1985 ‘ਚ ਏਅਰ ਇੰਡੀਆ ਦੀ ਉਡਾਣ ਵਿਚ ਹੋਏ ਬੰਬ ਧਮਾਕੇ ਵਿਚ 329 ਲੋਕ ਮਾਰੇ ਗਏ ਸਨ; ਪੀੜਤ ਪਰਿਵਾਰ ਅੱਜ ਵੀ ਕਰ ਰਹੇ ਇਨਸਾਫ ਦੀ ਮੰਗ
ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਦੇ ਸ਼ਹਿਰ ਹਮਿਲਟਨ ‘ਚ ਮੈਕਮਾਸਟਰ ਯੂਨੂਵਰਸਿਟੀ ਨੇ ਕਰੀਬ ਚਾਲੀ ਸਾਲ ਪਹਿਲਾਂ ਵਾਪਰੀ ਘਟਨਾ, ਜਿਸ ਵਿਚ ਬੰਬ ਧਮਾਕੇ ‘ਚ ਏਅਰ ਇੰਡੀਆ ਦੇ ਟੋਰਾਂਟੋ-ਦਿੱਲੀ ਜਹਾਜ਼ ਨੂੰ ਉਡਾਇਆ ਗਿਆ ਸੀ, ਸਬੰਧੀ ਇਕ ਯਾਦਗਾਰ ਦੀ ਉਸਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 329 ਵਿਅਕਤੀਆਂ ਦੀ ਜਾਨ ਲੈਣ ਵਾਲੀ ਇਸ ਘਟਨਾ ਦਾ ਸੱਚ ਹੁਣ ਤੱਕ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ ਹੈ। ਇਸ ਹਾਦਸੇ ਨੂੰ ਕਨਿਸ਼ਕ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ।
ਯੋਗੇਸ਼ਵਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਿਰਫ ਇਕ ਯਾਦਗਾਰ ਨਹੀਂ, ਸਗੋਂ ਇੱਕ ਅਵਾਜ ਹੈ ਜੋ ਇਨਸਾਫ ਦੀ ਮੰਗ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕਦਮ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਦਾ ਰਹੇਗਾ ਅਤੇ ਇਹ ਥਾਂ ਇਨਸਾਫ ਨਾ ਮਿਲਣ ਤੱਕ ਕੈਨੇਡਾ ਦੇ ਨਿਆਂ ਸਿਸਟਮ ਦਾ ਮੂੰਹ ਚਿੜਾਉਂਦੀ ਰਹੇਗੀ। ਜ਼ਿਕਰਯੋਗ ਹੈ ਕਿ ਸਤੰਬਰ 1985 ਵਿੱਚ ਟਰਾਂਟੋ ਤੋਂ ਦਿੱਲੀ ਜਾ ਰਹੇ ਕਨਿਸ਼ਕ ਨਾਮਕ ਜਹਾਜ ਵਿੱਚ ਰੱਖੇ ਟਾਈਮ ਬੰਬ ਨਾਲ ਹਵਾ ਵਿੱਚ ਹੀ ਧਮਾਕਾ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਮੁੰਦਰ ਵਿਚੋਂ ਇਸਦਾ ਮਲਬਾ ਤੱਕ ਨਹੀਂ ਸੀ ਲੱਭਿਆ। ਇਸ ਸਬੰਧੀ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਸਬੂਤਾਂ ਦੀ ਘਾਟ ਦੇ ਚਲਦਿਆਂ ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 10 ਸਾਲ ਪਹਿਲਾਂ ਬਰੀ ਕਰ ਦਿੱਤਾ ਸੀ। ਇਸ ਹਾਦਸੇ ਵਿੱਚ ਮਾਰੇ ਗਏ ਯਾਤਰੀ, ਜਿੰਨਾਂ ਵਿੱਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਪਰਿਵਾਰ ਸਮੇਤ ਜ਼ਿਆਦਾਤਰ ਭਾਰਤੀ ਸਨ, ਇਨਸਾਫ ਦੀ ਮੰਗ ਕਰਦੇ ਆ ਰਹੇ ਹਨ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਇਸਦੀ ਜਾਂਚ ਕਰਾਉਣਗੇ, ਪਰ ਕਿਸੇ ਜਾਂਚ ਏਜੰਸੀ ਨੂੰ ਇਸ ਦਾ ਜ਼ਿੰਮਾ ਨਹੀਂ ਸੌਂਪਿਆ ਗਿਆ।
Check Also
ਪੁਰਖ਼ਿਆਂ ਦੇ ਦੇਸ (ਸਫ਼ਰਨਾਮਾ) ਦਾ ਰੀਵਿਊ : ਮਨੁੱਖੀ ਯਾਤਰਾ ਦਾ ਬਿਰਤਾਂਤ ਹੈ ‘ਪੁਰਖ਼ਿਆਂ ਦੇ ਦੇਸ’ (ਸਫ਼ਰਨਾਮਾ)
ਲੇਖਕ : ਡਾ. ਸੁਖਦੇਵ ਸਿੰਘ ਝੰਡ ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ। ਕੀਮਤ : …