9.8 C
Toronto
Tuesday, October 28, 2025
spot_img
Homeਕੈਨੇਡਾਕੈਨੇਡਾ ਦੇ ਪੋਸਟ ਸੈਕੰਡਰੀ ਸਕੂਲ ਵਿਦੇਸ਼ੀ ਵਿਦਿਆਰਥੀਆਂ ਦਾ ਕਰ ਰਹੇ ਹਨ ਸ਼ੋਸ਼ਣ

ਕੈਨੇਡਾ ਦੇ ਪੋਸਟ ਸੈਕੰਡਰੀ ਸਕੂਲ ਵਿਦੇਸ਼ੀ ਵਿਦਿਆਰਥੀਆਂ ਦਾ ਕਰ ਰਹੇ ਹਨ ਸ਼ੋਸ਼ਣ

ਯੂਨੀਵਰਸਿਟੀ ਆਫ ਵਿੰਡਸਰ ਲਈ 15 ਸਾਲਾਂ ਤੋਂ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰ ਰਹੇ ਮੇਲ ਬ੍ਰਾਟਮੈਨ ਦਾ ਖੁਲਾਸਾ
ਬਰੈਂਪਟਨ/ ਬਿਊਰੋ ਨਿਊਜ਼ : ਇੰਟਰਨੈਸ਼ਨਲ ਸਟੂਡੈਂਟਸ ਕੈਨੇਡੀਅਨ ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਉੱਚੀਆਂ ਉਮੀਦਾਂ ਲੈ ਕੇ ਜਾਂਦੇ ਹਨ। ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਬਿਹਤਰ ਸਿੱਖਿਆ ਪ੍ਰਣਾਲੀ ਲਈ ਕੈਨੇਡਾ ਨੂੰ ਚੁਣਦੇ ਹਨ ਅਤੇ ਕੈਨੇਡੀਅਨ ਵਿਦਿਆਰਥੀਆਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਟਿਊਸ਼ਨ ਫੀਸ ਦਾ ਵੀ ਭੁਗਤਾਨ ਕਰਦੇ ਹਨ। ਪਰ ਉਨ੍ਹਾਂ ਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਅਤੇ ਸੱਚਾਈ ਇਸ ਤੋਂ ਬਿਲਕੁਲ ਵੱਖਰੀ ਹੁੰਦੀ ਹੈ।
ਇਹ ਗੱਲ ਯੂਨੀਵਰਸਿਟੀ ਆਫ ਵਿੰਡਸਰ ਲਈ ਸਾਲ 1999 ਤੋਂ 2014 ਤੱਕ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ਵਾਲੀ ਹਾਈ ਏਜ ਇੰਟਰਨੈਸ਼ਨਲ ਸਟੂਡੈਂਟਸ ਰਿਕਰੂਟਿੰਗ ਕੰਪਨੀ ਦੇ ਮਾਲਕ ਮੇਲ ਬ੍ਰਾਟਮੈਨ ਨੇ ਆਖੀ ਹੈ। ਉਹ ਓਨਟਾਰੀਓ ਅਤੇ ਅਲਬਰਟਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਲਈ ਵੀ ਵਿਦਿਆਰਥੀਆਂ ਦੀ ਭਰਤੀ ਕਰਦੇ ਰਹੇ ਹਨ।
ਮੇਲ ਦਾ ਕਹਿਣਾ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਦਾ ਕੈਨੇਡਾ ‘ਚ ਪੜ੍ਹਾਈ ਲਈ ਆਉਣਾ ਬਹੁਤ ਸਾਰੇ ਵਿਰੋਧਾਭਾਸਾਂ ਨਾਲ ਭਰਿਆ ਹੈ। ਉਹ ਸਿਰਫ਼ ਇੱਥੇ ਪੜ੍ਹਨ ਲਈ ਹੀ ਨਹੀਂ ਆਉਂਦੇ। ਉਹ ਸਿਰਫ਼ ਕੈਨੇਡਾ ‘ਚ ਆਉਣ ਲਈ ਭੁਗਤਾਨ ਕਰਦੇ ਹਨ। ਸੇਂਟ ਕਲੇਅਰ ਕਾਲਜ ਦੇ ਸਮਰ ਸਮੈਸਟਰ ਲਈ 3087 ਇੰਟਰਨੈਸ਼ਨਲ ਵਿਦਿਆਰਥੀਆਂ ਨੇ ਦਾਖ਼ਲਾ ਲਿਆ ਹੈ, ਜੋ ਕਿ ਕਾਲਜ ਦੇ ਕੁੱਲ ਵਿਦਿਆਰਥੀਆਂ ਦਾ 80 ਫ਼ੀਸਦੀ ਹੈ।
ਸਿੱਖਿਆ ਮੰਤਰਾਲੇ ਦਾ ਅਨੁਮਾਨ ਹੈ ਕਿ 2022 ਤੱਕ ਰਾਜ ‘ਚ ਪੋਸਟ ਸੈਕੰਡਰੀ ‘ਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 20 ਫ਼ੀਸਦੀ ਤੱਕ ਹੋਵੇਗੀ। ਉਥੇ ਯੂਨੀਵਰਸਿਟੀ ਆਫ ਵਿੰਡਸਰ ਤਾਂ ਇਹ ਭਵਿੱਖ ਦਾ ਅੰਕੜਾ ਕਾਫ਼ੀ ਜਲਦੀ ਪਾਰ ਕਰਨ ਲਈ ਤਿਆਰ ਹੈ। ਇਸ ਸਾਲ ਉਥੇ ਕੁੱਲ ਵਿਦਿਆਰਥੀਆਂ ਵਿਚ 22 ਫ਼ੀਸਦੀ ਵਿਦੇਸ਼ੀ ਵਿਦਿਆਰਥੀ ਹੀ ਹੋਣਗੇ।
ਉਨ੍ਹਾਂ ਨੇ ਕਿਹਾ ਕਿ ਇਕ ਤਰ੍ਹਾਂ ਨਾਲ ਪੋਸਟ ਸੈਕੰਡਰੀ ਇੰਸਟੀਚਿਊਟਸ ਦਾ ਕੌਮਾਂਤਰੀਕਰਨ ਹੋ ਗਿਆ ਹੈ ਅਤੇ ਉਹ ਗਲੋਬਲ ਸਿਟੀਜਨ ਤਿਆਰ ਕਰ ਰਹੇ ਹਨ ਜੋ ਕਿ ਓਨਟਾਰੀਓ ਦੀ ਆਰਥਿਕਤਾ ਵਿਚ ਆਪਣਾ ਯੋਗਦਾਨ ਦੇ ਰਹੇ ਹਨ। ઠ
ਉਥੇ ਹੀ ਆਰ.ਐਮ. ਕੈਨੇਡੀ, ਸੈਂਟੀਨੀਅਲ ਕਾਲਜ ਪ੍ਰੋਫ਼ੈਸਰ ਅਤੇ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ ਯੂਨੀਅਨ ਦੇ ਚੇਅਰਮੈਨ ਨੇ ਕਿਹਾ ਕਿ ਇਹ ਸਭ ਕੁਝ ਫੰਡਿੰਗ ‘ਚ ਕਮੀ ਦੇ ਚੱਲਦਿਆਂ ਹੋ ਰਿਹਾ ਹੈ। ਫੰਡਿੰਗ ਵਧਾਉਣ ਨਾਲ ਕੈਨੇਡੀਅਨ ਵਿਦਿਆਰਥੀਆਂ ‘ਤੇ ਜ਼ਿਆਦਾ ਧਿਆਨ ਦਿੱਤਾ ਜਾ ਸਕੇਗਾ। ਵੱਖ-ਵੱਖ ਕਾਲਜਾਂ ‘ਚ ਵੱਧਦੀ ਵਿਦਿਆਰਥੀਆਂ ਦੀ ਗਿਣਤੀ ਨੂੰ ਦੇਖਦਿਆਂ ਅਸਥਾਈ ਪ੍ਰਬੰਧ ਕੀਤੇ ਜਾ ਰਹੇ ਹਨ ਜੋ ਕਿ ਕੌਮਾਂਤਰੀ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹਨ।ઠ

RELATED ARTICLES

ਗ਼ਜ਼ਲ

POPULAR POSTS