Breaking News
Home / ਕੈਨੇਡਾ / ਟਰਾਂਸਪੋਰਟ ਮੰਤਰੀ ਨੇ ਏਅਰਪੋਰਟ ਸੁਰੱਖਿਆ ਵਧਾਈ ਪਰ ਲੈਪਟਾਪ ‘ਤੇ ਪਾਬੰਦੀ ਨਹੀਂ

ਟਰਾਂਸਪੋਰਟ ਮੰਤਰੀ ਨੇ ਏਅਰਪੋਰਟ ਸੁਰੱਖਿਆ ਵਧਾਈ ਪਰ ਲੈਪਟਾਪ ‘ਤੇ ਪਾਬੰਦੀ ਨਹੀਂ

ਓਟਵਾ/ਬਿਊਰੋ ਨਿਊਜ਼  : ਟਰਾਂਸਪੋਰਟ ਮੰਤਰੀ ਮਾਰਕ ਗ੍ਰੇਨਯੂ ਨੇ ਕੁਝ ਦੇਸ਼ਾਂ ਦੇ ਯਾਤਰੀਆਂ ਲਈ ਏਅਰਲਾਈਨ ਸੁਰੱਖਿਆ ਦਾ ਘੇਰਾ ਵਧਾ ਦਿੱਤਾ ਹੈ, ਪਰ ਇਸ ਪਾਬੰਦੀ ਵਿਚ ਲੈਪਆਪ ਸਮੇਤ ਵੱਡੇ ਇਲੈਕਟ੍ਰਾਨਿਕ ਡਿਵਾਈਸਿਜ਼ ‘ਤੇ ਕੋਈ ਪਾਬੰਦੀ ਨਹੀਂ ਲਗਾਈ ਗਈ ਹੈ। ਗ੍ਰੇਨਯੂ ਨੇ ਕਿਹਾ ਕਿ ਉਹ ਇਸ ਬਾਰੇ ਵਿਚ ਕੁਝ ਨਹੀਂ ਦੱਸ ਸਕਦੇ ਕਿ ਸਰਕਾਰ ਨੇ ਕਿਸ ਤਰ੍ਹਾਂ ਦੇ ਸੁਰੱਖਿਆ ਉਪਾਵਾਂ ‘ਤੇ ਅਮਲ ਕੀਤਾ ਹੈ ਅਤੇ ਕਿਹੜੇ ਦੇਸ਼ ਪ੍ਰਭਾਵਿਤ ਹੋਣਗੇ।
ਉਹਨਾਂ ਦੱਸਿਆ ਕਿ ਕੁਝ ਖਾਸ ਦੇਸ਼ਾਂ ਤੋਂ ਆਉਣ ਵਾਲੀਆਂ ਫਲਾਈਟਾਂ ਤੋਂ ਸੁਰੱਖਿਆ ਦਾ ਪੱਧਰ ਵਧਾਉਣ ਲਈ ਕੁਝ ਉਪਾਅ ਕੀਤੇ ਗਏ ਹਨ। ਇਹ ਕਦਮ ਸਾਡੇ ਹਵਾਈ ਯਾਤਰੀਆਂ ਦੀ ਸੁਰੱਖਿਆ ਲਈ ਚੁੱਕੇ ਗਏ ਹਨ। ਕੈਬਨਿਟ ਦੀ ਬੈਠਕ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਰਾਸ਼ਟਰੀ ਸੁਰੱਖਿਆ ਨੂੰ ਦੇਖਦੇ ਹੋਏ ਇਹ ਸਭ ਕੁਝ ਕਰਨਾ ਬੇਹੱਦ ਜ਼ਰੂਰੀ ਹੈ। ਇਸ ਸਬੰਧੀ ਵਿਚ ਸੰਵੇਦਨਸ਼ੀਲ ਜਾਣਕਾਰੀਆਂ ਸਾਰਿਆਂ ਨਾਲ ਸਾਂਝੀਆਂ ਨਹੀਂ ਕੀਤੀਆਂ ਜਾ ਸਕਦੀਆਂ। ਫੈਡਰਲ ਸੂਤਰਾਂ ਦਾ ਕਹਿਣਾ ਹੈ ਕਿ ਦੇਸ਼ ਦੇ ਯਾਤਰੀਆਂ ਦੀ ਜਾਂਚ ਸਖਤ ਹੋਵੇਗੀ ਅਤੇ ਉਹਨਾਂ ਦੇ ਸਮਾਨ ਦੀ ਵੀ ਜਾਂਚ ਹੋਵੇਗੀ। ਕੈਨੇਡੀਅਨ ਅਧਿਕਾਰੀਆਂ ਦੀ ਇਕ ਟੀਮ 28 ਮਾਰਚ ਨੂੰ ਬਰਸਲਜ਼ ਵੀ ਗਈ ਸੀ ਤਾਂ ਕਿ ਖਾੜੀ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਸੁਰੱਖਿਆ ਜਾਂਚ ਲਈ ਨਵੇਂ ਮਾਪਦੰਡਾਂ ਨੂੰ ਵਾਚਿਆ ਜਾਵੇ। ਇਸ ਤੋਂ ਪਹਿਲਾਂ ਅਮਰੀਕਾ ਅਤੇ ਬ੍ਰਿਟੇਨ ਨੇ ਕਈ ਮੁਸਲਿਮ ਦੇਸ਼ਾਂ ਤੋਂ ਆਉਣ ਵਾਲੇ ਜਹਾਜ਼ਾਂ ਦੇ ਯਾਤਰੀਆਂ ਦੇ ਕੈਬਿਨ ਵਿਚ ਸੈਲਫੋਨ ਅਤੇ ਸਮਾਰਟਫੋਨ ਲਿਜਾਣ ‘ਤੇ ਪਾਬੰਦੀ ਲਗਾਈ ਹੈ। ਇਸ ‘ਤੇ ਗ੍ਰੇਨਯੂ ਨੇ ਕਿਹਾ ਕਿ ਕੈਨੇਡਾ ਦੀ ਅਜੇ ਇਸ ਸਬੰਧ ਵਿਚ ਕੋਈ ਯੋਜਨਾ ਨਹੀਂ ਹੈ।
ਉਹਨਾਂ ਕਿਹਾ ਕਿ ਕੈਨੇਡੀਅਨ ਏਅਰਪੋਰਟ ‘ਤੇ ਪਹਿਲਾਂ ਹੀ ਕਈ ਸਾਲਾਂ ਤੋਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਏਸ਼ੀਆ, ਅਫਰੀਕਾ, ਸਾਊਥ ਅਮਰੀਕਾ ਤੋਂ ਆਉਣ ਵਾਲੇ ਯਾਤਰੀ ਜਹਾਜ਼ਾਂ ਦੀ ਚੰਗੀ ਤਰ੍ਹਾਂ ਨਾਲ ਜਾਂਚ ਕੀਤੀ ਜਾਂਦੀ ਹੈ। ਕੈਨੇਡਾ ਵਿਚ ਕਿਸੇ ਵੀ ਇਤਰਾਜ਼ਯੋਗ ਸਮੱਗਰੀ ਨੂੰ ਆਉਣ ਨਹੀਂ ਦਿੱਤਾ ਜਾਂਦਾ। ਅਮਰੀਕੀ ਏਜੰਸੀਆਂ ਨੇ ਯਮਨ ਵਿਚ ਕੀਤੇ ਗਏ ਹਮਲੇ ਦੌਰਾਨ ਪਤਾ ਲਗਾਇਆ ਸੀ ਕਿ ਅਲਕਾਇਦਾ ਅਜਿਹੇ ਬੰਬ ਬਣਾ ਰਿਹਾ ਹੈ ਜੋ ਕਿ ਮੋਬਾਇਲ ਅਤੇ ਲੈਪਟਾਪ ਦੇ ਤੌਰ ‘ਤੇ ਹੋਣਗੇ ਅਤੇ ਇਨ੍ਹਾਂ ਦਾ ਉਪਯੋਗ ਏਅਰਲਾਈਨਜ਼ ਵਿਚ ਕੀਤਾ ਜਾ ਸਕਦਾ ਹੈ। ਇਸ ਪਾਬੰਦੀ ਤੋਂ ਬਾਅਦ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੀ ਏਅਰਲਾਈਨੀਜ਼ ਦੇ ਕਾਰੋਬਾਰ ‘ਤੇ ਅਸਰ ਪਿਆ ਹੈ, ਪਰ ਇਹ ਪਾਬੰਦੀ ਜਾਰੀ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …