ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਸਾਲਾਂ ਦੀ ਤਰ੍ਹਾਂ ਟਰੀਲਾਈਨ ਫਰੈਂਡਜ਼ ਸੀਨੀਅਰਜ਼ ਕਲੱਬ ਦਾ ਸਾਲਾਨਾ ਸੀਨੀਅਰਜ਼ / ਯੂਥ ਅਵੇਅਰਨੈੱਸ ਅਤੇ ਖੇਡ ਮੇਲਾ 14 ਅਗਸਤ, 2016 ਦਿਨ ਐਤਵਾਰ 11:00 ਵਜੇ ਤੋਂ 5:00 ਵਜੇ ਤੱਕ ਟਰੀਲਾਈਨ ਾਰਕ ਬਰੈਂਪਟਨ ਵਿੱਚ ਮਨਾਇਆਂ ਜਾ ਰਿਹਾ ਹੈ। ਇਸ ਮੇਲੇ ਨੂੰ ਇਲਾਕੇ ਦੇ ਲੋਕ ਉਡੀਕਦੇ ਰਹਿੰਦੇ ਹਨ। ਬੀਬੀਆਂ ਤਾਂ ਹਫਤਾ ਹਫਤਾ ਪਹਿਲਾਂ ਹੀ ਆਪਣੀਆਂ ਨੂੰਹਾਂ, ਧੀਆਂ, ਪੋਤੀਆਂ ਤੇ ਦੋਹਤੀਆਂ ਨੂੰ ਯਾਦ ਕਰਾਉੀਂਆਂ ਰਹਿੰਦੀਆਂ ਹਨ ਮਤੇ ਇਹ ਮੇਲਾ ਦੇਖਣੋ ਰਹਿ ਨਾ ਜਾਣ।
ਇਸ ਮੇਲੇ ਵਿੱਚ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਵਿੱਚ ਲੋਕਾਂ ਦੇ ਨੁਮਾਇੰਦੇ ਭਾਗ ਲੈ ਰਹੇ ਹਨ। ਬਹੁਤ ਵਧੀਆਂ ਬੁਲਾਰਿਆਂ ਤੋਂ ਬਿਨਾਂ, ਕਵਿਤਾਵਾਂ, ਗੀਤਾਂ ਅਤੇ ਪ੍ਰੋਗਰਾਮ ਦੀ ਖਾਸ ਖਿੱਚ ਨਾਹਰ ਔਜਲਾਂ ਦੁਆਰਾ ਪੇਸ਼ ਕੀਤਾ ਜਾਣ ਵਾਲਾ ਨਾਟਕ ਹੋਵੇਗਾ। ਬੱਚਿਆਂ ਦੀਆਂ ਖੇਡਾਂ, ਸੀਨੀਅਰਜ਼ ਦੀ ਵਾਕ, ਮਿਊਜ਼ੀਕਲ ਚੇਅਰ ਰੇਸ, ਸਪੂਨ ਰੇਸ, ਸ਼ਾਟ ਪੁਟ ਵਗੈਰਾ ਦੇ ਮੁਕਾਬਲੇ ਹੋਣਗੇ। ਪ੍ਰੋਗਰਾਮ ਦੇ ਅੰਤ ਤੇ ਲੱਗਪੱਗ 4:00 ਵਜੇ ਗਾਇਕਾ ਜਯੋਤੀ ਦੁਆਰਾ ਗਾਏ ਗੀਤਾਂ ਤੇ ਬੋਲੀਆਂ ਤੇ ਗਿੱਧੇ ਦੀਆਂ ਧਮਾਲਾਂ ਪੈਣਗੀਆਂ। ਕਲੱਬ ਦੇ ਪਰਧਾਨ ਜਗਜੀਤ ਸਿੰਘ ਗਰੇਵਾਲ ਅਤੇ ਸਮੁੱਚੀ ਟੀਮ ਵਲੋਂ ਬਰੈਂਪਟਨ ਦੇ ਸਾਰੇ ਕਲੱਬਾਂ ਅਤੇ ਆਮ ਲੋਕਾਂ ਨੂੰ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਹੈ। ਸਾਰਾ ਸਮਾਂ ਖਾਣ-ਪੀਣ ਦਾ ਖੁੱਲ੍ਹਾਂ ਦੌਰ ਚਲਦਾ ਰਹੇਗਾ। ਸੋ ਸਾਰੇ ਆਓ ਤੇ ਇਸ ਪ੍ਰੋਗਰਾਮ ਦੀਆਂ ਰੌਣਕਾਂ ਵਧਾਓ। ਵਧੇਰੇ ਜਾਣਕਾਰੀ ਲਈ ਕਲੱਬ ਦੇ ਪਰਧਾਨ ਜਗਜੀਤ ਗਰੇਵਾਲ (647-572-2435 ) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …