Breaking News
Home / ਕੈਨੇਡਾ / ਚੋਰੀ ਦੇ ਵਾਹਨਾਂ ਅਤੇ ਡਰੱਗਸ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰੀ

ਚੋਰੀ ਦੇ ਵਾਹਨਾਂ ਅਤੇ ਡਰੱਗਸ ਰੱਖਣ ਦੇ ਮਾਮਲੇ ‘ਚ ਗ੍ਰਿਫ਼ਤਾਰੀ

ਪੀਲ : 21 ਡਵੀਜ਼ਨਲ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਅਧਿਕਾਰੀਆਂ ਨੇ ਵਾਹਨ ਚੋਰੀ ਕਰਨ ਅਤੇ ਡਰੱਗ ਰੱਖਣ ਦੇ ਮਾਮਲੇ ‘ਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਤੇ ਸ਼ਨਿੱਚਰਵਾਰ, 1 ਅਪ੍ਰੈਲ ਨੂੰ ਪੁਲਿਸ ਨੇ ਡਿਕਸਨ ਰੋਡ, ਨਿਕਟ ਕਾਰਲੀਗਵਿਊ ਡਰਾਈਵ, ਟੋਰਾਂਟੋ ‘ਚ ਇਨ੍ਹਾਂ ਲੋਕਾਂ ਨੂੰ ਵਿਸਥਾਰਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ। ਉਨ੍ਹਾਂ ਦੇ ਕੋਲੋਂ ਪੀਲ ਤੋਂ ਚੋਰੀ ਕੀਤੇ ਗਏ ਦੋ ਵਾਹਨ ਵੀ ਬਰਾਮਦ ਕੀਤੇ ਗਏ। ਉਨ੍ਹਾਂ ‘ਤੇ ਨਕਲੀ ਨੰਬਰ ਪਲੇਟ ਲਗਾਏ ਗਏ ਸਨ। ਉਨ੍ਹਾਂ ਦੇ ਕੋਲੋਂ ਮੈਥ ਅਤੇ ਹੈਰੋਇਨ ਮਿਲੀ ਸੀ।
ਪੁਲਿਸ ਨੇ ਦੱਸਿਆ ਕਿ ਟੋਰਾਂਟੋ ਵਾਸੀ 25 ਸਾਲ ਦਾ ਲਖਵਿੰਦਰ ਸਿੰਘ, 38 ਸਾਲ ਦਾ ਬਰੈਂਪਟਨ ਵਾਸੀ ਮਨਿੰਦਰਜੀਤ ਸਿੰਘ ਢੀਂਡਸਾ ਅਤੇ 34 ਸਾਲ ਦੇ ਦਵਿੰਦਰ ਗਿੱਲ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ‘ਤੇ ਚੋਰੀ ਦੇ ਵਾਹਨ, ਮੈਥ ਅਤੇ ਹੈਰੋਇਨ ਰੱਖਣ ਦੇ ਮਾਮਲੇ ਦਰਜ ਕੀਤੇ ਗਏ ਹਨ। ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਨ੍ਹਾਂ ਬਾਰੇ ਕੋਈ ਵੀ ਹੋਰ ਜਾਣਕਾਰੀ ਹੋਣ ‘ਤੇ ਪੁਲਿਸ ਨਾਲ 905-453-2121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਲੋਕਾਂ ਦੀ ਭੂਮਿਕਾ ਕੁਝ ਹੋਰ ਮਾਮਲਿਆਂ ਵਿਚ ਵੀ ਹੋ ਸਕਦੀ ਹੈ।

Check Also

ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਤੇ ਉਨਟਾਰੀਓ ਸਿੱਖ ਐਂਡ ਗੁਰਦਵਾਰਾ ਕੌਂਸਲ ਵਲੋਂ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਦੇਸ਼ ਭਗਤ ਸਪੋਰਟਸ ਐਂਡ ਕਲਚਰਲ ਸੋਸਾਇਟੀ ਵਲੋਂ ਅਤੇ ਪੰਜਾਬੀ ਕਲਮਾਂ …