ਬਰੈਂਪਟਨ/ਬਿਊਰੋ ਨਿਊਜ਼: ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਓਨਟਾਰੀਓ ਸਰਕਾਰ ਵੱਲੋਂ 1 ਜਨਵਰੀ, 2018 ਤੋਂ ਨਵੇਂ ੳਹਿਪ ਪਲਸ (OHIP+) ਫਾਰਮਾਕੇਅਰ ਪਲਾਨ ਤਹਿਤ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ 4400 ਤੋਂ ਵੱਧ ਪ੍ਰਿਸਕ੍ਰਿਪਸ਼ਨ ਦਵਾਈਆਂ ਨੂੰ ਮੁਫ਼ਤ ਕੀਤਾ ਜਾ ਰਿਹਾ ਹੈ। ਇਸ ਪਲਾਨ ਵਿੱਚ ਜਿਹੜੀਆਂ ਦਵਾਈਆਂ ਮੁਫਤ ਦਿੱਤੀਆਂ ਜਾਣਗੀਆਂ ਉਹਨਾਂ ਦੀ ਸੂਚੀ ਇਸ ਵੈਬਸਾਈਟ ਉੱਤੇ ਉਪਲਬਧ ਹੈ: https://www.ontario.ca/page/check-medication-coverage/. ਇਸ ਪਲਾਨ ਦਾ ਫਾਇਦਾ ਲੈਣ ਲਈ ਤੁਹਾਡੇ ਕੋਲ ਵੈਧ ਜਾਂ ਵੇਲਿਡ ੳਹਿਪ ਕਾਰਡ ਹੋਣਾ ਜਰੂਰੀ ਹੈ। ਇਸ ਪਲਾਨ ਲਈ ਕੋਈ ਅਰਜ਼ੀ ਜਾਂ ਦਾਖਲੇ ਦੀ ਲੋੜ ਨਹੀਂ ਹੈ। ਅਤੇ ਨਾ ਹੀ ਕੋਈ ਸਹਿ ਭੁਗਤਾਨ ਦੀ ਜ਼ਰੂਰਤ ਹੈ। ਇਸ ਪਲਾਨ ਕਾਰਨ ਕੋਈ ਸਾਲਾਨਾ ਕਟੌਤੀ ਨਹੀਂ ਕੀਤੀ ਜਾਵੇਗੇ ਅਤੇ ਨਾ ਹੀ ਕੋਈ ਪੇਸ਼ਗੀ ਖਰਚੇ ਹਨ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ” ਅਸੀਂ ਬਰੈਂਪਟਨ ਵੈਸਟ ਵਾਸੀਆਂ ਦੇ ਸਿਰ ਤੋਂ ਇਕ ਵੱਡਾ ਖਰਚਾ ਘਟਾ ਕੇ ਇਕ ਇਤਿਹਾਸਿਕ ਕਦਮ ਚੁੱਕਣ ਜਾ ਰਿਹੇ ਹਾਂ। ਇਸ ਪਲਾਨ ਤਹਿਤ ਉਹਨਾਂ ਲੋਕਾਂ ਨੂੰ ਬਹੁਤ ਸਹੂਲਤ ਹੋਵੇਗੀ ਜਿਹਨਾਂ ਕੋਲ ਕਿਸੇ ਤਰਾਂ ਦੀ ਪ੍ਰਾਈਵੇਟ ਇੰਸ਼ੋਰੈਂਸ ਨਾ ਹੋਣ ਕਾਰਨ, ਮਹਿੰਗੀ ਪ੍ਰਿਸਕ੍ਰਿਪਸ਼ਨ ਦਵਾਈਆਂ ਦਾ ਬੋਝ ਝੇਲਨਾ ਪੈਂਦਾ ਸੀ।”
Home / ਕੈਨੇਡਾ / ਬਰੈਂਪਟਨ ਵੈਸਟ ਦੇ 24 ਸਾਲ ਅਤੇ ਇਸ ਤੋਂ ਘੱਟ ਉਮਰ ਦੇ ਹਰੇਕ ਵਿਅਕਤੀ ਲਈ ਪ੍ਰਿਸਕ੍ਰਿਪਸ਼ਨ ਦਵਾਈ ਮੁਫਤ : ਵਿੱਕ ਢਿੱਲੋਂ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …