ਬਰੈਂਪਟਨ/ਬਿਊਰੋ ਨਿਊਜ਼ : ਟਰੀਲਾਈਨ ਫਰੈਂਡਜ਼ ਸੀਨੀਅਰਜ ਕਲੱਬ ਵਲੋਂ ਕਨੇਡਾ ਡੇਅ ਸਬੰਧੀ ਪਰੋਗਰਾਮ 8 ਜੁਲਾਈ ਦਿਨ ਸ਼ੁਕਰਵਾਰ ਨੂੰ ਟਰੀਲਾਈਨ ਪਬਲਿਕ ਸਕੂਲ ਵਿੱਚ ਹੋਵੇਗਾ। ਕਲੱਬ ਦੇ ਪਰਧਾਨ ਜਗਜੀਤ ਗਰੇਵਾਲ ਦੁਆਰਾ ਦਿੱਤੀ ਜਾਣਕਾਰੀ ਅਨੁਸਾਰ ਇਹ ਪਰੋਗਰਾਮ ਸਵੇਰੇ 11:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਚੱਲੇਗਾ।
ਇਸ ਕਨੇਡਾ ਡੇਅ ਸਬੰਧੀ ਪਰੋਗਰਾਮ ਵਿੱਚ ਕਨੇਡਾ ਦਾ ਝੰਡਾ ਲਹਿਰਾਉਣ ਉਪਰੰਤ ਚਾਹ ਪਾਣੀ ਦਾ ਪਰੋਗਰਾਮ ਹੋਵੇਗਾ । ਇਸ ਤੋਂ ਬਾਦ ਵੱਖ ਵੱਖ ਬੁਲਾਰਿਆਂ ਦੁਆਰਾ ਕਨੇਡਾ ਡੇਅ ਦੇ ਇਤਿਹਾਸ ਬਾਰੇ ਜਾਣਕਾਰੀ ਅਤੇ ਹੋਰ ਵਿਚਾਰ ਪੇਸ਼ ਕੀਤੇ ਜਾਣਗੇ। ਗੀਤ ਸੰਗੀਤ ਅਤੇ ਕਵਿਤਾਵਾਂ ਦਾ ਪ੍ਰੋਗਰਾਮ ਵੀ ਹੋਵੇਗਾ। ਕਲੱਬ ਦੀ ਕਾਰਜਕਾਰਣੀ ਅਤੇ ਪਰਧਾਨ ਜਗਜੀਤ ਸਿੰਘ ਵਲੋਂ ਸਮੂਹ ਮੈਂਬਰਾਂ ਅਤੇ ਅਤੇ ਆਲੇ ਦੁਆਲੇ ਦੇ ਕਲੱਬਾਂ ਅਤੇ ਲੋਕਾਂ ਨੂੰ ਇਸ ਪਰੋਗਰਾਮ ਵਿੱਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਹੈ। ਵਧੇਰੇ ਜਾਣਕਾਰੀ ਲਈ ਜਗਜੀਤ ਗਰੇਵਾਲ ( 647 -572-2435 ) ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …