ਬਰੈਂਪਟਨ/ ਬਿਊਰੋ ਨਿਊਜ਼ : ਬਰੈਂਪਟਨ ਵਾਸੀਆਂ ਨੂੰ ਉੱਚ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਟ੍ਰੇਨਿੰਗ ਪ੍ਰਦਾਨ ਕਰਨ ਲਈ ਓਨਟਾਰੀਓ ਸਰਕਾਰ ਪੀਲ ਖੇਤਰ ‘ਚ ਇਕ ਨਵੀਂ ਪੋਸਟ ਸੈਕੰਡਰੀ ਸਾਈਟ ਦੀ ਸ਼ੁਰੂਆਤ ਕਰ ਰਹੀ ਹੈ। ਮਿਟਜੀ ਹੰਡਰ, ਐਡਵਾਂਸਡ ਐਜੂਕੇਸ਼ਨ ਐਂਡ ਸਕਿੱਲਜ਼ ਡਿਵੈਲਪਮੈਂਟ ਮੰਤਰੀ ਅਤੇ ਹਰਿੰਦਰ ਮੱਲ੍ਹੀ, ਸਟੇਟਸ ਆਫ਼ ਵੁਮੈਨ ਮੰਤਰੀ ਨੇ ਐਲਾਨ ਕੀਤਾ ਕਿ ਇਸ ਨਵੇਂ ਪੋਸਟ ਸੈਕੰਡਰੀ ਸਾਈਟ ਤੋਂ ਬਰੈਂਪਟਨ ‘ਚ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਾਪਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਕੈਨੇਡਾ ਦੇ ਸਭ ਤੋਂ ਤੇਜ਼ੀ ਨਾਲ ਵੱਧ ਰਹੇ ਸ਼ਹਿਰਾਂ ਵਿਚੋਂ ਇਕ ਬਰੈਂਪਟਨ ਵਿਚ ਸ਼ੁਰੂ ਹੋਣ ਵਾਲੀ ਇਸ ਨਵੀਂ ਸਾਈਟ ‘ਤੇ ਸਾਇੰਸ, ਤਕਨਾਲੋਜੀ, ਇੰਜੀਨੀਅਰਿੰਗ, ਆਰਟਸ ਅਤੇ ਮੈਥੇਮੇਟਿਕਸ ‘ਤੇ ਫ਼ੋਕਸ ਕੀਤਾ ਜਾਵੇਗਾ। ਇਸ ‘ਚ ਰੇਅਰਸਨ ਯੂਨੀਵਰਸਿਟੀ ਅਤੇ ਸ਼ੇਰੇਡੀਅਨ ਕਾਲਜ ਆਫ਼ ਐਪਲਾਈਡ ਆਰਟਸ ਐਂਡ ਟੈਕਨਾਲੋਜੀ ਦੀ ਭਾਈਵਾਲੀ ਹੋਵੇਗੀ। ਅਗਲੇ 5 ਤੋਂ 10 ਸਾਲਾਂ ‘ਚ ਇੱਥੇ 2000 ਤੋਂ ਵਧੇਰੇ ਅੰਡਰ ਗ੍ਰੈਜੂਏਟਸ ਸਟੂਡੈਂਟਸ ਸਿੱਖਿਆ ਪ੍ਰਾਪਤ ਕਰ ਰਹੇ ਹੋਣਗੇ।
ਇੱਥੇ ਵਿਦਿਆਰਥੀਆਂ ਨੂੰ ਬਿਹਤਰੀਨ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਕਿੱਲਜ ਵੀ ਪ੍ਰਦਾਨ ਕੀਤੇ ਜਾਣਗੇ, ਤਾਂ ਜੋ ਉਹ ਬਿਹਤਰ ਰੁਜ਼ਗਾਰ ਪ੍ਰਾਪਤ ਕਰ ਸਕਣਗੇ। ਬਦਲਦੀ ਆਰਥਿਕ ਵਿਵਸਥਾ ‘ਚ ਉਨ੍ਹਾਂ ਨੂੰ ਬਿਹਤਰ ਰੁਜ਼ਗਾਰਾਂ ਲਈ ਆਪਣੇ ਆਪ ਨੂੰ ਸਕਿੱਲਜ਼ ਨਾਲ ਲੈੱਸ ਕਰਨਾ ਹੋਵੇਗਾ। ਮੰਤਰੀਆਂ ਨੇ ਕਿਹਾ ਕਿ ਸਰਕਾਰ ਲਗਾਤਾਰ ਲੋਕਾਂ ਦੀ ਸਿੱਖਿਆ ਦਾ ਪੱਧਰ ਬਿਹਤਰ ਕਰਨ ਲਈ ਯਤਨ ਕਰ ਰਹੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …