ਸਿੱਧੂ ਨੇ ਕਿਹਾ, ਹੁਣ ਲੋਕਾਂ ਨੂੰ ਮਿਲੇਗਾ ਤੈਅ ਕੀਮਤ ‘ਤੇ ਰੇਤਾ
ਚੰਡੀਗੜ੍ਹ/ਬਿਊਰੋ ਨਿਊਜ਼
ਰੇਤ ਮਾਈਨਿੰਗ ਬਾਰੇ ਵਿਆਪਕ ਤੇ ਕਾਰਗਰ ਨੀਤੀ ਬਣਾਉਣ ਲਈ ਕੈਬਨਿਟ ਸਬ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਜੋ ਇਸ ਕਮੇਟੀ ਦੇ ਮੁਖੀ ਸਨ, ਨੇ ਅੱਜ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਨੂੰ ਇਹ ਰਿਪੋਰਟ ਸੌਂਪੀ। ਸਿੱਧੂ ਨੇ ਕਿਹਾ ਕਿ ਕਮੇਟੀ ਵੱਲੋਂ ਕੀਤੀਆਂ ਮੀਟਿੰਗਾਂ ਅਤੇ ਫੀਲਡ ਦੌਰਿਆਂ ਵਿੱਚ ਪਤਾ ਲਗਾਇਆ ਕਿ ਪੰਜਾਬ ਵਿੱਚ ਰੇਤ ਦੇ ਆਉਣ ਵਾਲੇ 100 ਸਾਲ ਅਤੇ ਬਜਰੀ ਦੇ 170 ਸਾਲਾਂ ਲਈ ਭੰਡਾਰ ਮੌਜੂਦ ਹਨ। ਉਨ੍ਹਾਂ ਕਿਹਾ ਕਿ ਕੈਬਨਿਟ ਸਬ ਕਮੇਟੀ ਵੱਲੋਂ ਪੰਜਾਬ ਵਿੱਚ ਰੇਤਾ ਅਤੇ ਬਜਰੀ ਦੇ ਮੌਜੂਦ ਭੰਡਾਰਾਂ ਨੂੰ ਦੇਖਦਿਆਂ ਰੇਤਾ ਦਾ ਭਾਅ ਘੱਟ ਕਰ ਕੇ ਇਕ ਤੈਅ ਕੀਮਤ ‘ਤੇ ਨਿਸ਼ਚਿਤ ਕਰਨ ਦੀ ਸਿਫਾਰਸ਼ ਕੀਤੀ ਜਾ ਰਹੀ ਹੈ। ਹੁਣ ਲੋਕਾਂ ਨੂੰ ਇਕ ਤੈਅ ਕੀਮਤ ‘ਤੇ ਰੇਤਾ ਮਿਲੇਗਾ ਜੋ ਕਿ ਪਹਿਲਾਂ ਨਾਲੋਂ ਕਾਫੀ ਘੱਟ ਕੀਮਤ ‘ਤੇ ਮਿਲੇਗਾ।
Check Also
ਗਿਆਨੀ ਰਘਬੀਰ ਸਿੰਘ ਨਾਲ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਕੀਤੀ ਮੁਲਾਕਾਤ
ਪ੍ਰਕਾਸ਼ ਸਿੰਘ ਬਾਦਲ ਤੋਂ ਫਖਰ ਏ ਕੌਮ ਸਨਮਾਨ ਵਾਪਸ ਲੈਣ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ ਨਿਊਜ਼ …