Breaking News
Home / ਕੈਨੇਡਾ / ਹਾਰਟਲੈਂਡ ਕਮਿਊਨਿਟੀ ਸਰਵਿਸਜ਼ ਨੇ ਫਾਦਰਜ਼ ਡੇ ਮਨਾਇਆ

ਹਾਰਟਲੈਂਡ ਕਮਿਊਨਿਟੀ ਸਰਵਿਸਜ਼ ਨੇ ਫਾਦਰਜ਼ ਡੇ ਮਨਾਇਆ

Father's Day Event-HCCHS-2 copy copyਮਿਸੀਸਾਗਾ/ਬਿਊਰੋ ਨਿਊਜ਼
ਫਾਦਰਜ਼ ਡੇ ਦੇ ઠਮੌਕੇ ਤੇ ਹਾਰਟਲੈਂਡ ਕਰੈਡਿਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਦੁਆਰਾ ਇਕ ਪੈਨਲ ਡਿਸਕਸ਼ਨ ਦਾ ਪ੍ਰਬੰਧ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਮਕਸਦ ਅੱਜ ਦੇ ਯੁੱਗ ਵਿਚ ਪਿਤਾ ਦੇ ਬਦਲ ਰਹੇ ਰੋਲ ਤੇ ਗੱਲਬਾਤ ਕਰਨਾ ਸੀ।ઠ
ਪੈਨਲ ਵਿਚ ਸ਼ਾਮਲ ਇਕ ਸਖਸ਼ੀਅਤ ਸੋਫੀਆ ਰਾਮਸੇ ਨੇ ਕਿਹਾ ਕਿ ਕੁੱਝ ਅਧਿਐਨਾਂ ਮੁਤਾਬਕ ਜਿਹੜੇ ਮਰਦ ਜੇਲ੍ਹਾਂ ਵਿਚ ਹਨ, ਉਨ੍ਹਾਂ ਵਿਚੋਂ ਬਹੁਤੇ ਅਜਿਹੇ ਹਨ, ਜਿਨ੍ਹਾਂ ਦੇ ਸਾਹਮਣੇ ਕੋਈ ਰੋਲ ਮਾਡਲ ਨਹੀਂ ਸੀ ਅਤੇ ਜਿਹੜੇ ਅਜਿਹੇ ਪਰਿਵਾਰਾਂ ਵਿਚੋਂ ਆਏ ਹਨ, ਜਿਥੇ ਪਿਤਾ ਨਹੀਂ ਹੈ। ਸੋਫੀਆ ਰਾਮਸੇ ਬਲੈਕ ਕਮਿਉਨਿਟੀ ਐਕਸ਼ਨ ਨੈਟਵਰਕ ਪੀਲ ਦੇ ਮੈਨੇਜਰ ਹਨ। ਉਨ੍ਹਾਂ ਕਿਹਾ ਕਿ ਜੇ ਪਿਤਾ ਨਹੀਂ ਹੈ ਤਾਂ ਵੀ ਕੋਈ ਸਮੱਸਿਆ ਨਹੀਂ ਹੈ ਬਸ਼ਰਤੇ ਸਮਾਜਕ ਤੌਰ ‘ਤੇ ਹੋਰ ਸਹਾਰਾ ਹੋਵੇ ਜਾਂ ਬੱਚਾ ਇਕ ਵੱਡੇ ਸਾਂਝੇ ਪਰਿਵਾਰ ਵਾਲੇ ਮਾਹੌਲ ਵਿਚ ਪਲ ਰਿਹਾ ਹੋਵੇ।ઠਪੈਨਲ ਵਿਚ ਸ਼ਾਮਲ ਸਾਰੀਆਂ ਸਖਸ਼ੀਅਤਾਂ ਇਸ ਗੱਲ ਬਾਰੇ ਇਕਮਤ ਸਨ ਕਿ ਸਮਾਜਕ ਸਹਿਯੋਗ ਵਾਲੇ ਢਾਂਚੇ ਦੇ ਬਗੈਰ ਅੱਜ ਦੇ ਯੁੱਗ ਵਿਚ ਬੱਚਿਆਂ ਦਾ ਸਹੀ ਵਿਕਾਸ ਨਹੀਂ ਹੋ ਸਕਦਾ। ઠਸਿਟੀਜ਼ਨਸ਼ਿਪ ਜੱਜ ਅਤੇ ਐਜੂਕੇਟਰ ਰੌਬਰਟ ਸੌਮਰਵਿਲ ਵੀ ਪੈਨਲ ਵਿਚ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਪਿਛਲੇ ਦਹਾਕਿਆਂ ਦੌਰਾਨ ਕੈਨੇਡਾ ਵਿਚ ਪਰਿਵਾਰਾਂ ਦਾ ਢਾਂਚਾ ਬਦਲ ਗਿਆ ਹੈ। ਰਿਵਾਇਤੀ ਪਿਤਾ-ਅਧਾਰਤ ਪਰਿਵਾਰਾਂ ਵਾਲਾ ਸਿਸਟਮ ਤਬਦੀਲ ਹੋਰ ਰਿਹਾ ਹੈ।ઠ
ਇਸੇ ਚਰਚਾ ਨੂੰ ਅੱਗੇ ਤੋਰਦਿਆਂ ਡਾ ਸਹਿਦੇਵ ਕੁਮਾਰ ਕਹਿੰਦੇ ਹਨ ਕਿ ਸਾਡੇ ਕੋਲ ਇਸ ਤਰ੍ਹਾਂ ਦੀ ਸਥਿਤੀ ਵਿਚ ਕੈਨੇਡਾ ਦੀ ਕਲਚਰਲ ਵੰਨ ਸੁਵੰਨਤਾ ਇੱਕ ਸਹਾਰਾ ਬਣ ਸਕਦੀ ਹੈ। ਡਾ. ਕੁਮਾਰ ਯੂਨੀਵਰਸਿਟੀ ਔਫ ਟੋਰਾਂਟੋ ਵਿਚ ਪ੍ਰੋਫੈਸਰ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਆਪਣੀਆਂ ਸਮਾਜਕ ਸਮੱਸਿਆਵਾਂ ਦੇ ਹੱਲ ਲਈ ਕਿੰਨੀਆਂ ਹੀ ਪਰੰਪਰਾਵਾਂ ਅਤੇ ਸਭਿਆਚਾਰਾਂ ਦੇ ਸਰੋਤ ਹਨ। ਇਸ ਡਾਇਵਰਸਿਟੀ ਸਾਡੀ ਤਾਕਤ ਹੈ।ઠ
ਹਾਰਟਲੈਂਡ ਕਰੈਡਿਟਵਿਊ ਕਮਿਊਨਿਟੀ ਐਂਡ ਹੈਲਥ ਸਰਵਿਸਜ਼ ਮਿਸੀਸਾਗਾ ਵਿਚ ਕੰਮ ਕਰਨ ਵਾਲੀ ਇਕ ਸਮਾਜਿਕ ਸੰਸਥਾ ਹੈ ਅਤੇ ਵੱਖ ਵੱਖ ਸਭਿਆਚਾਰਕ ਪਿਛੋਕੜ ਨੂੰ ਮੁੱਖ ਰੱਖਕੇ ਪ੍ਰੋਗਰਾਮ ਅਤੇ ਸੇਵਾਵਾਂ ਦੇ ਰਹੀ ਹੈ। ਸੰਸਥਾ ਦੇ ਬੋਰਡ ਪ੍ਰੈਜ਼ੀਡੈਂਟ ਪ੍ਰਿਤਪਾਲ ਸਿੰਘ ਚੱਗਰ ਨੇ ਇਸ ਮੌਕੇ ਬੋਲਦੇ ਹੋਏ ਕਿਹਾ ਕਿ ਪਰਿਵਾਰਾਂ ਦੀ ਭਲਾਈ ਸਾਡਾ ਮੁੱਖ ਮਿਸ਼ਨ ਹੈ ਅਤੇ ਅਸੀਂ ਸਮਾਜ ਵਿਚ ਕੁੱਝ ਚੰਗਾ ਕਰਨ ਲਈ ਯਤਨ ਕਰ ਰਹੇ ਹਾਂ। ਸਾਡੇ ਵਾਸਤੇ ਇਹ ਸਿਰਫ ਇਕ ਵਿਚਾਰ-ਚਰਚਾ ਦਾ ਮੁੱਦਾ ਨਹੀਂ ਹੈ। ਬਲਕਿ ਅਸੀਂ ਸੱਚਮੁੱਚ ਵਿਚ ਆਪਣੇ ਸਮਾਜ ਵਿਚ ਕੋਈ ਤਬਦੀਲੀ ਲਿਆਉਣੀ ਚਾਹੁੰਦੇ ਹਾਂ।
ਵਿਚਾਰ ਚਰਚਾ ਦਾ ਸੰਚਾਲਨ ਸੰਸਥਾ ਦੇ ਅਗਜ਼ੈਕਟਿਵ ਡਾਇਰੈਕਟਰ ਅਹਿਸਾਨ ਖਾਂਡੇਕਰ ਨੇ ਕੀਤਾ। ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਿਚਾਰਾਂ ਨੂੰ ਠੋਸ ਕਾਰਜਾਂ ਵਿਚ ਬਦਲ ਲਈ ਵਚਨਬੱਧ ਹੈ। ਇਸ ਵਾਸਤੇ ਅਸੀਂ ਵੱਖ ਵੱਖ ਪੱਧਰ ਦੀਆਂ ਸਰਕਾਰਾਂ ਨਾਲ ਲਗਾਤਾਰ ਸੰਪਰਕ ਵਿਚ ਰਹਿਣਾ ਚਾਹੁੰਦੇ ਹਾਂ ਤਾਂ ਜੋ ਉਨ੍ਹਾਂ ਨੂੰ ਸਮਾਜ ਦੀਆਂ ਸਮੱਸਿਆਵਾਂ ਨਾਲ ਜੋੜਕੇ ਰੱਖਿਆ ਜਾਵੇ ਅਤੇ ਸਹੀ ਫੈਸਲੇ ਲੈਣ ਵਿਚ ਮਦਦ ਕੀਤੀ ਜਾ ਸਕੇ।
ਵਿਚਾਰ ਚਰਚਾ ਵਿਚ ਸ਼ਾਮਲ ਲੋਕਾਂ ਦਾ ਇਹ ਖਿਆਲ ਸੀ ਕਿ ਅੱਜ ਦੇ ਯੁੱਗ ਦੀ ਇਹ ਲੋੜ ਹੈ ਕਿ ਪਰਿਵਾਰਾਂ ਵਿਚ ਮਿਲਣ-ਵਰਤਣ ਹੋਵੇ, ਲੋਕ ਗਵਾਂਢੀਆਂ ਅਤੇ ਹੋਰ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ। ਵਿਚਾਰ ਚਰਚਾ ਦੌਰਾਨ ਬਿਨਾਂ ਪਿਤਾ ਵਾਲੇ ਪਰਿਵਾਰਾਂ, ਪਿਤਾ ਦਾ ਅੱਜ ਦੇ ਯੁੱਗ ਵਿਚ ਰੋਲ ਅਤੇ ਕੈਨੇਡਾ ਵਿਚ ਮਾਤਾ ਪਿਤਾ ਦੀ ਭੂਮਿਕਾ ਬਨਾਮ ਦੂਜੇ ਸਭਿਆਚਾਰਾਂ ਵਿਚ ਮਾਤਾ-ਪਿਤਾ ਦਾ ਸਥਾਨ ਜਿਹੇ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ। ਹੋਰ ਜਾਣਕਾਰੀ ਲਈ ਸੰਪਰਕ ਕੀਤਾ ਜਾ ਸਕਦਾ ਹੈ। Ehsan Khandakar Executive Directior, HCCHS Phone: 416-457-5597

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …