23.2 C
Toronto
Tuesday, May 19, 2026
spot_img
Homeਕੈਨੇਡਾਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ 4 ਅਗਸਤ ਨੂੰ

ਬਰੈਂਪਟਨ ਵੁਮੈਨ ਸੀਨੀਅਰ ਕਲੱਬ ਵੱਲੋਂ ਤੀਆਂ ਦਾ ਮੇਲਾ 4 ਅਗਸਤ ਨੂੰ

ਬਰੈਂਪਟਨ : ਸ਼ਨੀਵਾਰ 4 ਅਗਸਤ 2018 ਨੂੰ ਬਰੈਂਪਟਨ ਵੁਮੈਨਸ ਸੀਨੀਅਰ ਕਲੱਬ ਵੱਲੋਂ ਮੇਰੀਕੀਨਾ ਫਰੈਂਡਸ਼ਿਪ ਪਾਰਕ ਵਿਖੇ ਤੀਆਂ ਦਾ ਮੇਲਾ ਲਾਇਆ ਜਾ ਰਿਹਾ ਹੈ ਜਿਸ ਵਿਚ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਹ ਸਥਾਨ ਸ਼ੁਗਰਕੇਨ ਅਤੇ ਵੈਂਡਰਬਰਿੰਕ ਡਰਾਈਵ ਦੇ ਇੰਟਰਸੈਕਸ਼ਨ ਦੇ ਨਾਲ ਹੈ। ਸਮੂਹ ਬੀਬੀਆਂ ਨੂੰ ਅਪੀਲ ਹੈ ਕਿ ਇਸ ਮੇਲੇ ਉੱਪਰ ਪਹੁੰਚ ਇਸ ਮੇਲੇ ਦੀ ਰੌਣਕ ਵਧਾਓ। ਖੁੱਲ੍ਹੇ ਖਾਣ ਪੀਣ ਤੋਂ ਇਲਾਵਾ ਇਸ ਮੇਲੇ ਵਿਚ ਬੱਚਿਆਂ ਅਤੇ ਬੀਬੀਆਂ ਲਈ ਕਈ ਤਰ੍ਹਾਂ ਦੀਆਂ ਦਿਲਚਸਪ ਖੇਡਾਂ ਅਤੇ ਗਿੱਧਾ ਭੰਗੜਾ ਆਦਿ ਦਾ ਰੰਗਾ ਰੰਗ ਪ੍ਰੋਗਰਾਮ ਵੀ ਹੋਵੇਗਾ। ਮਸ਼ਹੂਰ ਸਿੰਗਰ ਅਤੇ ਹੋਰ ਨਾਮਵਰ ਸ਼ਖਸ਼ੀਅਤਾਂ ਇਸ ਮੇਲੇ ਵਿਚ ਸ਼ਮੂਲੀਅਤ ਕਰਨਗੀਆਂ। ਵੱਖ ਵੱਖ ਤਰ੍ਹਾਂ ਦੇ ਸਟਾਲਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਵਧੇਰੇ ਜਾਣਕਾਰੀ ਲਈ ਪ੍ਰਧਾਨ ਸ੍ਰੀਮਤੀ ਕੁਲਦੀਪ ਕੌਰ ਗਰੇਵਾਲ (647 856 2893) ਮੀਤ ਪ੍ਰਧਾਨ ਸ੍ਰੀਮਤੀ ਸ਼ਿੰਦਰਪਾਲ ਬਰਾੜ (647 720 23140) ਸ੍ਰੀਮਤੀ ਸੁਰਜੀਤ ਕੌਰ ਮਸੂਤਾ (905 794 0979) ਸ੍ਰੀਮਤੀ ਸੁਰਿੰਦਰਜੀਤ ਕੌਰ ਛੀਨਾ (905 915 1377) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS