Breaking News
Home / ਕੈਨੇਡਾ / ਟੀ.ਪੀ.ਏ.ਆਰ. ਕਲੱਬ ਨੇ ਜੀਟੀਐਮ ਦੇ ਬਲਜਿੰਦਰ ਲੇਲਣਾ ਤੇ ਹੁਨਰ ਕਾਹਲੋਂ ਨੂੰ ਕੀਤਾ ਸਨਮਾਨਿਤ

ਟੀ.ਪੀ.ਏ.ਆਰ. ਕਲੱਬ ਨੇ ਜੀਟੀਐਮ ਦੇ ਬਲਜਿੰਦਰ ਲੇਲਣਾ ਤੇ ਹੁਨਰ ਕਾਹਲੋਂ ਨੂੰ ਕੀਤਾ ਸਨਮਾਨਿਤ

ਬਰੈਂਪਟਨ/ਡਾ. ਝੰਡ : ਲੰਘੇ ਦਿਨੀਂ ਹੋਏ ਇਕ ਪ੍ਰਭਾਵਸ਼ਾਲੀ ਸਮਾਗ਼ਮ ਵਿਚ ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਵੱਲੋਂ ਆਯੋਜਿਤ ਡਿਨਰ ਪਾਰਟੀ ਵਿਚ ਜੀ.ਟੀ.ਐੱਮ. ਦੇ ਕਾਰਜ-ਕਰਤਾ ਬਲਜਿੰਦਰ ਲੇਲਣਾ ਨੂੰ ਉਨ੍ਹਾਂ ਦੀ ਕੰਪਨੀ ਵੱਲੋਂ ਬਰੈਂਪਟਨ ਵਿਚ ਸਮਾਜਿਕ ਤੇ ਸੱਭਿਆਚਾਰਕ ਗ਼ਤੀਵਿਧੀਆਂ ਨੂੰ ਬਰੈਂਪਟਨ ਵਿਚ ਪ੍ਰਫੁੱਲਤ ਕਰਨ ਲਈ ਸ਼ਾਨਦਾਰ ਪਲੇਕ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਪਾਰਟੀ ਦੌਰਾਨ ਕਲੱਬ ਵੱਲੋਂ ਸਰਗ਼ਰਮ ਮੈਂਬਰ ਮਲੂਕ ਸਿੰਘ ਕਾਹਲੋਂ ਦੇ ਸਪੁੱਤਰ ਰਿਆਲਟਰ ਹੁਨਰ ਕਾਹਲੋਂ ਨੂੰ ਵੀ ਬੀਤੇ ਫ਼ਰਵਰੀ ਮਹੀਨੇ ਵਿਚ ਹੋਏ ਉਸ ਦੇ ਵਿਆਹ ਉਪਰੰਤ ਸ਼ਾਨਦਾਰ ਪਲੇਕ ਨਾਲ ਸਨਮਾਨਿਤ ਕੀਤਾ ਗਿਆ। ਬੇਟੇ ਦੇ ਵਿਆਹ ਦੀ ਖੁਸ਼ੀ ਵਿਚ ਮਲੂਕ ਸਿੰਘ ਕਾਹਲੋਂ ਅਤੇ ਕਲੱਬ ਵੱਲੋਂ ਸਾਂਝੇ ਤੌਰ ‘ਤੇ ਆਯੋਜਿਤ ਕੀਤੀ ਗਈ ਇਸ ਪਾਰਟੀ ਵਿਚ ਕਲੱਬ ਦੇ ਮੈਂਬਰਾਂ ਨੇ ਹੁਨਰ ਕਾਹਲੋਂ ਦੇ ਵਿਆਹ ਦੀ ਖ਼ੁਸ਼ੀ ਪਿਓ-ਪੱਤਰ ਨਾਲ ਸਾਂਝੀ ਕਰਦਿਆਂ ਹੋਇਆਂ ਉਨ੍ਹਾਂ ਨੂੰ ਹਾਰਦਿਕ ਵਧਾਈ ਦਿੱਤੀ।
ਇੱਥੇ ਇਹ ਜ਼ਿਕਰਯੋਗ ਹੈ ਕਿ ਟੀ.ਪੀ.ਏ.ਆਰ. ਕਲੱਬ ਦੇ 215 ਮੈਂਬਰਾਂ ਨੇ 20 ਮਈ ਨੂੰ ਹੋਈ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ’ ਵਿਚ ਫ਼ੁੱਲ-ਮੈਰਾਥਨ, ਹਾਫ਼-ਮੈਰਾਥਨ, 12 ਕਿਲੋਮੀਟਰ ਅਤੇ 5 ਕਿਲੋਮੀਟਰ ਦੌੜਾਂ ਵਿਚ ਭਾਗ ਲਿਆ ਸੀ। ਇਸ ਤੋਂ ਇਲਾਵਾ ਉਹ ਹਰ ਸਾਲ ‘ਸਕੋਸ਼ੀਆ ਬੈਂਕ ਵਾਟਰਫ਼ਰੰਟ ਮੈਰਾਥਨ’ ਵਿਚ ਭਰਪੂਰ ਹਿੱਸਾ ਲੈਂਦੇ ਹਨ ਅਤੇ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਈਵੈਂਟ ਵਿਚ ਵੀ ਭਾਗ ਲੈਂਦੇ ਹਨ। ਇਸ ਤਰ੍ਹਾਂ ਉਹ ਆਪਣੀਆਂ ਵੱਖ-ਵੱਖ ਸਰਗ਼ਰਮੀਆਂ ਨਾਲ ਉਹ ਲੋਕਾਂ ਨੂੰ ਸਿਹਤ ਸਬੰਧੀ ਜਾਗਰੂਕਤਾ ਲਈ ਬੜਾ ਸਾਰਥਿਕ ਸੁਨੇਹਾ ਦਿੰਦੇ ਹਨ।
ਕਲੱਬ ਦੇ ਮੈਂਬਰਾਂ ਵੱਲੋਂ 24 ਜੂਨ ਨੂੰ ‘ਬਲੂ ਮਾਊਂਟੇਨਜ’ ਵਿਖੇ ਪਿਕਨਿਕ ਮਨਾਉਣ ਲਈ ਜਾਣ ਦਾ ਫ਼ੈਸਲਾ ਕੀਤਾ ਗਿਆ ਹੈ ਜਿਸ ਦੇ ਲਈ ਬੱਸ ਦੀ ਬੁੱਕਿੰਗ ਹੋ ਚੁੱਕੀ ਹੈ ਅਤੇ ਇਸ ਵਿਚ ਜਾਣ ਵਾਲੇ 40 ਮੈਂਬਰਾਂ ਦੇ ਨਾਂ ਆ ਚੁੱਕੇ ਹਨ।
ਬੱਸ ਸਵੇਰੇ 8.00 ਵਜੇ ਏਅਰਪੋਰਟ ਰੋਡ ਅਤੇ ਕੰਟਰੀਸਾਈਡ ਵਾਲੇ ਪਲਾਜ਼ੇ ਦੀ ਪਾਰਕਿੰਗ ਤੋਂ ਰਵਾਨਾ ਹੋਵੇਗੀ ਅਤੇ ਸਾਰੇ ਦਿਨ ਦੇ ਮਨੋਰੰਜਨ ਤੋਂ ਬਾਅਦ ਮੈਂਬਰਾਂ ਦੀ ਸ਼ਾਮ ਨੂੰ 5.00 ਵਜੇ ਉੱਥੋਂ ਵਾਪਸੀ ਹੋਵੇਗੀ। ਕਲੱਬ ਦੇ ਮੁੱਖ-ਸੰਚਾਲਕ ਸੰਧੂਰਾ ਸਿੰਘ ਬਰਾੜ ਵੱਲੋਂ ਸਾਰੇ ਮੈਂਬਰਾਂ ਨੂੰ ਸਮੇਂ-ਸਿਰ ਬੱਸ ਦੇ ਚੱਲਣ ਵਾਲੀ ਜਗ੍ਹਾ ‘ਤੇ ਪਹੁੰਚਣ ਲਈ ਕਿਹਾ ਗਿਆ ਹੈ ਅਤੇ ਲੇਟ ਆਉਣ ਵਾਲਿਆਂ ਦੀ ਉਡੀਕ ਨਹੀਂ ਕੀਤੀ ਜਾਏਗੀ।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …