ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕਨੇਡੀਅਨ ਪੰਜਾਬੀ ਪੋਇਟਰੀ ਕਲੱਬ ਕਨੇਡਾ, ਗਲੋਬਲ ਪੰਜਾਬ ਫਾਊਂਡੇਸ਼ਨ ਕਨੇਡਾ, ਸਿਰਜਣਹਾਰੀਆਂ ਅਤੇ ਇੰਟਰਨੈਸ਼ਨਲ ਵੂਮੈਨ ਐਸੋਸ਼ੀਏਸ਼ਨ ਕਨੇਡਾ ਵੱਲੋਂ ਸਾਂਝੇ ਤੌਰ ‘ਤੇ ਇੱਕ ਸਾਹਿਤਕ ਅਤੇ ਸਨਮਾਨ ਸਮਾਰੋਹ ਬੀਤੇ ਦਿਨੀ ਬਰੈਂਪਟਨ ਦੇ ਵਿਸ਼ਵ ਪੰਜਾਬੀ ਭਵਨ ਵਿਖੇ ਕਰਵਾਇਆ ਗਿਆ। ਜਿਸ ਵਿੱਚ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਜਿੱਥੇ ਕਿ ਉੱਘੇ ਲੇਖਕ ਅਤੇ ਸਮਾਜ ਸੇਵੀ ਮਹਿੰਦਰ ਸਿੰਘ ਵਾਲੀਆ (ਪਟਿਆਲਾ) ਦੀਆਂ ਕੁਝ ਇੱਕ ਪੁਸਤਕਾਂ ‘ਤੇ ਵਿਚਾਰ ਗੋਸ਼ਟੀ ਕੀਤੀ ਗਈ ਅਤੇ ਕੁਝ ਇੱਕ ਪੁਸਤਕਾਂ ਲੋਕ ਅਰਪਣ ਵੀ ਕੀਤੀਆਂ ਗਈਆਂ ਅਤੇ ਇਹਨਾਂ ਸੰਸਥਾਵਾਂ ਵੱਲੋਂ ਐਡਵੋਕੇਟ ਪਰਮਜੀਤ ਸਿੰਘ ਗਿੱਲ ਅਤੇ ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਦੀ ਅਗਵਾਈ ਹੇਠ ਮਹਿੰਦਰ ਸਿੰਘ ਵਾਲੀਆ ਦੀਆਂ ਜ਼ਿੰਦਗੀ ਭਰ ਦੀਆਂ ਸਮਾਜਿਕ ਅਤੇ ਸਾਹਿਤਕ ਪ੍ਰਾਪਤੀਆਂ ਦੇ ਮੱਦੇਨਜ਼ਰ ਉਹਨਾਂ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਬਿਰਧ ਹੋ ਚੁੱਕੇ ਮਹਿੰਦਰ ਸਿੰਘ ਵਾਲੀਆ ਆਪਣੇ ਪਰਿਵਾਰ ਨਾਲ ਇਸ ਸਮਾਗਮ ਵਿੱਚ ਪਹੁੰਚੇ ਸਨ ਜਿੱਥੇ ਬੋਲਦਿਆਂ ਉਹਨਾਂ ਇਹਨਾਂ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਵਾਹਿਗੁਰੂ ਦਾ ਸ਼ੁਕਰ ਕੀਤਾ ਜਦੋਂ ਕਿ ਉਹਨਾਂ ਦੇ ਸਪੁੱਤਰ ਵਿਸ਼ਵ ਵਾਲੀਆ ਨੇ ਆਖਿਆ ਕਿ ਉਹਨਾਂ ਦੇ ਪਿਤਾ ਸ. ਵਾਲੀਆ ਹਮੇਸ਼ਾਂ ਹੀ ਉਸਦਾ ਚਾਨਣ ਮੁਨਾਰਾ ਰਹੇ ਹਨ ਜਿਹਨਾਂ ਨੇ ਸਮਾਜਿਕ ਚੇਤਨਾ ਅਤੇ ਸਮਾਜਿਕ ਕਾਰਜਾਂ ਵਿੱਚ ਹਮੇਸ਼ਾ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਅੱਗੇ ਹੋ ਕੇ ਕੰਮ ਕਰਨ ਲਈ ਪ੍ਰੇਰਨਾਂ ਦਿੱਤੀ। ਸਮਾਗਮ ਦੌਰਾਨ ਜਿੱਥੇ ਸਵਰਨਜੀਤ ਸਿੰਘ ਬਰਾੜ, ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ) ਵਿਸ਼ ਵਾਲੀਆ ਵੱਲੋਂ ਮਹਿੰਦਰ ਸਿੰਘ ਵਾਲੀਆ ਦੀ ਲੇਖਣੀ ਅਤੇ ਜ਼ਿੰਦਗੀ ਬਾਰੇ ਪਰਚੇ ਪੜ੍ਹੇ ਗਏ ਉੱਥੇ ਹੀ ਇਸ ਮੌਕੇ ਬਰੈਂਪਟਨ ਦੇ ਡਿਪਟੀ ਮੇਅਰ ਹਰਕੀਰਤ ਸਿੰਘ, ਗੁਰੂ ਕਾਂਸ਼ੀ ਯੁਨੀਵਰਸਿਟੀ ਦੇ ਚਾਂਸਲਰ ਗੁਰਲਾਭ ਸਿੰਘ ਸਿੱਧੂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਦੌਰਾਨ ਸਟੇਜ ਦੀ ਜ਼ਿੰਮੇਵਾਰੀ ਉੱਘੀ ਲੇਖਿਕਾ ਨੀਟਾ ਬਲਵਿੰਦਰ ਨੇ ਨਿਭਾਈ ਜਦੋਂ ਕਿ ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਡਾ. ਦਲਬੀਰ ਸਿੰਘ ਕਥੂਰੀਆ, ਡਾ. ਦਵਿੰਦਰ ਸਿੰਘ ਲੱਧੜ, ਪਰਵਾਸੀ ਤੋਂ ਰਾਜਿੰਦਰ ਸਿੰਘ ਸੈਣੀ, ਮੇਜਰ ਸਿੰਘ ਨਾਗਰਾ, ਰਛਪਾਲ ਕੌਰ ਗਿੱਲ, ਹਰਜਿੰਦਰ ਸਿੰਘ ਭਸੀਨ, ਵਿਨੋਦ ਹਰਪਾਲਪੁਰੀ, ਸੁਰਿੰਦਰਜੀਤ ਕੌਰ, ਮਕਸੂਦ ਚੌਧਰੀ, ਇਕਬਾਲ ਬਰਾੜ, ਜਿੰਦ ਧਾਲੀਵਾਲ, ਪਰਮਜੀਤ ਦਿਓਲ, ਸੁਖਚਰਨਜੀਤ ਗਿੱਲ, ਰਿੰਟੂ ਭਾਟੀਆ, ਕੁਲਜੀਤ ਮਾਨ, ਹੀਰਾ ਰੰਧਾਵਾ, ਐਮ ਐਸ ਵਾਲੀਆ, ਭਪਿੰਦਰ ਸਿੰਘ ਬਾਜਵਾ, ਹੀਰਾ ਸਿੰਘ ਹੰਸਪਾਲ, ਜੱਸੀ ਭੁੱਲਰ ਢਪਾਲੀ, ਪੁਸ਼ਪਿੰਦਰ ਜੋਸ਼ਨ, ਕੁਲਵਿੰਦਰ ਸੈਣੀ, ਇੰਜੀ: ਈਸ਼ਰ ਸਿੰਘ, ਜੰਗੀਰ ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ, ਬਲਰਾਜ ਧਾਲੀਵਾਲ, ਹਰਿੰਦਰ ਸਿੰਘ ਸਹੋਤਾ, ਪ੍ਰਤੀਕ, ਡਾ. ਨਾਹਰ ਸਿੰਘ, ਸੁਭਾਸ਼ ਸ਼ਰਮਾ, ਇੰਦਰਦੀਪ ਸਿੰਘ, ਮਦਨ ਬੰਗਾ, ਬਲਦੇਵ ਸਿੰਘ ਰਹਿਪਾ, ਗੁਰਮੇਲ ਸਿੰਘ ਢਿੱਲੋਂ, ਹਰਮਨਜੀਤ ਸਿੰਘ ਗਿੱਲ, ਡਾ. ਨਿਰਮਲ ਜਸਵਾਲ, ਪਰਮਜੀਤ ਕੌਰ ਬਰਾੜ, ਸੁਖਨਾਜ਼ ਸਿਵੀਆ, ਸੁਹੇਲ ਸਿੰਘ ਬਰਾੜ, ਰਵਿੰਦਰਪਾਲ ਸਿੰਘ ਵਾਲੀਆ, ਪਲਵਿੰਦਰ ਸਿੰਘ ਸੈਣੀ, ਇਸ਼ਟਦੀਪ ਵਾਲੀਆ, ਸੁਹੇਲ ਚੌਧਰੀ, ਪ੍ਰਦੀਪ ਸਿੰਘ, ਗੁਰਮੇਲ ਸਿੰਘ, ਨਰਿੰਦਰ ਭੰਗੂ, ਡਾ. ਗੁਰਨਾਮ ਕੌਰ ਬੱਲ, ਸਰਬਜੀਤ ਕਾਲੂ, ਰੁਹਾਨੀ ਵਾਲੀਆ ਅਤੇ ਹਰਦਿਆਲ ਸਿੰਘ ਝੀਤਾ ਆਦਿ ਨੇ ਵੀ ਆਪੋ ਆਪਣੀ ਹਾਜ਼ਰੀ ਲੁਆਈ।