Home / ਪੰਜਾਬ / ਕੈਪਟਨ ਅਮਰਿੰਦਰ ਨੇ ਕਿਹਾ, ਸ਼ਾਹਕੋਟ ਦਾ ਐਸ ਐਚ ਓ ਵਿਰੋਧੀ ਧਿਰ ਦੇ ਪ੍ਰਭਾਵ ਹੇਠ ਕਰਦਾ ਹੈ ਕੰਮ

ਕੈਪਟਨ ਅਮਰਿੰਦਰ ਨੇ ਕਿਹਾ, ਸ਼ਾਹਕੋਟ ਦਾ ਐਸ ਐਚ ਓ ਵਿਰੋਧੀ ਧਿਰ ਦੇ ਪ੍ਰਭਾਵ ਹੇਠ ਕਰਦਾ ਹੈ ਕੰਮ

ਹਰਦੇਵ ਲਾਡੀ ਖਿਲਾਫ ਦਰਜ ਹੋਏ ਮਾਮਲੇ ਨੂੰ ਦੱਸਿਆ ਸਿਆਸੀ ਸਾਜਿਸ਼
ਚੰਡੀਗੜ੍ਹ/ਬਿਊਰੋ ਨਿਊਜ਼
ਸ਼ਾਹਕੋਟ ਵਿਚ ਕਾਂਗਰਸ ਦੇ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਦਰਜ ਹੋਏ ਮਾਮਲੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਆ ਗਏ ਹਨ। ਚੰਡੀਗੜ੍ਹ ‘ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਸ਼ਾਹਕੋਟ ਦੇ ਐੱਸ. ਐੱਚ. ਓ. ਪਰਮਿੰਦਰ ਸਿੰਘ ਬਾਜਵਾ ਨੇ ਰੰਜਿਸ਼ ਦੇ ਤਹਿਤ ਕਾਂਗਰਸ ਉਮੀਦਵਾਰ ‘ਤੇ ਪਰਚਾ ਦਰਜ ਕੀਤਾ ਹੈ। ਪਰਚਾ ਦਰਜ ਹੋਣ ਤੋਂ ਪਹਿਲਾਂ ਐੱਸ. ਐੱਚ. ਓ. ਦੀ ਸੁਖਪਾਲ ਖਹਿਰਾ ਅਤੇ ਦਲਜੀਤ ਚੀਮਾ ਨਾਲ ਗੱਲਬਾਤ ਵੀ ਹੋਈ ਸੀ ਅਤੇ ਐੱਸ. ਐੱਚ. ਓ. ਪਰਮਿੰਦਰ ਸਿੰਘ ਵਿਰੋਧੀ ਧਿਰ ਦੇ ਪ੍ਰਭਾਵ ਵਿਚ ਕੰਮ ਕਰ ਰਿਹਾ ਸੀ।ઠਇਸ ਦੇ ਨਾਲ ਹੀ ਕੈਪਟਨ ਨੇ ਇਹ ਵੀ ਕਿਹਾ ਕਿ ਐੱਸ. ਐੱਚ . ਓ. ਦਾ ਆਚਰਨ ਠੀਕ ਨਹੀਂ ਸੀ ਅਤੇ ਐੱਸ. ਐੱਚ. ਓ. ਪਰਮਿੰਦਰ 3 ਅਤੇ 4 ਮਈ ਦੀ ਰਾਤ ਨੂੰ ਜਲੰਧਰ ਦੇ ਇਕ ਪੰਜ ਤਾਰਾ ਹੋਟਲ ਵਿਚ 22 ਹਜ਼ਾਰ ਦੀ ਸ਼ਰਾਬ ਪੀ ਗਿਆ ਸੀ। ਕੈਪਟਨ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿਚ ਸਿਆਸੀ ਸਾਜਿਸ਼ ਸਾਫ ਨਜ਼ਰ ਆਉਂਦੀ ਹੈ।

Check Also

ਕੇਜਰੀਵਾਲ ਅਧਿਆਪਕਾਂ ਦੇ ਧਰਨੇ ‘ਚ ਹੋਏ ਸ਼ਾਮਲ

ਕਿਹਾ : ਇਕ ਮੌਕਾ ਛੋਟੇ ਭਰਾ ਨੂੰ ਦਿਓ, ਜੇ ਕੰਮ ਨਾ ਕੀਤਾ ਤਾਂ ਲੱਤ ਮਾਰ …