ਬਰੈਂਪਟਨ, (ਡਾ. ਝੰਡ) -ਐਸਸਿੀਏਸ਼ਨ ਆਫ਼ ਸੀਨੀਅਜ਼ ਕਲੱਬਜ਼ ਬਰੈਂਪਟਨ ਦੇ ਸਕੱਤਰ ਨਿਰਮਲ ਸਿੰਘ ਧਾਰਤੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਵੇਲਜ਼ ਆਫ਼ ਹੰਬਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਸ. ਅਮਰੀਕ ਸਿੰਘ ਬੀਤੇ ਦਿਨੀਂ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਨਿਵਾਜੇ ਹਨ। ਉਨ੍ਹਾਂ ਨੂੰ ਬੀਤੇ ਦਿਨੀਂ ਇਕ ਲੱਤ ਵਿਚ ઑਕਲੌਟ਼ (ਖ਼ੂਨ ਦੇ ਜਮਾਅ) ਆ ਜਾਣ ਕਾਰਨ ਬਰੈਂਪਟਨ ਦੇ ਸਿਵਿਕ ਹਸਪਤਾਲ ਵਿਚ ਵਿਚ ਦਾਖ਼ਲ ਹੋਣਾ ਪਿਆ ਜਿੱਥੇ ਡਾਕਟਰਾਂ ਵੱਲੋਂ ਖ਼ੂਨ ਨੂੰ ਪਤਲਾ ਕਰਨ ਵਾਲੀਆਂ ਦਵਾਈਆਂ (ਥਿੰਨਰਜ਼) ਦਿੱਤੀਆਂ ਗਈਆਂ। ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਦਵਾਈਆਂ ਨਾਲ ਉਹ ਕਲੌਟ ਤੀਸਰੇ ਦਿਨ ਉਨ੍ਹਾਂ ਦੇ ਦਿਲ ਵਿਚ ਚਲਾ ਗਿਆ ਅਤੇ ਇਹ 10 ਮਈ ਨੂੰ ਉਨ੍ਹਾਂ ਲਈ ਜਾਨ-ਲੇਵਾ ਸਾਬਤ ਹੋਇਆ। ਉਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਪਰਿਵਾਰਿਕ ਮੈਂਬਰਾਂ ਵੱਲੋਂ ਆਉਂਦੇ ਇਕ-ਦੋ ਦਿਨਾਂ ਵਿਚ ਕੀਤਾ ਜਾਏਗਾ ਅਤੇ ਕਰੋਨਾ ਦੇ ਇਨ੍ਹੀਂ ਦਿਨੀਂ ਚੱਲ ਰਹੇ ਅਜੋਕੇ ਪ੍ਰਕੋਪ ਕਾਰਨ ਇਸ ਵਿਚ ਕੇਵਲ ਪਰਵਾਰਿਕ ਮੈਂਬਰ ਹੀ ਸ਼ਾਮਲ ਹੋ ਸਕਣਗੇ।
ਉਹ ਬਹੁਤ ਮਿਹਨਤੀ ਇਨਸਾਨ ਸਨ ਅਤੇ ਸਮਾਜਿਕ ਕੰਮਾਂ ਨੂੰ ਪੂਰੀ ਤਰ੍ਹਾਂ ਪ੍ਰਣਾਏ ਹੋਏ ਸਨ। ਉਹ ਸੀਨੀਅਰਜ਼ ਕਲੱਬਾਂ ਦੀਆਂ ਵੱਖ-ਵੱਖ ਸਰਗ਼ਰਮੀਆਂ ਵਿਚ ਵੱਧ ਚੜ੍ਹ ਕੇ ਭਾਗ ਲੈਂਦੇ ਸਨ ਅਤੇ ਇਨ੍ਹਾਂ ਦੀਆਂ ਹੋਣ ਵਾਲੀਆਂ ਮਾਸਿਕ-ਇਕੱਤਰਤਾਵਾਂ ਵਿਚ ਸਮਾਜਿਕ ਭਲਾਈ ਲਈ ਕੀਤੇ ਜਾਣ ਵਾਲੇ ਕੰਮਾਂ ਲਈ ਬਹੁ-ਮੁੱਲੇ ਸੁਝਾਅ ਦਿੰਦੇ ਸਨ। ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬ ਦੇ ਸਲਾਨਾ ਸਮਾਗ਼ਮ ਅਤੇ ਹੋਰ ਮੀਟਿੰਗਾਂ ਵਿਚ ਆਪਣੀ ਭੂਮਿਕਾ ਬਹਤ ਵਧੀਆ ਤਰੀਕੇ ਨਾਲ ਨਿਭਾਉਂਦੇ ਸਨ। ਉਸ ਸਰਬ ਸ਼ਕਤੀਮਾਨ ਮਾਲਕ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਉਹ ਉਨ੍ਹਾਂ ਦੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖ਼ਸ਼ਣ ਅਤੇ ਪਰਿਵਾਰ ਦੇ ਮੈਂਬਰਾਂ ਤੇ ਸਬੰਧੀਆਂ, ਦੋਸਤਾਂ ਮਿੱਤਰਾਂ ਨੂੰ ਇਹ ਭਾਣਾ ਮੰਂਨਣ ਦਾ ਬਲ ਬਖ਼ਸ਼ਣ।
ਵੇਲਜ਼ ਆਫ਼ ਹੰਬਰ ਸੀਨੀਅਰਜ਼ ਕਲੱਬ ਦੇ ਪ੍ਰਧਾਨ ਅਮਰੀਕ ਸਿੰਘ ਸੰਧੂ ਕਰ ਗਏ ਅਕਾਲ ਚਲਾਣਾ
RELATED ARTICLES

