Breaking News
Home / ਕੈਨੇਡਾ / ਮਾਤਾ ਨਛੱਤਰ ਕੌਰ ਦਾ ਦੇਹਾਂਤ

ਮਾਤਾ ਨਛੱਤਰ ਕੌਰ ਦਾ ਦੇਹਾਂਤ

ਬਰੈਂਪਟਨ : ਦਿਓਲ ਗਰਾਜ ਡੋਰ ਦੇ ਮਾਲਕ ਜਗਪਾਲ ਸਿੰਘ ਦਿਓਲ ਦੇ ਮਾਤਾ ਜੀ ਸਰਦਾਰਨੀ ਨਛੱਤਰ ਕੌਰ 15 ਮਈ ਦਿਨ ਬੁੱਧਵਾਰ ਸਵੇਰੇ 7 ਵਜੇ ਦੇ ਕਰੀਬ 81 ਸਾਲ ਦੀ ਉਮਰ ਵਿੱਚ ਵਾਹਿਗੁਰੂ ਜੀ ਦੇ ਆਏ ਸੱਦੇ ‘ਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ।
ਉਹਨਾਂ ਦਾ ਜਨਮ ਲੁਧਿਆਣਾ ਜ਼ਿਲੇ ਦੇ ਗੁਰੂ ਹਰਿਗੋਬਿੰਦ ਸਾਹਿਬ ਜੀ ਛੋਹ ਪ੍ਰਾਪਤ ਇਤਿਹਾਸਕ ਨਗਰ ਘੁਡਾਣੀ ਕਲਾਂ ਵਿਖੇ ਨਵੰਬਰ 1937 ਨੂੰ ਹੋਇਆ। ਬਚਪਨ ਤੋਂ ਹੀ ਸਿੱਖੀ ਨਾਲ ਉਹਨਾਂ ਦਾ ਬਹੁਤ ਪਿਆਰ ਸੀ ।
ਉਹਨਾਂ ਦਾ ਵਿਆਹ ਮਾਰਚ 1959 ਵਿੱਚ ਲੁਧਿਆਣਾ ਜ਼ਿਲੇ ਦੇ ਪਿੰਡ ਮਹੇਰਨਾ ਕਲਾਂ ਵਿਖੇ ਹੋਇਆ। ਉਹਨਾਂ ਨੇ ਆਪਣੀ ਇਕਲੌਤੀ ਉਲਾਦ ਜਗਪਾਲ ਸਿੰਘ ਦਿਓਲ ਨੂੰ ਜਿੱਥੇ ਸਿੱਖੀ ਪਿਆਰ ਦ੍ਰਿੜ ਕਰਵਾਇਆ ਓਥੇ ਤੀਜੀ ਪੀੜੀ ਭਾਵ ਆਪਣੀਆਂ ਪੋਤੀਆਂ ਨੂੰ ਵੀ ਸਿੱਖੀ ਸਿਧਾਂਤ ਦੀ ਸਿਖਿਆ ਦੇ ਨਾਲ ਨਾਲ ਉੱਚ ਵਿੱਦਿਆ ਪ੍ਰਾਪਤ ਕਰਨ ਲਈ ਵੀ ਹਰ ਕੁਰਬਾਨੀ ਕੀਤੀ। ਉਹਨਾਂ ਦੀ ਇਸ ਘਾਲਣਾ ਸਦਕਾ ਅੱਜ ਉਹਨਾਂ ਦੀਆਂ ਦੋਵੇਂ ਪੋਤੀਆਂ ਡਾਕਟਰ ਨਵਜੋਤ ਕੌਰ ਦਿਓਲ ਅਤੇ ਡਾਕਟਰ ਨਵਰੀਤ ਕੌਰ ਦਿਓਲ ਸਪੈਸ਼ਲਿਸਟ ਡਾਕਟਰ ਹਨ।
ਬੀਬੀ ਆਪਣੇ ਪਿੱਛੇ ਆਪਣੇ ਪਰਿਵਾਰ ਵਿੱਚ ਆਪਣੇ ਪਤੀ ਸ. ਬੁਲੰਦ ਸਿੰਘ, ਬੇਟਾ ਜਗਪਾਲ ਸਿੰਘ ਦਿਓਲ, ਨੂੰਹ ਹਰਿੰਦਰਪਾਲ ਕੌਰ ਦਿਓਲ, ਪੋਤੀਆਂ ਨਵਜੋਤ ਅਤੇ ਨਵਰੀਤ ਅਤੇ ਪੋਤ ਜੁਆਈ ਡਾਕਟਰ ਅਮਨਜੋਤ ਸਿੰਘ ਦਿਓਲ ਛੱਡ ਗਈ ਹੈ। ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਜੋਈ ਹੈ ਕਿ ਬੀਬੀ ਨੂੰ ਔਗੁਣ ਨਾਂ ਚਿਤਾਰਦੇ ਹੋਏ ਆਵਾ ਗਉਣ ਦੇ ਚੱਕਰ ਤੋਂ ਹੱਥ ਦੇ ਕੇ ਰੱਖ ਲੈਣ।
ਸਵਰਗਵਾਸੀ ਸਰਦਾਰਨੀ ਨਛੱਤਰ ਕੌਰ ਦੀਆਂ ਅੰਤਿਮ ਰਸਮਾਂ
Brampton Crematorium Visiting Center
30 Bramwin Court Brampton ਵਿਖੇ ਇਸ ਤਰ੍ਹਾਂ ਹੋਣਗੀਆਂ ।
Funeral Services Saturday May 18, 2019 8:30 AM to 10:30 AM
ਅੰਤਿਮ ਅਰਦਾਸ
ਮਾਲਟਨ ਗੁਰਦੁਆਰਾ ਸਾਹਿਬ Saturday May 1812:15 to 2 :15 Pm
ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਫੋਨ ਨੰਬਰ
905-915-0777, 905-781-2020, 647-300-2929

Check Also

ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …