ਕੈਲਗਰੀ : ਸਭਾ ਦੀ ਕਾਰਵਾਈ ਸ਼ੁਰੂ ਕਰਦਿਆਂ ਰਣਜੀਤ ਲਾਡੀ ਨੇ ਦੋ ਸ਼ੋਕ ਸਮਾਚਾਰ ਸਾਂਝੇ ਕੀਤੇ ਜਿਹਨਾਂ ਵਿੱਚ ਗੁਰਪਾਲ ਸਿੰਘ ਪਾਲ ਤੇ ਸੋਹਨ ਮਾਨ ਨੂੰ ਸੋਗਮਈ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ ਗਈ। ਪ੍ਰਧਾਨ ਬਲਜਿੰਦਰ ਸੰਘਾ ਨੇ ਸੋਹਨ ਮਾਨ ਨੂੰ ਜੋ ਕੇ ਪ੍ਰੌਗਰੈਸਿਵ ਕਲਚਰ ਦੇ ਪ੍ਰਧਾਨ ਸਨ, ਉਹਨਾਂ ਦੀਆਂ ਪ੍ਰਾਪਤੀਆਂ ਤੇ ਉਹਨਾਂ ਵਲੋਂ ਕੀਤੇ ਸ਼ਲਾਘਾਯੋਗ ਕੰਮਾਂ ਦਾ ਵੇਰਵਾ ਦਿੰਦੇ ਕਿਹਾ ਕਿ ਉਹ ਇਕ ਉਸਾਰੂ ਸੋਚ ਵਾਲੇ ਗਿਆਨਵਾਨ ਵਿਅਕਤੀ ਸਨ।
ਸੁਰਿੰਦਰ ਗੀਤ ਨੂੰ ਚੰਡੀਗੜ੍ਹ ਵਿੱਚ ਮਿਲੇ ਅੰਮ੍ਰਿਤਾ ਪ੍ਰੀਤਮ ਐਵਾਰਡ ਲਈ ਸਭਾ ਵਲੋ ਵਧਾਈ ਦਿੱਤੀ ਗਈ ਤੇ ਉਹਨਾਂ ਇਸ ਪ੍ਰਾਪਤੀ ਉੱਤੇ ਉਸ ਸਮੇਂ ਦਾ ਮਾਹੌਲ ਸਾਂਝਾ ਕੀਤਾ ਤੇ ਆਪਣੀਆਂ ਦੋ ਰਚਨਾਵਾਂ ਵੀ ਸੁਣਾਈਆ। ਬਾਅਦ ਵਿੱਚ ਸੁਖਵਿੰਦਰ ਸਿੰਘ ਤੂਰ ਨੇ ਉਹਨਾਂ ਦੀ ਇੱਕ ਹੋਰ ਰਚਨਾ ਆਪਣੀ ਸੁਰੀਲੀ ਆਵਾਜ਼ ਵਿੱਚ ਗਾ ਕੇ ਇਸ ਖੁਸ਼ੀ ਦੇ ਮਾਹੌਲ ਵਿੱਚ ਵਾਧਾ ਕੀਤਾ।
ਹਰੀਪਾਲ ਨੇ ਜੌਹਨ ਵਿਸਲਨ ਦੇ ਲੇਖ ‘ਪਹਿਲਾ ਵਿਸ਼ਵ ਯੁੱਧ ਤੇ ਭਾਰਤੀਆ ਦਾ ਸ਼ੋਸ਼ਣ’ ਨੂੰ ਪੜ੍ਹ ਕੇ ਬਹੁਤ ਹੀ ਡੂੰਘੀ ਜਾਣਕਾਰੀ ਸਾਂਝੀ ਕੀਤੀ। ਜੋਗਿੰਦਰ ਸੰਘਾ ਨੇ ਮੈਡੀਕਲ ਸਿਸਟਮ ਵਿੱਚ ਵਰਤੇ ਜਾਂਦੇ ਡਰੱਗ ਦੀ ਮਾਤਰਾ ਤੇ ਉਸ ਦੀ ਲੋੜ ਤੋਂ ਵੱਧ ਵਰਤੋਂ (ਓਵਰਡੋਜ਼) ਨਾਲ ਹੁੰਦੀਆ ਮੌਤਾਂ ਦੇ ਵੱਧਦੇ ਅੰਕੜੇ ਉੱਤੇ ਫਿਕਰ ਜ਼ਾਹਿਰ ਕਰਦਿਆਂ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ।
ਨਰਿੰਦਰ ਸਿੰਘ ਢਿੱਲੋਂ ਨੇ ਵਿਸ਼ਵ ਭਰ ਵਿੱਚ ਲੇਖਕਾਂ ਨੂੰ ਆ ਰਹੀਆਂ ਚੁਣੌਤੀਆਂ ਦਾ ਜ਼ਿਕਰ ਕੀਤਾ ਤੇ ਨਾਮਵਰ ਲੇਖਕਾਂ ਦਾ ਵੇਰਵਾ ਦੇ ਕੇ ਬਹੁਤ ਖਾਸ ਜਾਣਕਾਰੀ ਸਾਂਝੀ ਕੀਤੀ।ਹੈਪੀ ਮਾਨ ਨੇ ਧਰਮ ਜਾਤ ਪਾਤ ਤੋਂ ਉੱਪਰ ਉੱਠ ਕੇ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ।
ਰਚਨਾਵਾਂ ਦੇ ਦੌਰ ਵਿਚ ਬਲਵੀਰ ਗੋਰਾ, ਤਰਲੋਚਨ ਸੈਂਭੀ, ਮੰਗਲ ਚੱਠਾ, ਗੁਰਦਿਆਲ ਸਿੰਘ ਖੈਰਾ ਨੇ ਧਾਰਮਿਕ ਵਿਸ਼ੇ ਤੇ, ਪਰਮਿੰਦਰ ਰਮਨ, ਅਵਨਿੰਦਰ ਨੂਰ, ਮਹਿੰਦਰਪਾਲ ਪਾਲ, ਜਰਨੈਲ ਤੱਗੜ, ਲਖਵਿੰਦਰ ਜੌਹਲ, ਦਵਿੰਦਰ ਮਲਹਾਂਸ, ਜਸਵੀਰ ਸਹੋਤਾ, ਮਨਮੋਹਨ ਬਾਠ, ਹਰਨੇਕ ਸਿੰਘ ਬੱਧਣੀ, ਸੁਰਿੰਦਰਦੀਪ ਰਹਿਲ ਨੇ ਆਪਣੇ ਅਲੱਗ ਅਲੱਗ ਵਿਸ਼ੇ ਦੀਆਂ ਭਾਵਪੂਰਨ ਰਚਨਾਵਾਂ ਨਾਲ ਹਾਜ਼ਰੀ ਲਵਾਈ। ਜੋਰਾਵਰ ਬਾਂਸਲ ਨੇ ਮਿੰਨੀ ਕਹਾਣੀ ਨਾਲ ਹਾਜ਼ਰੀ ਲਵਾਈ। ਰਾਜ ਹੁੰਦਲ ਤੇ ਤਰਲੋਕ ਸਿੰਘ ਚੁੰਘ ਨੇ ਹਾਸ ਰਸ ਚੁਟਕਲਿਆਂ ਨਾਲ ਮਾਹੌਲ ਖੁਸ਼ਗਵਾਰ ਕੀਤਾ। ਗੁਰਦੀਪ ਸਿੰਘ, ਬੇਅੰਤ ਗਿੱਲ ਮੀਟਿੰਗ ਵਿੱਚ ਸ਼ਾਮਿਲ ਹੋਏ। ਵਧੇਰੇ ਜਾਣਕਾਰੀ ਲਈ ਪ੍ਰਧਾਨ ਬਲਜਿੰਦਰ ਸੰਘਾ 403-680-3212 ਤੇ ਜਨਰਲ ਸਕੱਤਰ ਰਣਜੀਤ ਸਿੰਘ ਨੂੰ 403-714-6848 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …