ਬਰੈਂਪਟਨ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਆਫ ਬਰੈਂਪਟਨ ਦੀ ਜਨਰਲ ਬਾਡੀ ਮੀਟਿੰਗ 10 ਮਈ ਦਿਨ ਵੀਰਵਾਰ ਸਵੇਰੇ 10:00 ਵਜੇ ਤੋਂ 1:00 ਵਜੇ ਤੱਕ ਸੰਨੀ ਮੀਡੋ ਅਤੇ ਪੀਟਰ ਰਾਬਰਟਸਨ ਦੇ ਕਾਰਨਰ ਤੇ ਸਥਿਤ ਪੀ ਸੀ ਐਚ ਐਸ ਵਾਲੇ ਪਲਾਜ਼ੇ ਵਿੱਚ ਕਾਰ ਪਾਰਕਿੰਗ ਦੇ ਸਾਹਮਣੇ ਕਮਰਾ ਨੰਬਰ 108 ਵਿੱਚ ਹੋਵੇਗੀ। ਇਹ ਮੀਟਿੰਗ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਸ ਸੀਜ਼ਨ ਦੇ ਸਾਰੇ ਪ੍ਰੋਗਰਾਮ ਇਸ ਮੀਟਿੰਗ ਵਿੱਚ ਉਲੀਕੇ ਜਾਣੇ ਹਨ ਇਸ ਲਈ ਪ੍ਰਬੰਧਕਾਂ ਵਲੋਂ ਸਮੂਹ ਜਨਰਲ ਬਾਡੀ ਮੈਂਬਰਾਂ ਨੂੰ ਪੁਰਜ਼ੋਰ ਬੇਨਤੀ ਹੈ ਕਿ ਇਸ ਮੀਟਿੰਗ ਵਿੱਚ ਆਪਣੀ ਹਾਜ਼ਰੀ ਯਕੀਨੀ ਬਣਾਉਣ। ਇਸ ਮੀਟਿੰਗ ਦੇ ਮੁੱਖ ਏਜੰਡੇ ਅਨੁਸਾਰ ਐਗਜੈਕਟਿਵ ਕਮੇਟੀ ਦੁਆਰਾ ਪਾਸ ਕੀਤੇ ਮਤਿਆਂ ‘ਤੇ ਬਹਿਸ ਅਤੇ ਇਸ ਉਪਰੰਤ ਜਨਰਲ ਬਾਡੀ ਮੈਂਬਰਾਂ ਮੈਂਬਰਾਂ ਦੁਆਰਾ ਦਿੱਤੇ ਸੁਝਾਵਾਂ ਦੀ ਰੋਸ਼ਨੀ ਵਿੱਚ ਲੋੜੀਦੀਆਂ ਸੋਧਾਂ ਨਾਲ ਇਹਨਾਂ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ। ਪਿਛਲੇ ਸਮੇਂ ਦੌਰਾਨ ਨਵੇਂ ਬਣੇ ਕਲੱਬਾਂ ਨੂੰ ਬੇਨਤੀ ਹੈ ਕਿ ਉਹ ਸਮੂਹ ਕਲੱਬਾਂ ਦੀ ਏਕਤਾ ਅਤੇ ਐਸੋਸੀਏਸ਼ਨ ਦੀ ਮਜਬੂਤੀ ਲਈ ਇਸ ਮੀਟਿੰਗ ਵਿੱਚ ਜ਼ਰੂਰ ਸ਼ਾਮਲ ਹੋਣ। ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪਰਮਜੀਤ ਬੜਿੰਗ 647-963-0331, ਜੰਗੀਰ ਸਿੰਘ ਸੈਂਭੀ 416-409-0126, ਬਲਵਿੰਦਰ ਬਰਾੜ 647-262-4026,ਕਰਤਾਰ ਸਿੰਘ ਚਾਹਲ 647-854-8746, ਪ੍ਰੋ: ਨਿਰਮਲ ਸਿੰਘ ਧਾਰਨੀ ਜਾਂ ਹਰਦਿਆਲ ਸਿੰਘ ਸੰਧੂ ਨਾਲ 847-686-4201 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਹਿੰਦੂ ਸਭਾ ਦਾ ‘ਫੂਡ ਬੈਂਕ’ ਸੈਂਕੜੇ ਲੋੜਵੰਦਾਂ ਨੂੰ ਉਮੀਦ ਦਿੰਦਾ ਹੈ
ਛੇ ਮਹੀਨੇ ਪਹਿਲਾਂ, ਹਿੰਦੂ ਸਭਾ ਨੇ ‘ਫੂਡ ਬੈਂਕ’ ਸ਼ੁਰੂ ਕਰਕੇ ਲੋੜਵੰਦਾਂ ਦੇ ਜੀਵਨ ਨੂੰ ਉੱਚਾ …