Breaking News
Home / ਕੈਨੇਡਾ / ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਅਕਤੂਬਰ ਮਹੀਨਾਵਾਰ ਮੀਟਿੰਗ ਵਿੱਚ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰ ਐਲਾਨੇ

ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਅਕਤੂਬਰ ਮਹੀਨਾਵਾਰ ਮੀਟਿੰਗ ਵਿੱਚ ਨਵੀਂ ਚੁਣੀ ਕਮੇਟੀ ਦੇ ਅਹੁਦੇਦਾਰ ਐਲਾਨੇ

ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ 1999 ਤੋਂ ਹੁਣ ਤੱਕ ਨਿਰਵਿਘਨ ਸਾਹਿਤਕ ਗਤੀਵਿਧੀਆਂ ਕਰਦੀ ਆ ਰਹੀ ਹੈ ਅਤੇ ਆਪਣੇ ਨਿਯਮਾਂ ਅਨੁਸਾਰ ਹਰ ਦੋ ਸਾਲ ਬਾਅਦ ਨਵੀਂ ਕਮੇਟੀ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਜਾਂਦੀ ਹੈ।
ਇਸ ਵਾਰ ਵੀ ਕਾਰਜਕਾਰੀ ਕਮੇਟੀ ਮੈਂਬਰਾਂ ਤੇ ਅਹੁਦੇਦਾਰਾਂ ਵਿੱਚ ਫੇਰਬਦਲ ਕੀਤਾ ਗਿਆ। ਜਿਸ ਦੇ ਨਤੀਜੇ ਕੋਸੋ ਹਾਲ ਵਿੱਚ ਅਕਤੂਬਰ ਮਹੀਨਾਵਾਰ ਮੀਟਿੰਗ ਵਿੱਚ ਪ੍ਰਧਾਨ ਦਵਿੰਦਰ ਮਲਹਾਂਸ ਵੱਲੋਂ ਹਾਜ਼ਰੀਨ ਦੀਆਂ ਭਰਪੂਰ ਤਾੜੀਆਂ ਵਿੱਚ ਐਲਾਨੇ ਗਏ। ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਪ੍ਰਧਾਨ ਦਵਿੰਦਰ ਮਲਹਾਂਸ ਨੂੰ ਆਦਰ ਸਹਿਤ ਸਟੇਜ ਤੋਂ ਆਵਾਜ਼ ਦਿੱਤੀ ਤੇ ਪ੍ਰਧਾਨ ਦਵਿੰਦਰ ਮਲਹਾਂਸ ਨੇ ਨਵੇਂ ਅਹੁਦੇਦਾਰਾਂ ਦੇ ਨਾਮ ਕ੍ਰਮਵਾਰ ਐਲਾਨੇ। ਜਿਸ ਵਿੱਚ ਨਵੇਂ ਨਿਯੁਕਤ ਪ੍ਰਧਾਨ ਬਲਵੀਰ ਗੋਰਾ, ਜਨਰਲ ਸਕੱਤਰ ਮੰਗਲ ਚੱਠਾ, ਮੀਤ ਪ੍ਰਧਾਨ ਰਣਜੀਤ ਸਿੰਘ, ਖਜ਼ਾਨਚੀ ਗੁਰਮੀਤ ਕੌਰ ਕੁਲਾਰ, ਕਾਰਜਕਾਰੀ ਮੈਂਬਰ ਬਲਜਿੰਦਰ ਸੰਘਾ, ਹਰੀਪਾਲ, ਤਰਲੋਚਨ ਸੈਂਭੀ, ਗੁਰਲਾਲ ਰੁਪਾਲ਼ੋਂ, ਦਵਿੰਦਰ ਮਲਹਾਂਸ, ਜ਼ੋਰਾਵਰ ਬਾਂਸਲ ਤੇ ਦੋ ਨਵੇਂ ਮੈਂਬਰ ਪਰਮਜੀਤ ਕੌਰ ਤੇ ਤਲਵਿੰਦਰ ਸਿੰਘ ਟੋਨੀ ਦੇ ਨਾਮ ਸ਼ਾਮਲ ਹਨ। ਕਰੋਨਾ ਮਹਾਂਮਾਰੀ ਦਰਮਿਆਨ ਪਿਛਲੀ ਕਮੇਟੀ ਨੇ ਦੋ ਦੀ ਬਜਾਏ ਤਿੰਨ ਸਾਲ ਕਾਰਜ ਕੀਤਾ ਤੇ ਦਵਿੰਦਰ ਮਲਹਾਂਸ ਨੇ ਪਿਛਲੇ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਉੱਤੇ ਚਾਨਣਾ ਪਾਇਆ।
ਸਭਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਪ੍ਰਧਾਨ ਬਲਵੀਰ ਗੋਰਾ ਨੂੰ 403 472 2662 ਅਤੇ ਜਨਰਲ ਸਕੱਤਰ ਮੰਗਲ ਚੱਠਾ ਨਾਲ 403 708 1596 ਨੰਬਰਾਂ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

 

Check Also

‘ਬੀਵੀਡੀ ਬਰੈਂਪਟਨ ਹਾਫ਼-ਮੈਰਾਥਨ’ ਈਵੈਂਟ 2025 ‘ਚ ਬਣਿਆ ਮੇਲੇ ਵਾਲਾ ਮਾਹੌਲ

1200 ਤੋਂ ਵਧੇਰੇ ਦੌੜਾਕਾਂ ਅਤੇ ਵਾੱਕਰਾਂ ਨੇ ਲਿਆ ਹਿੱਸਾ, ਟੀਪੀਏਆਰ ਕਲੱਬ ਦੇ 90 ਮੈਂਬਰਾਂ ਨੇ …