ਬਰੈਂਪਟਨ : ਸਰਦਾਰ ਦਲਜੀਤ ਸਿੰਘ ਗੈਦੂ ਅਤੇ ਸਰਦਾਰਨੀ ਕੁਲਵੰਤ ਕੌਰ ਗੈਦੂ ਨੇ ਆਪਣੇ ਵਿਆਹ ਦੀ 38ਵੀਂ ਵਰ੍ਹੇਗੰਢ ਸਾਹਿਬ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਪਰਿਵਾਰ ਸਮੇਤ, ਦੋਸਤ ਮਿੱਤਰ ਅਤੇ ਰਿਸ਼ਤੇਦਾਰਾਂ ਸਮੇਤ 17 ਦਸੰਬਰ ਨੂੰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਮਨਾਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪਰਿਵਾਰ ਅਤੇ ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਆਫ ਓਨਟਾਰੀਓ ਦੇ ਮੈਂਬਰ ਸਾਹਿਬਾਨ ਅਤੇ ਅਹੁਦੇਦਾਰ ਸ਼ਾਮਲ ਹੋਏ। ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇ ਸਵੇਰ ਤੋਂ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ। ਵੱਖ ਵੱਖ ਰਾਗੀ ਸਿੰਘਾਂ ਵਲੋ ਸ਼ਬਦ ਗਾਇਣ ਕੀਤੇ ਗਏ ਜਿਨ੍ਹਾਂ ਵਿੱਚ ਬੀਬੀ ਬਲਬੀਰ ਕੌਰ ਅਰੋੜਾ, ਜਤਿੰਦਰ ਪਾਲ ਸਿੰਘ, ਗਗਨ ਖੁਰਾਲ, ਗੁਰਚਰਨ ਸਿੰਘ ਅਤੇ ਛੋਟੀ ਜਿਹੀ ਬੱਚੀ ਪਰਾਕਿਰਤੀ ਖੁਰਾਲ ਨੇ ਵੀ ਸ਼ਬਦ ਗਾਇਣ ਕੀਤਾ। ਭਾਈ ਜਤਿੰਦਰ ਪਾਲ ਸਿੰਘ ਦੇ ਰਾਗੀ ਜੱਥੇ ਨੇ ਬਹੁਤ ਹੀ ਰਸਭਿੰਨਾ ਕੀਰਤਨ ਕਰਕੇ ਇਸ ਸੁਭਾਗ ਜੋੜੀ ਨੂੰ ਗੁਰਬਾਣੀ ਅਨੁਸਾਰ ਆਸੀਸਾਂ ਦਿੱਤੀਆਂ ਅਤੇ ਵਾਹਿਗੁਰੂ ਅੱਗੇ ਇਨ੍ਹਾਂ ਦੀ ਲੰਬੀ ਉਮਰ, ਤੰਦਰੁਸਤੀ ਅਤੇ ਕੌਮ ਦੀ ਸੇਵਾ ਕਰਨ ਦੀ ਸਮੱਰਥਾ ਬਖਸ਼ਣ ਲਈ ਅਰਦਾਸ ਵੀ ਕੀਤੀ। ਸਾਬਕਾ ਮੈਂਬਰ ਪਾਰਲੀਮੈਂਟ ਗੁਰਬਖਸ਼ ਸਿੰਘ ਮੱਲੀ ਅਤੇ ਪ੍ਰਸਿੱਧ ਸਹਿਤਕਾਰ ਸਰਦਾਰ ਪੂਰਨ ਸਿੰਘ ਪਾਂਧੀ ਨੇ ਗੈਦੂ ਪਰਿਵਾਰ ਨੂੰ ਇਸ ਵਰੇਗੰਢ ਮੌਕੇ ਵਧਾਈਆਂ ਦਿੱਤੀਆਂ। ਰਾਮਗੜ੍ਹੀਆ ਸਿੱਖ ਫਾਉਡੇਸ਼ਨ ਆਫ ਓਨਟਾਰੀਓ ਵੱਲੋ ਗੈਦੂ ਜੋੜੀ ਨੂੰ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਸਾਰੀ ਸੰਗਤ ਦਾ ਪਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਦਲਜੀਤ ਸਿੰਘ ઠਗੈਦੂ ਅਤੇ ਗੈਦੂ ਪਰਿਵਾਰ ਵੱਲੋ ਧੰਨਵਾਦ ਕੀਤਾ ਗਿਆ ।ઠ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …