15.2 C
Toronto
Monday, September 15, 2025
spot_img
Homeਕੈਨੇਡਾਵਿਸਾਖੀ ਨਾਲ ਸਬੰਧਿਤ ਕਵੀ-ਦਰਬਾਰ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵਿਖੇ 22 ਮਈ ਐਤਵਾਰ...

ਵਿਸਾਖੀ ਨਾਲ ਸਬੰਧਿਤ ਕਵੀ-ਦਰਬਾਰ ਗੁਰਦੁਆਰਾ ਸਿੱਖ ਹੈਰੀਟੇਜ ਸੈਂਟਰ ਵਿਖੇ 22 ਮਈ ਐਤਵਾਰ ਨੂੰ ਹੋਵੇਗਾ

ਬਰੈਂਪਟਨ/ਡਾ. ਝੰਡ : ਪਾਲ ਬਡਵਾਲ ਤੋਂ ਪ੍ਰਾਪਤ ਸੂਚਨਾ ਅਨੁਸਾਰ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਕਵੀ-ਦਰਬਾਰ ਗੁਰਦੁਆਰਾ ਸਾਹਿਬ ਸਿੱਖ ਹੈਰੀਟੇਜ ਸੈਂਟਰ ਵਿਖੇ 22 ਮਈ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1.30 ਵਜੇ ਤੋਂ 4.00 ਵਜੇ ਤੀਕ ਆਯੋਜਿਤ ਕੀਤਾ ਜਾ ਰਿਹਾ ਹੈ ਜਿਸ ਵਿਚ ਬਰੈਂਪਟਨ ਅਤੇ ਇਸ ਦੇ ਆਸ-ਪਾਸ ਦੇ ਸ਼ਹਿਰਾਂ ਤੋਂ ਆਉਣ ਵਾਲੇ ਕਵੀ ਵਿਸਾਖੀ ਨਾਲ ਸਬੰਧਿਤ ਆਪਣੀਆਂ ਕਵਿਤਾਵਾਂ ਸੰਗਤਾਂ ਨਾਲ ਸਾਂਝੀਆਂ ਕਰਨਗੇ। ਕਵੀ-ਦਰਬਾਰ ਵਿਚ ਸ਼ਾਮਲ ਹੋਣ ਵਾਲੇ ਕਵੀ-ਜਨਾਂ ਦਾ ਯੋਗ ਮਾਣ-ਸਨਮਾਨ ਕੀਤਾ ਜਾਏਗਾ। ਇਹ ਗੁਰਦੁਆਰਾ ਸਾਹਿਬ 11796 ਏਅਰਪੋਰਟ ਰੋਡ ਵਿਖੇ ਏਅਰਪੋਰਟ ਰੋਡ ਅਤੇ ਮੇਅਫ਼ੀਲਡ ਦੇ ਇੰਟਰਸੈੱਕਸ਼ਨ ਦੇ ਨਜ਼ਦੀਕ ਸਥਿਤ ਹੈ। ਸਮੂਹ ਸੰਗਤ ਨੂੰ ਬੇਨਤੀ ਹੈ ਕਿ ਉਹ ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਦਰਸ਼ਨ ਦੇ ਕੇ ਇਨ੍ਹਾਂ ਕਵੀਆਂ ਦੀਆਂ ਰਚਨਾਵਾਂ ਸੁਣਨ ਅਤੇ ਉਨ੍ਹਾਂ ਦੀ ਹੌਸਲਾ-ਅਫ਼ਜ਼ਾਈ ਕਰਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਗੁਰਦੁਆਰਾ ਸਾਹਿਬ ਦੇ ਫ਼ੋਨ ਨੰਬਰ 905-789-5955 ਉੱਪਰ ਗ੍ਰੰਥੀ ਸਾਹਿਬ ਗਿਆਨੀ ਬਲਵਿੰਦਰ ਸਿੰਘ ਨਾਲ ਜਾਂ ਪਾਲ ਬਡਵਾਲ ਨੂੰ ਉਨ੍ਹਾਂ ਦੇ ਸੈੱਲ ਨੰਬਰ 416-402-9053 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
ਐਨ.ਡੀ.ਪੀ. ਨੇ ਮਨਾਇਆ ਵਿਸਾਖੀ ਦਾ ਤਿਉਹਾਰ
ਟੋਰਾਂਟੋ/ ਬਿਊਰੋ ਨਿਊਜ਼ : ਐਨ.ਡੀ.ਪੀ. ਦੇ ਆਗੂ ਜਗਮੀਤ ਸਿੰਘ ਨੇ ਵਿਸਾਖੀ ਦੇ ਦਿਹਾੜੇ ਮੌਕੇ ਐਨ.ਡੀ.ਪੀ. ਵਲੋਂ ਸਾਰੇ ਕੈਨੇਡੀਅਨ ਸਿੱਖਾਂ ਅਤੇ ਪੂਰੀ ਦੁਨੀਆ ਦੇ ਸਿੱਖਾਂ ਨੂੰ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਅਗਲੇ ਕੁਝ ਹਫ਼ਤੇ ਤੱਕ ਕੈਨੇਡੀਅਨ ਸਿੱਖ ਵਿਸਾਖੀ ਦਾ ਤਿਓਹਾਰ ਮਨਾਉਣਗੇ ਅਤੇ ਉਹ ਖ਼ਾਲਸਾ ਦਿਵਸ ਦੀ ਪਰੇਡ ਵਿਚ ਹਿੱਸਾ ਲੈਣਗੇ। ਇਸ ਦੌਰਾਨ ਉਹ ਸਮਾਜ ਸੇਵਾ ਦੇ ਕੰਮ ਵੀ ਲਗਾਤਾਰ ਜਾਰੀ ਰੱਖਣਗੇ। ਸਿੱਖ ਧਰਮ ਵਿਚ ਵਿਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਖ਼ਾਲਸਾ ਪੰਥ ਦੀ ਸਥਾਪਨਾ ਦੇ ਦਿਹਾੜੇ ਵਜੋਂ ਮਨਾਈ ਜਾਂਦੀ ਹੈ ਅਤੇ ਖ਼ਾਲਸਾ ਆਜ਼ਾਦੀ, ਬਰਾਬਰਤਾ ਅਤੇ ਇਨਸਾਫ਼ ਦੇ ਸਿਧਾਂਤਾਂ ‘ਤੇ ਆਧਾਰਤ ਪੰਥ ਹੈ।
ਉਨ੍ਹਾਂ ਨੇ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਉਤਸਵ ਹੈ, ਜਿਸ ‘ਚ ਸਾਰੇ ਲੋਕਾਂ ਨੂੰ ਧਰਮ, ਜਾਤ, ਲਿੰਗ ਜਾਂ ਪਛਾਣ ਦੇ ਆਧਾਰ ਦੀ ਥਾਂ ਇਕ ਬਰਾਬਰ ਸਮਝਿਆ ਜਾਂਦਾ ਹੈ। ਉਹ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਤੋਂ ਮੁਕਤ ਹਨ ਅਤੇ ਬਰਾਬਰਤਾ ਨਾਲ ਜਿਊਣ ਦਾ ਅਧਿਕਾਰ ਰੱਖਦੇ ਹਨ। ਉਨ੍ਹਾਂ ਨੇ ਇਸ ਮੌਕੇ ‘ਤੇ ਸਾਰਿਆਂ ਨੂੰ ਪਿਆਰ ਨਾਲ ਰਹਿਣ ਦਾ ਸੰਦੇਸ਼ ਵੀ ਦਿੱਤਾ।

RELATED ARTICLES
POPULAR POSTS