Breaking News
Home / ਕੈਨੇਡਾ / ਬਰੈਂਪਟਨ ਵੈਸਟ ਦੇ ਕਮਜ਼ੋਰ ਪਰਿਵਾਰਾਂ ਨੂੰ ਹੁਣ ਚਾਈਲਡ ਸਪੋਰਟ ਦੀ ਵਧੇਰੇ ਮਦਦ:ਵਿੱਕ ਢਿੱਲੋਂ

ਬਰੈਂਪਟਨ ਵੈਸਟ ਦੇ ਕਮਜ਼ੋਰ ਪਰਿਵਾਰਾਂ ਨੂੰ ਹੁਣ ਚਾਈਲਡ ਸਪੋਰਟ ਦੀ ਵਧੇਰੇ ਮਦਦ:ਵਿੱਕ ਢਿੱਲੋਂ

Vick Dhillon copy copyਸੂਬੇ ਵੱਲੋਂ ਸੋਸ਼ਲ ਅਸਿਸਟੈਂਸ ਵਾਲਿਆਂ ਨੂੰ ਚਾਈਲਡ ਸਪੋਰਟ ਵਾਪਿਸ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀੳ ਸਰਕਾਰ ਨੇ ਸੂਬੇ ਦੇ ਬੱਚਿਆਂ ਵਿਚ ਗਰੀਬੀ ਖ਼ਤਮ ਕਰਨ ਅਤੇ ਜਰੂਰਤਮੰਦ ਪਰਿਵਾਰਾਂ ਨੂੰ ਮਿਨਿਮਮ ਇਨਕਮ ਪ੍ਰਧਾਨ ਕਰਨ ਦੇ ਮੁਹਿਮ ਦੇ ਚਲਦੇ, ਸੋਸ਼ਲ ਅਸਿਸਟੈਂਸ ਨੂੰ ਪ੍ਰਾਪਤ ਕਰਨ ਵਾਲੇ ਪਰਿਵਾਰਾਂ ਤੌਂ ਚਾਈਲਡ ਸਪੋਰਟ ਨੂੰ ਵਾਪਸ ਨਾ ਲੈਣ ਦਾ ਫੈਸਲਾ ਲਿਆ ਹੈ।
2017 ਤੋਂ ਚਾਈਲਡ ਸਪੋਰਟ ਦੀ ਰਕਮ ਸੋਸ਼ਲ ਅਸਿਸਟੈਂਸ ਬੈਨੀਫਿਟ ਵਿਚੋਂ ਨਹੀਂ ਕੱਟੀ ਜਾਵੇਗੀ। ਆਮ ਤੌਰ ‘ਤੇ ਜਿਹੜੇ ਲੋਕ ਸੋਸ਼ਲ ਅਸਿਸਟੈਂਸ ਪ੍ਰਾਪਤ ਕਰਦੇ ਹਨ ਉਹਨਾਂ ਦੇ ਬੇਨੀਫਿਟ ਵਿਚੋਂ ਕੋਈ ਵੀ ਹੋਰ ਤਰ੍ਹਾਂ ਦੀ ਆਮਦਨੀ ਕੱਟ ਦਿੱਤੀ ਜਾਂਦੀ ਸੀ, ਜਿਸ ਨਾਲ ਬਹੁਤ ਪਰਿਵਾਰ ਪ੍ਰਭਾਵਿਤ ਹੁੰਦੇ ਸਨ। ਫੈਡਰਲ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ ਚਾਈਲਡ ਸਪੋਰਟ ਵਧਾਉਣ ਦੀ ਘੋਸ਼ਣਾ ਕਰ ਦਿਤੀ ਹੈ ਅਤੇ ਇਸ ਦੇ ਚਲਦੇ ਸੂਬੇ ਵਿਚ ਗਰੀਬੀ ਘਟਣ ਦਾ ਅਨੁਮਾਨ ਹੈ।
ਇਸ ਘੋਸ਼ਣਾ ਨਾਲ ਤਕਰੀਬਨ 19,000 ਪਰਿਵਾਰਾਂ ਦੀ ਆਮਦਨ ਵਿਚ ਖਾਸਾ ਫਰਕ ਪਵੇਗਾ, ਜਿਹਨਾਂ ਵਿਚੋਂ ਕਈ ਸਿੰਗਲ ਪੇਰੇਂਟ ਹਨ। ਇਸ ਛੋਟ ਨਾਲ ਤਕਰੀਬਨ ਯੋਗ ਪਰਿਵਾਰਾਂ ਨੂੰ ਚਾਈਲਡ ਸਪੋਰਟ ਵਧਣ ਕਾਰਨ $282 ਪ੍ਰਤੀ ਮਹੀਨਾ ਜਾਂ $3,380 ਸਾਲਾਨਾ ਦਾ ਫਾਇਦਾ ਹੋਵੇਗਾ।
ਇਹ ਛੋਟ ODSP( Ontario Disability Support Program) ਵਾਲਿਆਂ ਨੂੰ ਜਨਵਰੀ 1, 2017 ਤੋਂ ਅਤੇ OW(Ontario Works) ਵਾਲਿਆਂ ਨੂੰ ਫਰਵਰੀ 1, 2017 ਤੋਂ ਲਾਗੂ ਹੋ ਜਾਵੇਗੀ।
ਉਨਟਾਰੀੳ ਸਰਕਾਰ ਆਪਣੇ ਸੂਬੇ ਦੇ ਕਮਜ਼ੋਰ ਪਰਿਵਾਰਾਂ ਨੂੰ ਗਰੀਬੀ ਵਿਚੋਂ ਕੱਡਣ ਲਈ ਇਹ ਅਹਿਮ ਕਦਮ ਉਠਾ ਰਹੀ  ਹੈ ਜਿਸ ਨਾਲ ਕਈ ਪਰਿਵਾਰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਬਾਰੇ ਸੋਚ ਸਕਦੇ ਹਨ।
ਇਸ ਅਹਿਮ ਫੈਸਲੇ ਦਾ ਅਸਰ ਬਹੁਤ ਪਰਿਵਾਰਾਂ ਤੇ ਹੋਵੇਗਾ ਅਤੇ ਉਹਨਾਂ ਦੀ ਕੁਝ ਮੁਸ਼ਕਲਾਂ ਵੀ ਹੱਲ ਕਰੇਗਾ। ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ, ਚਾਈਲਡ ਸਪੋਰਟ ਵਿਚ ਇਹ ਵੱਡਾ ਵਾਧਾ ਸਰਕਾਰ ਲਈ ਸੱਭ ਤੋਂ ਅਹਿਮ ਫੈਸਲਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …