ਬਰੈਂਪਟਨ : ਸ੍ਰੀ ਹਰਿ ਕ੍ਰਿਸ਼ਨ ਸੇਵਾ ਸੁਸਾਇਟੀ ਬਰੈਂਪਟਨ ਵਲੋਂ ‘ਬਾਲ ਉਤਸ਼ਾਹਿਤ ਗੁਰਮਤਿ ਸਮਾਗਮ’ ਬੱਚਿਆਂ ਨੂੰ ਉਤਸ਼ਾਹਿਤ ਕਰਨ ਹਿਤ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਵਿਚ ਬੱਚਿਆਂ ਲਈ ਮੂਲ ਮੰਤਰ, ਜਪੁ ਜੀ ਸਾਹਿਬ, ਪਹਿਲੀਆਂ ਪੰਜ ਪੌੜੀਆਂ, ਆਸਾ ਕੀ ਵਾਰ ਪਹਿਲੀ ਪਉੜੀ ਸਲੋਕਾਂ ਸਮੇਤ, ਸੋਹਿਲਾ, ਆਸਾ ਕੀ ਵਾਰ ਪਹਿਲੀਆਂ ਤਿੰਨ ਪਉੜੀਆਂ ਸਲੋਕਾਂ ਸਮੇਤ, ਜਾਪੁ ਸਾਹਿਬ, ਰਹਿਰਾਸ, ਚੌਪਈ ਸਾਹਿਬ, ਅਨੰਦੁ ਸਾਹਿਬ ਆਦਿ ਸਿਲੇਬਸ ਦਾ ਹਿੱਸਾ ਹੋਵੇਗਾ।
ਸਭ ਮਾਂ-ਬਾਪ ਨੂੰ ਨਿਮਰਤਾ ਸਾਹਿਤ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਲਈ ਜ਼ਰੂਰ ਲੈ ਕੇ ਆਉ ਜੀ। 6 ਅਗਸਤ ਦਿਨ ਸ਼ਨੀਵਾਰ ਨੂੰ ਕੈਂਪ ਦੌਰਾਨ ਸਵੇਰ ਦੀ ਐਸੰਬਲੀ ਵਿੱਚ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਣਗੇ
ਨਿਯਮ ਤੇ ਸ਼ਰਤਾਂ : : ਫਾਰਮ ਜਮਾਂ ਕਰਾਉਣ ਦੀ ਤਰੀਖ 24/07/2016 ਹੈ। : ਸਭ ਬੱਚਿਆਂ ਲਈ ਸਮੇਂ ਸਿਰ ਪਹੁੰਚਣਾ ਜਰੂਰੀ ਹੈ। ਲੇਟ ਆਉਣ ਵਾਲੇ ਬੱਚੇ ਦੀ ਹਾਜਰੀ ਲਾਉਣੀ ਜਾਂ ਨਾਂ ਲਾਉਣੀ ਪ੍ਰਬੰਧਕਾਂ ਉਪਰ ਨਿਰਭਰ ਹੈ।
: ਜਿਨ੍ਹਾਂ ਬੱਚਿਆਂ ਨੇ ਸਿਲੇਬਸ ਤੋਂ ਇਲਾਵਾ ਕੋਈ ਸ਼ਬਦ/ਬਾਣੀ ਸੁਨਾਉਣੀ ਹੋਵੇ, ਉਹ ਸ਼ਬਦ/ਬਾਣੀ ਦੀ ਲਿਸਟ ਲਿਖ ਕੇ ਆਪਣੇ ਕੋਲ ਜਰੂਰ ਲੈ ਕੇ ਆਉਣ। ਹਰੇਕ ਬੱਚਾ ਆਪਣੀ ਕੋਈ ਨਾ ਕੋਈ ਆਈਡੀ ਲੈ ਕੇ ਆਵੇ। : ਸਲੇਬਸ ਤੋਂ ਵਾਧੂ ਬਾਣੀ ਸੁਨਾਉਣ ਵਾਲੇ ਬੱਚੇ ਨੂੰ ਖਾਸ ਤੋਰ ਤੇ ਸਨਮਾਨਿਤ ਕੀਤਾ ਜਾਵੇਗਾ। : ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਆਕਰਸ਼ਤ ਇਨਾਮ ਦਿਤੇ ਜਾਣਗੇ। ਹੋਰ ਜਾਣਕਾਰੀ ਲਈ ਸੰਪਰਕ ਕਰੋ।
ਬਲਵਿੰਦਰ ਸਿੰਘ : 647-771-4932 ਸਤਵਿੰਦਰ ਕੌਰ : 416-894-2590
ਚਰਨਜੀਤ ਕੌਰ : 647-588-1350
Check Also
‘ਦਿਸ਼ਾ’ ਵੱਲੋਂ ਆਯੋਜਿਤ ਸਮਾਗਮ ਵਿਚ ਬਲਜੀਤ ਰੰਧਾਵਾ ਦੀ ਪਲੇਠੀ ਪੁਸਤਕ ‘ਲੇਖ ਨਹੀਂ ਜਾਣੇ ਨਾਲ’ ਬਾਰੇ ਕੀਤੀ ਗਈ ਗੋਸ਼ਟੀ
ਡਾ. ਕੁਲਦੀਪ ਕੌਰ ਪਾਹਵਾ, ਡਾ. ਸੁਖਦੇਵ ਸਿੰਘ ਝੰਡ ‘ਤੇ ਸੁਰਜੀਤ ਕੌਰ ਵੱਲੋਂ ਪੁਸਤਕ ਉੱਪਰ ਪੇਪਰ …