Breaking News
Home / ਕੈਨੇਡਾ / ਸਿਟੀਜ਼ਨ ਐਵਾਰਡਾਂ ਲਈ ਨਾਮਜ਼ਦਗੀਆਂ ਸ਼ੁਰੂ

ਸਿਟੀਜ਼ਨ ਐਵਾਰਡਾਂ ਲਈ ਨਾਮਜ਼ਦਗੀਆਂ ਸ਼ੁਰੂ

ਬਰੈਂਪਟਨ : ਬਰੈਂਪਟਨ ਸਿਟੀਜ਼ਨ ਐਵਾਰਡਜ਼ ਹੁਣ 31 ਜਨਵਰੀ, 2018 ਤੱਕ ਖੁੱਲ੍ਹੇ ਹਨ। 2017 ਦੇ ਸਿਟੀ ਆਫ ਬਰੈਂਪਟਨ ਸਿਟੀਜ਼ਨ ਐਵਾਰਡ ਉਨ੍ਹਾਂ ਨਿਵਾਸੀਆਂ ਨੂੰ ਮਾਨਤਾ ਦਿੰਦੇ ਹਨ, ਜਿਹਨਾਂ ਨੇ ਇਸ ਕੈਲੰਡਰ ਸਾਲ ਦੇ ਦੌਰਾਨ ਅਰਥਪੂਰਨ ਯੋਗਦਾਨ ਪਾਇਆ ਹੈ ਜਾਂ ਇਨ੍ਹਾਂ ਸ਼ਰੇਣੀਆਂ ਵਿੱਚੋਂ ਕਿਸੇ ਇੱਕ ਵਿੱਚ ਖਾਸ ਉਪਲਬਧੀ ਹਾਸਲ ਕੀਤੀ ਹੈ: ਆਰਟਸ ਅਕਲੇਮ, ਐਮਰਜੈਂਸੀ ਸਰਵਿਸਿਜ ਐਵਾਰਡ ਆਫ ਵਲੋਰ, ਇੰਸਪੀਰੇਸ਼ਨਲ ਐਵਾਰਡ, ਲੌਂਗ-ਟਰਮ ਸਰਵਿਸ ਐਂਡ ਸਪੋਰਟਸ ਅਚੀਵਮੈਂਟ ।
2017 ਵਿੱਚ ਨਵੇਂ ਐਵਾਰਡ ਵਾਲੰਟੀਅਰ ਐਂਡ ਯੂਥ ਵਾਲੰਟੀਅਰ ਆਫ ਦ ਯੀਅਰ ਐਵਾਰਡ ਹਨ। ਸਲੈਕਸ਼ਨ ਕਮੇਟੀ, ਜਿਸ ਵਿੱਚ ਐਵਾਰਡ ਸ਼ਰੇਣੀਆਂ ਵਿੱਚ ਵਿਸ਼ੇ ਸਬੰਧੀ ਮੁਹਾਰਤ ਵਾਲੇ ਭਾਈਚਾਰਕ ਮੈਂਬਰ ਹਨ, ਨਾਲ ਹੀ ਚੁਣੇ ਹੋਏ ਸ਼ਹਿਰ ਦੇ ਅਫ਼ਸਰ ਅਤੇ ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ, ਬਰੈਂਪਟਨ ਸਪੋਰਟਸ ਅਲਾਈਂਸ, ਬਰੈਂਪਟਨ ਸੀਨੀਅਰਸ ਕਾਊਂਸਿਲ ਅਤੇ ਪੀਲ ਰੀਜਨਲ ਪੁਲਿਸ ਦੇ ਪ੍ਰਤੀਨਿਧੀ ਹਨ, ਉਹਨਾਂ ਨਿਵਾਸੀਆਂ ਨੂੰ ਨਿਰਧਾਰਤ ਕਰਨ ਲਈ ਨਾਮਜ਼ਦਗੀਆਂ ਦੀ ਸਮੀਖਿਆ ਕਰੇਗੀ, ਜਿਹਨਾਂ ਨੂੰ ਮਈ 2018 ਵਿੱਚ ਐਵਾਰਡ ਸਮਾਰੋਹ ਸਵੱਚ ਸਨਮਾਨ ਦਿੱਤਾ ਜਾਏਗਾ। 1974 ਤੋਂ, ਸਿਟੀ ਆਫ ਬਰੈਂਪਟਨ ਭਾਈਚਾਰੇ ਵਿੱਚ ਬੇਮਿਸਾਲ ਨਾਗਰਿਕਾਂ ਨੂੰ ਮਾਨਤਾ ਦੇਣ ਵਿੱਚ ਮਾਣ ਮਹਿਸੂਸ ਕਰਦਾ ਰਿਹਾ ਹੈ। ਪਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਜਾਂ ਨਾਮਜ਼ਦਗੀ ਫਾਰਮ ਪ੍ਰਾਪਤ ਕਰਨ ਲਈ, www.brampton.ca/citizensawards ‘ਤੇ ਜਾਓ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …