Breaking News
Home / ਕੈਨੇਡਾ / ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਬਜਟ ‘ਚ ਤਨਖ਼ਾਹ ਵਧਾਉਣ ਦਾ ਕੀਤਾ ਵਿਰੋਧ

ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਬਜਟ ‘ਚ ਤਨਖ਼ਾਹ ਵਧਾਉਣ ਦਾ ਕੀਤਾ ਵਿਰੋਧ

ਬਰੈਂਪਟਨ/ਬਿਊਰੋ ਨਿਊਜ਼
ਸਿਟੀ ਆਫ਼ ਬਰੈਂਪਟਨ ਨੇ ਬਜਟ ਪਾਸ ਕਰਦਿਆਂ ਟੈਕਸਾਂ ਦਾ ਬਿਲ 1.7 ਫ਼ੀਸਦੀ ਤੱਕ ਵਧਾ ਦਿੱਤਾ ਹੈ ਅਤੇ ਕੁਲ ਬੋਝ 2.7 ਫ਼ੀਸਦੀ ਵਧਿਆ ਹੈ। ਉਥੇ ਹੀ ਕੁਝ ਹੋਰ ਮਦਾਂ ‘ਚ ਵੀ ਵਾਧਾ ਕੀਤਾ ਗਿਆ ਹੈ।
ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਕਿਹਾ ਕਿ ਮੈਂ ਸ਼ਹਿਰ ਦੇ ਵਿਕਾਸ ਨੂੰ ਲੈ ਕੇ ਖੁਸ਼ ਹਾਂ ਪਰ ਜਿਸ ਤਰ੍ਹਾਂ ਨਾਲ ਸਟਾਫ਼ ਨੇ ਤਨਖ਼ਾਹ ‘ਚ ਵਾਧਾ ਕੀਤਾ ਗਿਆ ਹੈ ਅਤੇ ਬਜਟ ‘ਚ ਕਟੌਤੀ ਤੋਂ ਬਚਾਅ ਲਿਆ ਹੈ, ਉਸ ਨੂੰ ਲੈ ਕੇ ਮੈਂ ਨਿਰਾਸ਼ ਹਾਂ।
ਉਨ੍ਹਾਂ ਨੇ ਕਿਹਾ ਕਿ ਸਤੰਬਰ 2016 ‘ਚ ਕਈ ਹਾਈ ਪ੍ਰੋਫ਼ਾਈਲ ਪਦਾਂ ਨੂੰ ਸਮਾਪਤ ਕਰਨ ਤੋਂ ਬਾਅਦ ਬਜਟ ‘ਚ ਕੁਝ ਵੱਖਰੇ ਫੰਡ ਹੋਣੇ ਚਾਹੀਦੇ ਸਨ ਤਾਂ ਜੋ ਨਵੇਂ ਅਹੁਦਿਆਂ ‘ਤੇ ਲੋਕਾਂ ਨੂੰ ਭਰਤੀ ਕੀਤਾ ਜਾ ਸਕੇ। ਕੌਂਸਲ ਦੀ ਬਜਟ ਬੈਠਕ ‘ਚ ਕੌਂਸਲਰ ਢਿੱਲੋਂ ਨੇ ਤਨਖ਼ਾਹ ‘ਚ ਵਾਧੇ ਦੇ ਖ਼ਿਲਾਫ਼ ਵੋਟ ਦਿੱਤੀ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਤਿੰਨ ਸਾਲ ਲਈ ਬਰੈਂਪਟਨ ਬੀਸਟ ਹਾਕੀ ਟੀਮ ਨੂੰ 1.5 ਮਿਲੀਅਨ ਡਾਲਰ ਦੀ ਮਦਦ ਦੀ ਕੋਈ ਤੁਕ ਨਹੀਂ ਬਣਦੀ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਬੱਸ ਪਾਸ ਨੂੰ ਵੀ 3.75 ਡਾਲਰ ਤੋਂ 4 ਡਾਲਰ ਕਰਨ ਦਾ ਵਿਰੋਧ ਕੀਤਾ ਸੀ ਪਰ ਉਸ ਨੂੰ ਵੀ ਸੁਣਿਆ ਨਹੀਂ ਗਿਆ। ਉਨ੍ਹਾਂ ਦੀ ਤਜਵੀਜ਼ ਸੀ ਕਿ ਸੀਨੀਅਰਾਂ ਲਈ ਮਾਸਿਕ ਪਾਸ ਨੂੰ 52 ਡਾਲਰ ਤੋਂ ਘੱਟ ਕਰਕੇ 15 ਡਾਲਰ ਕੀਤਾ ਜਾਵੇ ਪਰ ਸਿਰਫ਼ ਕੌਂਸਲਰ ਪੈਟ ਫਰਟਿਨੀ ਨੇ ਉਨ੍ਹਾਂ ਦੀ ਤਜਵੀਜ਼ ਦਾ ਸਮਰਥਨ ਕੀਤਾ। ਕੌਂਸਲਰ ਗੁਰਪ੍ਰ ਸਿੰਘ ਢਿੱਲੋਂ ਕਹਿੰਦੇ ਹਨ ਕਿ ਮੈਨੂੰ ਕਾਫ਼ੀ ਨਿਰਾਸ਼ਾ ਹੋਈ ਹੈ ਕਿ ਮੇਰੀ ਤਜਵੀਜ਼ ਲਗਾਤਾਰ ਦੂਜੀ ਵਾਰ ਖਾਰਜ ਕਰ ਦਿੱਤੀ ਗੲ।ੀ ਜਦੋਂਕਿ ਇਸ ਲਈ ਟੈਕਸਾਂ ਨੂੰ ਵਧਾਉਣ ਦੀ ਲੋੜ ਨਹੀਂ ਹੈ।
ਲੋਕਾਂ ਦੀ ਸਹਾਇਤਾ ਲਈ ਉਹ ਕੌਂਸਲਰ ਨੂੰ ਤਿਆਰ ਕਰਨਾ ਚਾਹੁੰਦੇ ਸਨ ਪਰ ਕੌਂਸਲ ਲੋਕਾਂ ‘ਤੇ ਪੈ ਰਹੇ ਭਾਰ ਨੂੰ ਘੱਟ ਕਰਨ ਦੀ ਇਛੁੱਕ ਨਹੀਂ ਹੈ। ਮੈਂ ਕੌਂਸਲ ‘ਚ ਹੋਈ ਬਹਿਸ ਲਈ ਆਪਣੇ ਸਾਥੀਆਂ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਅੱਗੇ ਵੀ ਆਮ ਲੋਕਾਂ ਦੀ ਮਦਦ ਕਰਦਾ ਰਹਾਂਗਾ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …