14.5 C
Toronto
Tuesday, October 6, 2026
spot_img
Homeਕੈਨੇਡਾਟੀਵੀ ਉੱਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਗੇ ਆਗੂ

ਟੀਵੀ ਉੱਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਗੇ ਆਗੂ

ਟੀਵੀ ਉੱਤੇ ਹੋਣ ਵਾਲੀ ਬਹਿਸ ਵਿੱਚ ਹਿੱਸਾ ਲੈਣਗੇ ਆਗੂਟੋਰਾਂਟੋ/ਬਿਊਰੋ ਨਿਊਜ਼ : ਚਾਰ ਆਗੂ ਆਪਣੀ ਫੈਡਰਲ ਚੋਣ ਮੁਹਿੰਮ ਦੇ ਸਬੰਧ ਵਿੱਚ ਟੀਵੀ ਉੱਤੇ ਹੋਣ ਵਾਲੀ ਪਹਿਲੀ ਬਹਿਸ ਵਿੱਚ ਹਿੱਸਾ ਲੈਣਗੇ। ਟੀਵੀਏ, ਜੋ ਕਿ ਕਿਊਬਿਕ ਦਾ ਸੱਭ ਤੋਂ ਵੱਧ ਵੇਖਿਆ ਜਾਣ ਵਾਲਾ ਨੈੱਟਵਰਕ ਹੈ, ਦੀ ਫਰੈਂਚ ਡਿਬੇਟ ਕੰਪੇਨ ਦੇ ਮੱਧ ਵਿੱਚ ਆਈ ਹੈ ਤੇ ਇਹ 20 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਦੇ ਨਤੀਜਿਆਂ ਲਈ ਕਾਫੀ ਅਹਿਮ ਹੋ ਸਕਦੀ ਹੈ। ਇਸ ਬਹਿਸ ਵਿੱਚ ਲਿਬਰਲ ਆਗੂ ਜਸਟਿਨ ਟਰੂਡੋ, ਕੰਸਰਵੇਟਿਵ ਆਗੂ ਐਰਿਨ ਓਟੂਲ, ਬਲਾਕ ਕਿਊਬਿਕੁਆ ਯਵੇਸ ਫਰੈਂਕੌਇਸ ਬਲੈਂਸੇ ਤੇ ਐਨਡੀਪੀ ਆਗੂ ਜਗਮੀਤ ਸਿੰਘ ਹਿੱਸਾ ਲੈਣਗੇ। ਗ੍ਰੀਨ ਪਾਰਟੀ ਦੀ ਆਗੂ ਅਨੇਮੀ ਪਾਲ ਤੇ ਪੀਪਲਜ਼ ਪਾਰਟੀ ਦੇ ਮੈਕਸਿਮ ਬਰਨੀਅਰ ਨੂੰ ਇਸ ਬਹਿਸ ਵਿੱਚ ਹਿੱਸਾ ਲੈਣ ਦਾ ਸੱਦਾ ਨਹੀਂ ਦਿੱਤਾ ਗਿਆ ਹੈ। ਟੀਵੀਏ ਬਹਿਸ ਨੂੰ 2019 ਦੀ ਚੋਣ ਵਿੱਚ ਅਹਿਮ ਮੰਨਿਆ ਗਿਆ ਸੀ।

 

RELATED ARTICLES
POPULAR POSTS