-10.7 C
Toronto
Tuesday, January 20, 2026
spot_img
Homeਕੈਨੇਡਾਦੁੱਖ ਦਾ ਪ੍ਰਗਟਾਵਾ

ਦੁੱਖ ਦਾ ਪ੍ਰਗਟਾਵਾ

ਟੋਰਾਂਟੋਂ/ਹਰਜੀਤ ਸਿੰਘ ਬਾਜਵਾ : ਸਾਹਿਤਕ ਜਥੇਬੰਦੀ ਸਿਰਜਣਹਾਰੀਆਂ, ਕੈਨੇਡੀਅਨ ਪੰਜਾਬੀ ਸਾਹਿਤ ਸਭਾ ਅਤੇ ਹੋਰ ਸਾਹਿਤਕ ਸਭਾਵਾਂ ਨਾਲ ਜੁੜ ਕੇ ਕੰਮ ਕਰਨ ਵਾਲੇ ਪ੍ਰੋ. ਹਰਜਸਪ੍ਰੀਤ ਕੌਰ ਗਿੱਲ (ਪ੍ਰੀਤ ਗਿੱਲ) ਦੇ ਸਹੁਰਾ, ਲੇਖਕ, ਗਾਇਕ, ਪੰਜਾਬੀ ਯੁਨੀਵਰਸਿਟੀ ਅਲੁਮਨੀ ਐਸੋਸੀਏਸ਼ਨ ਟੋਰਾਂਟੋ ਦੇ ਪ੍ਰਧਾਨ, ਨਾਮਵਰ ਵਕੀਲ ਅਤੇ ਸ਼ੇਰਗਿੱਲ ਲਾਅ ਫਰਮ ਦੇ ਕਰਤਾ ਧਰਤਾ ਪਰਮਜੀਤ ਸਿੰਘ ਗਿੱਲ ਦੇ ਪਿਤਾ ਮਹਿੰਦਰ ਸਿੰਘ ਗਿੱਲ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ। ਜਿਹਨਾਂ ਦੀ ਮੌਤ ‘ਤੇ਼ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੇਤਾਵਾਂ, ਸਾਹਿਤਕ ਸਭਾਵਾਂ ਦੇ ਮੈਂਬਰਾਂ ਅਤੇ ਸਾਹਿਤ ਪ੍ਰੇਮੀਆਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜ਼ਲੀ ਅਰਪਿਤ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਪਰਮਜੀਤ ਸਿੰਘ ਗਿੱਲ ਅਤੇ ਹਰਜਸਪ੍ਰੀਤ ਕੌਰ ਗਿੱਲ ਨਾਲ ਇਹਨਾਂ ਨੰਬਰਾਂ ਤੇ਼ ਟੈਲੀਫੋਨ ਕਰਕੇ ਅਫਸੋਸ ਕੀਤਾ ਜਾ ਸਕਦਾ ਹੈ 416-910-5676 ਅਤੇ 416-930-5676

 

RELATED ARTICLES
POPULAR POSTS