ਬਰੈਂਪਟਨ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਸਾਲ 2016-17 ਵਿਚ ਸਹਿਤ ਸੰਬੰਧਿਤ ਸੇਵਾਵਾਂ ਪ੍ਰਧਾਨ ਕਰਨ ਵਾਲੇ ਅਦਾਰਿਆਂ ਨੂੰ $4 ਮਿਲੀਅਨ ਦੀ ਫੰਡਿੰਗ ਪ੍ਰਧਾਨ ਕੀਤੀ ਜਾਵੇਗੀ ਤਾਂ ਜੋ ਉਹਨਾਂ ਦੀ ਚੰਗੀ ਮੁਰੰਮਤ ਅਤੇ ਰਖਾਅ ਕਾਰਨ ਮਰੀਜ਼ਾਂ ਨੂੰ ਬਿਹਤਰ, ਸਾਫ ਅਤੇ ਸਿਹਤਮੰਦ ਵਾਤਾਵਰਨ ਦੀ ਸਹੂਲਤ ਦਿੱਤੀ ਜਾਵੇ। ਬਰੈਂਪਟਨ ਵੈਸਟ ਵਿਚ ਪੀਲ ਚੇਸ਼ਾਇਰ ਹੋਮਸ ਬਰੈਮਪਟਨ ਇਨਕਾਰਪੋਰੇਸ਼ਨ ਨੂੰ ਕਮਿਊਨਿਟੀ ਇਨਫ੍ਰਾਸਟਰਕਚਰ ਰਿਨਊਅਲ ਫੰਡ ਤਹਿਤ $65000 ਦਿੱਤੇ ਜਾਣਗੇ। ਇਸ ਪ੍ਰਾਜੈਕਟ ਨਾਲ ਉਹ ਸੰਸਥਾ ਆਪਣੇ ਏਅਰ ਹੈਂਡਲਰ ਅਤੇ ਕੰਡੇਸਰ ਦੀ ਮੁਰੰਮਤ ਕਰਨਗੇ ਤਾਂ ਜੋ ਉਹ ਕਿਸੇ ਵੀ ਪ੍ਰਕਾਰ ਦੇ ਖਤਰੇ ਤੋਂ ਬਚ ਸਕਣ। ਪੂਰੇ ਉਨਟਾਰੀਓ ਵਿਚ ਅਜਿਹੇ 59 ਸੰਗਠਨਾਂ ਨੂੰ ਇਹ ਫੰਡਿੰਗ ਦਿੱਤੀ ਜਾ ਰਹੀ ਹੈ ਜਿਸ ਨਾਲ ਉਹ 70 ਲੋਕੇਸ਼ਨਾਂ ਦੀ ਮੁਰੰਮਤ ਅਤੇ ਸਾਂਭ ਕਰ ਸਕਣਗੇ। ਇਹਨਾਂ ਪ੍ਰਾਜੈਕਟਾਂ ਹੇਠ ਸੰਸਥਾ ਵਾਲੇ ਆਪਣੀ ਬਿਲਡਿੰਗਾਂ ਦੀਆਂ ਛੱਤਾਂ ਬਦਲ ਸਕਦੇ ਹਨ, ਨਵੀਂ ਖਿੜਕੀਆਂ ਲਗਵਾ ਸਕਦੇ ਹਨ, HVAC ਸਿਸਟਮ ਬਦਲਵਾ ਸਕਦੇ ਹਨ ਅਤੇ ਫਾਇਰ ਅਲਾਰਮ ਵੀ ਬਿਹਤਰ ਕਰਵਾ ਸਕਦੇ ਹਨ।
ਸਹਿਤ ਸੰਬੰਧਿਤ ਸੇਵਾਵਾਂ ਪ੍ਰਧਾਨ ਕਰਨ ਵਾਲੇ ਅਦਾਰਿਆਂ ਨੂੰ ਇਹ ਫੰਡਿੰਗ ਦੇਣਾ ਸਕਰਾਰ ਦੇ ਐਕਸ਼ਨ ਪਲਾਨ ਦਾ ਅਹਿਮ ਟੀਚਾ ਹੈ। ਇਸ ਪਲਾਨ ਤਹਿਤ ਲੋਕਾਂ ਨੂੰ ਸਹੀ ਸਹੂਲਤਾਂ ਸਹੀ ਸਮੇਂ ਤੇ ਦੇਣਾ, ਬਿਹਤਰ ਕਮਿਊਨਿਟੀ ਸੇਵਾ ਅਤੇ ਬਿਹਤਰ ਘਰ, ਸਿਹਤਮੰਦ ਜ਼ਿੰਦਗੀ ਜੀਣ ਲਈ ਜ਼ਰੂਰੀ ਸੂਚਨਾਵਾਂ ਦੇਣਾ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਇਕ ਟਿਕਾਊ ਹੈਲਥ ਕੇਅਰ ਸਿਸਟਮ ਬਣਾਉਣਾ ਹੈ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ” ਇਹ ਇਕ ਅਹਿਮ ਫੰਡਿੰਗ ਹੈ ਜਿਸ ਨਾਲ ਸਹਿਤ ਸੰਬੰਧਿਤ ਸੇਵਾਵਾਂ ਪ੍ਰਧਾਨ ਕਰਨ ਵਾਲੇ ਅਦਾਰਿਆਂ ਨੂੰ ਆਪਣੇ ਆਪ ਨੂੰ ਬਿਹਤਰ ਅਤੇ ਟਿਕਾਊ ਬਣਾਉਣ ਲਈ ਪ੍ਰੇਰਿਤ ਕਰੇਗਾ ਅਤੇ ਮਰੀਜ਼ਾਂ ਨੂੰ ਉੱਚ ਪੱਧਰ ਦੀ ਦੇਖਭਾਲ ਵੀ ਦੇਵੇਗਾ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …