Breaking News
Home / ਕੈਨੇਡਾ / ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿਚ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ

ਪੰਜਾਬ ਚੈਰਿਟੀ ਦੇ ਪੰਜਾਬੀ ਭਾਸ਼ਣ ਮੁਕਾਬਲਿਆਂ ਵਿਚ ਨੰਨ੍ਹੇ-ਮੁੰਨੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ ਵਿਅਕਤੀਆਂ ਨੇ ਭਾਗ ਲਿਆ

ਬਰੈਂਪਟਨ/ਬਿਊਰੋ ਨਿਊਜ਼
ਲੰਘੇ ਐਤਵਾਰ ਪੰਜਾਬ ਚੈਰਿਟੀ ਫਾਊਂਡੇਸ਼ਨ ਵਲੋਂ ਨਵਾਂ ਸ਼ਹਿਰ ਸਪੋਰਟਸ ਕਲੱਬ, ਰੋਇਲ ਪੰਜਾਬੀ ਕਲੱਬ, ਪਲੈਨੈੱਟ-ਵਨ ਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਅਲੈਗਜੈਂਡਰ ਲਿੰਕਨ ਸਕੂਲ ਮਾਲਟਨ ਵਿੱਚ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ 5 ਸਾਲ ਦੇ ਬੱਚਿਆਂ ਤੋਂ ਲੈ ਕੇ 60 ਸਾਲ ਤੱਕ ਦੇ 110 ਵਿਅਕਤੀਆਂ ਨੇ ਭਾਗ ਲਿਆ।
ਮੁਕਾਬਲੇ ਵਿੱਚ ਜੇ ਕੇ-ਐਸ ਕੇ ਗਰੁੱਪ ਵਿੱਚੋਂ ਗੋਬਿੰਦਰਪ੍ਰੀਤ ਸਿੰਘ ਪਹਿਲੇ, ਏਕਮ ਸਿੰਘ ਦੂਜੇ ਅਤੇ ਜਪਨੀਤ ਕੌਰ ਤੀਸਰੇ, ਗਰੇਡ 1-2 ਗਰੁੱਪ ਵਿੱਚੋਂ ਜਗਰੂਪ ਸਿੰਘ ਰੰਧਾਵਾ ਪਹਿਲੇ, ਮਹਿਤਾਬ ਸਿੰਘ ਦੂਜੇ ਅਤੇ ਅਨਹਦਪ੍ਰੀਤ ਸੰਧੂ ਤੀਸਰੇ, ਗਰੇਡ 3-4 ਵਿੱਚੋਂ ਪਰਮਵੀਰ ਸਿੰਘ ਪਹਿਲੇ, ਦਿਵਨੂਰ ਕੌਰ ਦੂਜੇ ਅਤੇ ਜਸਲੀਨ ਤੀਸਰੇ, ਗਰੁੱਪ 5-6 ਵਿੱਚੋਂ ਸਿਮਰਪ੍ਰੀਤ ਕੌਰ ਪਹਿਲੇ,ਬਿਬੇਕਜੋਤ ਕੌਰ ਦੂਜੇ ਅਤੇ ਕਰਨਪ੍ਰੀਤ ਕੌਰ ਤੀਸਰੇ, ਗਰੁੱਪ 9-12 ਵਿੱਚੋਂ ਕੀਰਤ ਕੌਰ ਪਹਿਲੇ, ਸਮਰੀਤ ਕੌਰ ਦੂਜੇ ਅਤੇ ਮਹਿਕਪ੍ਰੀਤ ਕੌਰ ਤੀਸਰੇ ਅਤੇ ਅਡਲਟਸ ਗਰੁੱਪ ਵਿੱਚੋਂ ਅਨੀਸ਼ ਕੌਰ ਜੰਮੂ ਪਹਿਲੇ, ਰੁਪਿੰਦਰ ਕੌਰ ਦੂਜੇ ਅਤੇ ਜਤਿੰਦਰ ਕੌਰ ਤੀਸਰੇ ਸਥਾਨ ਤੇ ਰਹੇ। ਮੁਕਾਬਲਿਆਂ ਵਿੱਚ ਸ਼ਾਮਲ ਸਭ ਨੂੰ ਸਾਰਟੀਫਿਕੇਟ ਅਤੇ ਜੇਤੂਆਂ ਨੂੰ ਸ਼ਾਨਦਾਰ ਟਰਾਫੀਆਂ ਇਨਾਮ ਵਜੋਂ ਦਿੱਤੀਆਂ ਗਈਆਂ। ਟਰਾਫੀਆਂ ਗੈਰੀ ਟਰਾਂਸਪੋਰਟ ਵਲੋਂ ਅਤੇ ਛੋਟੇ ਬੱਚਿਆਂ ਨੂੰ ਦਲਜੀਤ ਖੰਗੂੜਾ ਵਲੋਂ ਨਕਦ ਇਨਾਮ ਦਿੱਤੇ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਜਤਿੰਦਰ ਰੰਧਾਵਾ, ਸਰਵਜੀਤ ਕੌਰ, ਰਾਜਦੀਪ ਕੌਰ, ਸਾਹਿਬ ਸਿੰਘ, ਗੁਰਪਰੀਤ ਸਿੰਘ, ਬਲਜੀਤ ਕੌਰ ਧਾਲੀਵਾਲ, ੳਪਿੰਦਰਜੀਤ ਸਿੰਘ, ਦਲਜੀਤ ਸਿੰਘ ਖੰਗੂੜਾ, ਟੀਨਾ ਸਿੱਧੂ, ਕੋਮਲਪ੍ਰੀਤ ਕੌਰ ਢਿੱਲੋਂ, ਰਵਿੰਦਰ ਸੰਘੇੜਾ, ਸ਼ਮਸ਼ੇਰ ਗਿੱਲ ਅਤੇ ਹਰਜੀਤ ਸਿੰਘ ਬੇਦੀ ਵਲੋਂ ਜੱਜਮੈਂਟ ਕੀਤੀ ਗਈ। ਚੈਰਿਟੀ ਦੇ ਪ੍ਰਬੰਧਕਾਂ ਬਲਿਹਾਰ ਸਿੰਘ, ਮਨਜਿੰਦਰ ਥਿੰਦ, ਗਗਨ ਮਹਾਲੋਂ, ਮਿਸਟਰ ਪਾਬਲਾ, ਅਜੈਬ ਸਿੰਘ ਸਿੱਧੂ, ਸਰਬਜੀਤ ਸਿੰਘ ਗਿੱਲ ਅਤੇ ਗੁਰਨਾਮ ਸਿੰਘ ਢਿੱਲੋਂ ਨੇ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਅਣਥੱਕ ਯਤਨ ਕੀਤੇ।
ਮੈਥ ਟੀਚਰ ਜਗਜੀਤ ਸਿੱਧੂ ਨੇ ਇਸ ਪਰੋਗਰਾਮ ਵਿੱਚ ਪਹੁੰਚੇ ਮਾਪਿਆਂ ਨੂੰ ਪੀਲ ਬੋਰਡ ਦੇ ਵਿਦਿਅਕ ਢਾਂਚੇ ਬਾਰੇ ਭਰਪੂਰ ਜਾਣਕਾਰੀ ਦਿੱਤੀ। ਪੀਲ ਬੋਰਡ ਦੇ ਐਸੋਸੀਏਟ ਡਾਇਰੈਕਰ ਸਕੌਟ ਮੋਰੇਸ਼ ਨੂੰ ਇਨ੍ਹਾਂ ਮੁਕਾਬਲਿਆਂ ਲਈ ਸੇਵਾਵਾਂ ਬਦਲੇ ਪਲੈਕ ਦਿੱਤਾ ਗਿਆ ਜਿਸਨੂੰ ਲਿੰਕਨ ਸਕੂਲ ਦੇ ਸਾਇੰਸ ਟੀਚਰ ਗੁਰਨਾਮ ਸਿੰਘ ਢਿੱਲੋਂ ਨੇ ਪ੍ਰਾਪਤ ਕੀਤਾ। ਪ੍ਰਬੰਧਕਾਂ ਵਲੋਂ ਪੰਜਾਬੀ ਪੋਸਟ ਦੇ ਜਗਦੀਸ਼ ਗਰੇਵਾਲ, ਪੰਜਾਬ ਸਟਾਰ ਦੇ ਬਲਜਿੰਦਰ ਸੇਖਾ, ਸਾਊਥ ਏਸ਼ੀਆ ਦੇ ਕੁਲਵਿੰਦਰ ਛੀਨਾ, ਪਰਾਈਮ ਏਸ਼ੀਆਂ ਦੇ ਸਪਨ ਸੰਧੂ, ਹਮਦਰਦ ਅਤੇ ਜੀ ਟੀ ਵੀ ਦੀਆਂ ਟੀਮਾਂ ਦਾ ਪ੍ਰੋਗਰਾਮ ਵਿੱਚ ਪਹੁੰਚਣ ਅਤੇ ਸਾਂਝਾ ਪੰਜਾਬ, 5 ਆਬ ਟੀ ਵੀ, ਪਰਵਾਸੀ ਮੀਡੀਆ, ਖਬਰਨਾਮਾ, ਤਹਿਲਕਾ ਅਤੇ ਸਮੁੱਚੇ ਮੀਡੀਏ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਚੈਰਿਟੀ ਵਲੋਂ ਅਕਤੂਬਰ 2017 ਦੇ ਅਖੀਰਲੇ ਐਤਵਾਰ ਪੰਜਾਬੀ ਲਿਖਾਈ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ।  ਇਸ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਪੁਸਤਕ ਪਰਦਰਸ਼ਨੀ ਲਗਾਈ ਗਈ ਜਿਸ ਵਿੱਚ ਲੋਕਾਂ ਵਲੋਂ ਕਾਫੀ ਰੁਚੀ ਦਿਖਾਈ ਗਈ। ਹਾਜ਼ਰੀਨ ਨੂੰ 16 ਅਪਰੈਲ ਨੂੰ ਰੋਜ਼ ਥੀਏਟਰ ਵਿੱਚ ਹੋ ਰਹੇ ਤਰਕਸ਼ੀਲ ਨਾਟਕ ਮੇਲੇ ਦੀ ਸੂਚਨਾ ਦਿੱਤੀ ਗਈ ਅਤੇ ਇਸ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਗਈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …