Breaking News
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਮੀਟਿੰਗ

ਐਸੋਸੀਏਸ਼ਨ ਆਫ ਸੀਨੀਅਰਜ਼ ਦੀ ਜਨਰਲ ਬਾਡੀ ਮੀਟਿੰਗ

Senior Club pic copy copyਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਦੀ ਜਨਰਲ ਬਾਡੀ ਦੀ ਮੀਟਿੰਗ  ਜਗਮੀਤ ਸਿੰਘ ਐਮ ਪੀ ਪੀ ਦੇ ਦਫਤਰ ਵਿੱਚ ਹੋਈ। ਪਰਮਜੀਤ ਸਿੰਘ ਬੜਿੰਗ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਐਸੋਸੀਏਸ਼ਨ ਦੇ ਸਕੱਤਰ ਨਿਰਮਲ ਸੰਧੂ ਨੇ ਹਾਜ਼ਰ ਹੋਏ ਮੈਂਬਰਾਂ ਨੂੰ ਜੀ ਆਇਆਂ ਕਹਿਣ ਤੋਂ ਬਾਦ ਪ੍ਰੋ. ਜੰਗੀਰ ਸਿੰਘ ਕਾਹਲੋਂ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ । ਪ੍ਰੋ. ਕਾਹਲੋਂ ਨੇ ਪਰਧਾਨ ਮੰਤਰੀ ਜਸਟਿਨ ਟਰੂਡੋ ਦੁਆਰਾ ਕਾਮਾਗਾਟਾਮਾਰੂ ਘਟਨਾ ਦੇ ਸਬੰਧ ਵਿੱਚ ਮਾਫੀ ਮੰਗੇ ਜਾਣ ਦਾ ਜਿਕਰ ਕਰਦੇ ਹੋਏ ਕਿਹਾ ਕਿ ਕੈਨੇਡਾ ਦੀ ਇਹ ਖੂਬੀ ਹੈ ਕਿ ਕਿਸੇ ਵੀ ਜਿਆਦਤੀ ਵਾਲੀ ਇਤਿਹਾਸਕ ਕਾਰਵਾਈ ਤੇ ਪਛਤਾਵਾ ਕਰਦੇ ਹਨ ਤਾਂਕਿ ਭਵਿੱਖ ਵਿੱਚ ਅਜਿਹੀ ਘਟਨਾ ਨਾ ਵਾਪਰੇ। ਗੱਲ ਨੂੰ ਅੱਗੇ ਤੋਰਦਿਆਂ ਉਨ੍ਹਾਂ ਕਿਹਾ ਕਿ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੁਆਰਾ ਲਿਆਂਦੇ ਜਹਾਜ ਵਿੱਚ 340 ਸਿੱਖ, 26 ਮੁਸਲਮਾਨ ਅਤੇ 10 ਹਿੰਦੂ ਭਾਈਚਾਰੇ ਦੇ ਲੋਕ ਸਨ ਜਿਨ੍ਹਾਂ ਨੂੰ ਵੈਨਕੂਵਰ ਦੀ ਬੰਦਰਗਾਹ ਤੋਂ ਵਾਪਸ ਮੋੜਿਆ ਗਿਆ ਸੀ। ਕਾਮਾਗਾਟਾਮਾਰੂ ਘਟਨਾ ਇੱਕ ਜ਼ਿਆਦਤੀ ਭਰਪੂਰ ਘਟਨਾ ਸੀ ਜਿਸ ਸਬੰਧੀ ਪਾਰਲੀਮੈਂਟ ਵਿੱਚ ਜ਼ਿਆਦਤੀ ਲਈ ਮਾਫੀ ਮੰਗਣਾ ਕਨੇਡੀਅਨ ਸਰਕਾਰ ਦਾ ਸ਼ਲਾਘਾਯੋਗ ਕਦਮ ਹੈ। ਫੋਰਟ ਮੈਕਮਰੀ ਵਿੱਚ ਲੱਗੀ ਅੱਗ ਦੀ ਦੁਰਘਟਨਾ ਬਾਰੇ ਉਨ੍ਹਾਂ ਕਿਹਾ ਕਿ ਉੱਥੋਂ ਦੇ ਲੋਕਾਂ ਦੀ ਸਹਾਇਤਾ ਲਈ ਐਸੋਸੀਏਸ਼ਨ ਨੂੰ ਜਰੂਰ ਉਪਰਾਲਾ ਕਰਨਾ ਚਾਹੀਦਾ ਹੈ। ਇਸ ਉਪਰੰਤ ਪਰਧਾਨ ਪਰਮਜੀਤ ਬੜਿੰਗ ਨੇ ਫੈਡਰਲ ਅਤੇ ਸਿਟੀ ਨਾਲ ਸਬੰਧਤ ਨੁਮਾਇੰਦਿਆਂ ਨਾਲ ਹੋਈ ਗੱਲਬਾਤ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੇ ਬਹਿਸ ਵਿੱਚ ਗੁਰਮੇਲ ਬਾਠ, ਪੰਨੂੰ ਸਾਹਿਬ, ਦਰਸ਼ਨ ਗਰੇਵਾਲ ਆਦਿ ਨੇ ਵਧੀਆ ਸੁਝਾਅ ਦਿੱਤੇ। ਬਲਦੇਵ ਬਰਾੜ ਨੇ ਇਹ ਸੁਝਾਅ ਦਿੱਤਾਂ ਕਿ ਐਸੋਸੀਏਸ਼ਨ ਨੂੰ ਇਸ ਮੰਗ ‘ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਨਵੇਂ ਬਣ ਰਹੇ ਘਰਾਂ ਵਿੱਚੋਂ ਬਿਲਡਰ ਸੀਨੀਅਰਾਂ ਲਈ ਸਸਤੇ ਯੂਨਿਟ ਰਾਖਵੇਂ ਕਰਨ। ਐਸੋਸੀਏਸ਼ਨ ਦੇ ਖਜਾਨਚੀ ਨਿਰਮਲ ਧਾਰਨੀ ਨੇ ਵਿਤੀ ਰਿਪੋਰਟ ਪੇਸ਼ ਕੀਤੀ ਜਿਸਨੂੰ ਜਨਰਲ ਬਾਡੀ ਵਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ। ਬਲਦੇਵ ਬਰਾੜ ਨੇ ਪਾਵਰ ਆਫ ਅਟਾਰਨੀ ਅਤੇ ਵਸੀਹਤ ਕਰਨ ਸਬੰਧੀ ਬਹੁਮੁੱਲੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਸ ਸਬੰਧੀ ਜੇ ਕਿਸੇ ਨੂੰ ਹੋਰ ਜਾਣਕਾਰੀ ਦੀ ਜਰੂਰਤ ਹੋਵੇ ਤਾਂ ਉਹ ਉਨ੍ਹਾਂ ਨੂੰ 647-602 -8413 ‘ਤੇ ਫੋਨ ਕਰ ਸਕਦਾ ਹੈ।
ਵਤਨ ਸਿੰਘ ਗਿੱਲ ਅਤੇ ਕਸ਼ਮੀਰ ਸਿੰਘ ਨੇ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਕੈਪਟਨ ਇਕਬਾਲ ਸਿੰਘ ਵਿਰਕ ਨੇ ਤਜ਼ਵੀਜ ਪੇਸ਼ ਕੀਤੀ ਕਿ ਫਿਊਨਰਲ ਦੀ ਰਜਿਸਟਰੇਸ਼ਨ ਦੁਆਰਾ ਜੋ ਪੈਸਾ ਅਜੀਤ ਰੱਖੜਾ ਦੁਆਰਾ ਇਕੱਠਾ ਕੀਤਾ ਗਿਆ ਸੀ ਉਸ ਨੂੰ ਆਰਥਿਕ ਤੌਰ ‘ਤੇ ਕਮਜ਼ੋਰ ਸੀਨੀਅਰਾਂ ਦੇ ਫਿਊਨਰਲ ‘ਤੇ ਖਰਚ ਕੀਤਾ ਜਾਵੇ। ਪਰ ਇਸ ਨੂੰ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਕਿ ਇਹ ਜਿਨ੍ਹਾਂ ਲੋਕਾਂ ਦਾ ਪੈਸਾ ਹੈ ਇਸ ਲਈ ਉਨ੍ਹਾਂ ਦੀ ਰਾਇ ਜ਼ਰੂਰੀ ਹੈ ਅਤੇ ਉਨ੍ਹਾਂ ਨੂੰ ਹੀ ਇਹ ਪੈਸਾ ਮੋੜਨਾ ਚਾਹੀਦਾ ਹੈ। ਅੰਤ ਵਿੱਚ ਪਰਧਾਨ ਵਲੋਂ ਹਾਜ਼ਰੀਨ ਦਾ ਧੰਨਵਾਦ ਕਰ ਕੇ ਇਹ ਮੀਟਿੰਗ ਸਮਾਪਤ ਹੋਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …