ਟੋਰਾਂਟੋ/ਬਿਊਰੋ ਨਿਊਜ਼ : ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਗਰੌਸਰੀ ਸਟੋਰਜ਼ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮਾਹਿਰਾਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਨਾਲ ਕੈਨੇਡਾ ਦੀ ਫੂਡ ਸਕਿਊਰਿਟੀ ਖਤਰੇ ਵਿੱਚ ਪੈ ਸਕਦੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਗਰੌਸਰਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆਫ ਪਬਲਿਕ ਪਾਲਿਸੀ ਗੈਰੀ ਸੈਂਡਜ਼ ਦਾ ਕਹਿਣਾ ਹੈ ਕਿ ਕੋਵਿਡ-19 ਪ੍ਰੋਟੋਕਾਲਜ਼ ਕਾਰਨ ਇੰਪਲੌਈਜ਼ ਦਾ ਸੰਕਟ ਪੈਦਾ ਹੋਇਆ ਪਿਆ ਹੈ। ਇਨ੍ਹਾਂ ਪ੍ਰੋਟੋਕਾਲਜ਼ ਕਾਰਨ ਹੀ ਕੈਨੇਡਾ ਭਰ ਵਿੱਚ 30 ਫੀਸਦੀ ਇੰਪਲੌਈਜ਼ ਕੰਮ ਉੱਤੇ ਨਹੀਂ ਆ ਪਾਉਂਦੇ। ਇਹ ਖਤਰਾ ਘਟਣ ਦੀ ਥਾਂ ਉੱਤੇ ਵੱਧਦਾ ਹੀ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਕਈ ਪ੍ਰੋਵਿੰਸਾਂ ਵਿੱਚ ਰੈਪਿਡ ਟੈਸਟਿੰਗ ਦੀ ਘਾਟ ਕਾਰਨ ਵਰਕਰਜ਼ ਨੂੰ ਕੋਵਿਡ-19 ਦੀ ਚਪੇਟ ਵਿੱਚ ਆਉਣ ਤੋਂ ਬਾਅਦ ਘੱਟੋ ਘੱਟ ਇੱਕ ਹਫਤੇ ਜਾਂ ਇਸ ਤੋਂ ਵੱਧ ਸਮੇਂ ਲਈ ਆਈਸੋਲੇਟ ਕਰਨਾ ਪੈਂਦਾ ਹੈ। ਸੈਂਡਜ਼ ਨੇ ਆਖਿਆ ਕਿ ਜੇ ਹਾਲਾਤ ਵਿਗੜਦੇ ਹਨ ਤਾਂ ਕੁੱਝ ਗਰੌਸਰੀ ਸਟੋਰ ਮੁੜ ਖੁੱਲ੍ਹ ਹੀ ਨਹੀਂ ਸਕਣਗੇ। ਇਸ ਨਾਲ ਇੱਕਮਾਤਰ ਗ੍ਰੌਸਰ ਉੱਤੇ ਨਿਰਭਰ ਪੇਂਡੂ ਜਾਂ ਦੂਰ ਦਰਾਜ਼ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਲਈ ਖਾਣੇ ਦੀ ਹੋਰ ਕਿੱਲਤ ਹੋ ਜਾਵੇਗੀ। ਇਸ ਦੌਰਾਨ ਸਪਲਾਈ ਚੇਨ ਦੇ ਮਸਲਿਆਂ ਕਾਰਨ ਸਟੋਰਜ਼ ਵਿੱਚ ਵਸਤਾਂ ਦੀ ਘਾਟ ਵੀ ਪੈਦਾ ਹੋ ਰਹੀ ਹੈ। ਇਸ ਵਿੱਚ ਟਰੱਕਰਜ਼, ਪੈਕੇਜਿੰਗ ਤੇ ਠੰਢ ਦੇ ਮੌਸਮ ਦੇ ਨਾਲ ਨਾਲ ਪ੍ਰੋਸੈਸਿੰਗ ਵਿੱਚ ਦੇਰ ਹੋਣਾ ਵੀ ਸ਼ਾਮਲ ਹੈ।
ਲੇਬਰ ਤੇ ਪ੍ਰੋਡਕਟ ਦੀ ਘਾਟ ਕਾਰਨ ਸੰਘਰਸ਼ ਕਰਨ ਲਈ ਮਜਬੂਰ ਹਨ ਗਰੌਸਰੀ ਸਟੋਰ
RELATED ARTICLES