Breaking News
Home / ਕੈਨੇਡਾ / ਖਾਲਸਾ ਕਮਿਊਨਿਟੀ ਸਕੂਲ ਦੇ ਬੱਚਿਆਂ ਵੱਲੋਂ ਸੜੇ ਘਰ ‘ਚੋਂ ਬਚੀ ਬੱਚੀ ਲਈ ਫੰਡ ਰੇਜ਼ਿੰਗ ਕੀਤਾ

ਖਾਲਸਾ ਕਮਿਊਨਿਟੀ ਸਕੂਲ ਦੇ ਬੱਚਿਆਂ ਵੱਲੋਂ ਸੜੇ ਘਰ ‘ਚੋਂ ਬਚੀ ਬੱਚੀ ਲਈ ਫੰਡ ਰੇਜ਼ਿੰਗ ਕੀਤਾ

ਬਰੈਂਪਟਨ/ਬਿਊਰੋ ਨਿਊਜ਼
14 ਫਰਵਰੀ ਨੂੰ ਘਰ ਦੇ ਵਿੱਚ ਅੱਗ ਲੱਗਣ ਕਰਕੇ ਤਿੰਨ ਵਿਅਕਤੀ ਜਿਸ ਵਿੱਚ ਅਭਾਗੇ ਇਫਤੇਖਰ ਨਿਆਜ਼ੀ, ਉਹਨਾਂ ਦੀ ਪਤਨੀ ਜਯੋਤੀ ਕਪਾਡੀਆ ਅਤੇ ਧੀ ਅਮੀਨਾ ਕਪਾਡੀਆ ਸ਼ਾਮਲ ਹਨ, ਅੱਗ ਦੀ ਲਪੇਟ ਵਿੱਚ ਆ ਕੇ ਦਮ ਤੋੜ ਗਏ। ਉਹਨਾਂ ਦੀ ਅੱਠ ਸਾਲਾ ਪੁੱਤਰੀ ਜ਼ੋਆ ਕਪਾਡੀਆ ਨੂੰ ਇੱਕ ਬੇਸਮੈਂਟ ਵਿੱਚ ਆਇਆ ਮਹਿਮਾਨ ਬਚਾਉਣ ਵਿੱਚ ਕਾਮਯਾਬ ਹੋ ਗਿਆ। ਤੀਜੇ ਦਰਜੇ ਤੱਕ ਝੁਲਸੀ ਹੋਈ ਬੱਚੀ ਨੂੰ ਹਸਪਤਾਲ ਪਹੁੰਚਾਇਆ ਗਿਆ। ਖਾਲਸਾ ਕਮਿਉਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਅੱਗੇ ਆ ਕੇ ਜੋਆ ਕਪਾਡੀਆ ਲਈ ਫੰਡ ਇਕੱਠੇ ਕੀਤੇ । ਹੁਣ ਤੱਕ ਖਾਲਸਾ ਕਮਿਉਨਿਟੀ ਸਕੂਲ ਦੇ ਵਿਦਿਆਰਥੀਆਂ ਨੇ 11,494 ਡਾਲਰ ਇਕੱਠੇ ਕੀਤੇ ਸਨ। ਖਾਲਸਾ ਕਮਿਉਨਿਟੀ ਸਕੂਲ  ਵੱਲੋਂ ਉਸ ਦੇ ਬਰਾਬਰ 11,494 ਡਾਲਰ ਪਾ ਕੇ 22,988 ਡਾਲਰ ਜ਼ੋਆ ਕਪਾਡੀਆ ਦੇ ਫੰਡ ਵਿੱਚ ਜਮ੍ਹਾਂ ਕਰਵਾਏ ਜਾਣਗੇ।ਹਾਈ ਸਕੂਲ ਦੇ ਵਿਦਿਆਰਥੀਆਂ ਨੇ ਵੀ ਪੂਰੀ ਸੁਹਿਰਦਤਾ ਨਾਲ ਇਸ ਮੁਹਿੰਮ ਵਿੱਚ ਭਾਗ ਲਿਆ ਖਾਲਸਾ ਕਮਿਉਨਿਟੀ ਸਕੂਲ ਦੇ ਵਿਦਿਆਰਥੀਆਂ ਨੇ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਸ ਸਕੂਲ ਦੀ ਫਿਲਾਸਫੀ ਸੇਵਾ, ਸਿਮਰਨ ਅਤੇ ਸਦਾਚਾਰ ਕਿਸ ਕਦਰ ਵਿਦਿਆਰਥੀਆਂ ਦੀ ਸ਼ਖਸ਼ੀਅਤ ਦਾ ਅਨਿੱਖੜਵਾਂ ਅੰਗ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …