Breaking News
Home / ਕੈਨੇਡਾ / ਹੈਟਸ ਅੱਪ ਵੱਲੋਂ ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ ਨੂੰ

ਹੈਟਸ ਅੱਪ ਵੱਲੋਂ ਕਾਮੇਡੀ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ ਨੂੰ

logo-2-1-300x105-3-300x105ਬਰੈਂਪਟਨ : ਜੀਟੀਏ ਖ਼ੇਤਰ ਵਿੱਚ ਨਾਟ ਖੇਤਰ ਵਿੱਚ ਸਰਗਰਮ ਸੰਸਥਾ ਹੈਰੀਟੇਜ਼ ਆਰਟਸ ਐਂਡ ਥੀਏਟਰ ਸੁਸਾਇਟੀ ਆਫ਼ ਯੂਨਾਈਟਡ ਪ੍ਰੋਡਕਸ਼ਨਜ਼ (ਹੈਟਸ-ਅੱਪ) ਵੱਲੋਂ ਕੁਲਵਿੰਦਰ ਖ਼ਹਿਰਾ ਦਾ ਲਿਖਿਆ ਨਾਟਕ ‘ਸੁੱਚਾ ਸਿੰਘ ਕੈਨੇਡੀਅਨ’ ਦੀ ਪੇਸ਼ਕਾਰੀ 18 ਸਤੰਬਰ 2016 ਦਿਨ ਐਤਵਾਰ ਨੂੰ ਸ਼ਾਮ ਦੇ ਠੀਕ ਪੰਜ ਵਜੇ ਬਰੈਂਪਟਨ ਦੇ ਸੈਂਦਲਵੁੱਡ ਐਂਡ ਕੈਨੇਡੀ ਇੰਟਰਸੈਕਸ਼ਨ ਦੇ ਨੇੜੇ ਲੋਫ਼ਰਜ਼ ਲੇਕ ਕਮਿਊਨਿਟੀ ਸੈਂਟਰ ਵਿਚਲੇ ਥੀਏਟਰ ਸੀਰਿਲ ਕਲਾਰਕ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ। ਕੈਨੇਡਾ ਵਿੱਚ ਰਫ਼ਿਊਜ਼ੀਆਂ ਦੀਆਂ ਸਮੱਸਿਆਵਾਂ ਨੂੰ ਬਿਆਨ ਕਰਦਾ ਉਕਤ ਨਾਟਕ ਹਾਸਰਸ ਰਾਹੀਂ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਦਾ ਹੈ। ਇਸ ਨਾਟਕ ਨੂੰ ਨਿਰਦੇਸ਼ਨ ਹੀਰਾ ਰੰਧਾਵਾ ਦੇ ਰਹੇ ਹਨ ਜੋ ਕੈਨੇਡਾ ਵਿੱਚ ‘ਮੈਂ ਭਗਤ ਸਿੰਘ’, ‘ਵੰਗਾਰ’, ‘ਟੋਆ’, ‘ਗਦਰ ਦੀ ਗੂੰਜ’, ‘ਸੰਤਾਪ’, ‘ਲੜੈ ਦੀਨੁ ਕੇ ਹੇਤੁ’, ‘ਬੰਦਾ ਬਹਾਦੁਰ’, ‘ਕੋਧਰੇ ਦੀ ਰੋਟੀ’, ‘ਕਾਰੋਬਾਰੀ ਪਲੈਨਿੰਗ’, ‘ਇਨਕਲਾਬ ਜਿੰਦਾਬਾਦ’, ‘ਭੰਡਾਂ ਦਾ ਤਮਾਸ਼ਾ’, ‘ਬੁੱਤ ਜਾਗ ਪਿਆ’, ‘ਕਿਵ ਕੂੜੈ ਤੁਟੈ ਪਾਲਿ’, ਆਦਿ ਅਨੇਕਾਂ ਵਾਰ ਖ਼ੇਡ ਚੁੱਕੇ ਹਨ। ਉਕਤ ਨਾਟਕ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ, ਸਪਾਂਸਰਸ਼ਿਪ, ਜਾਂ ਟਿਕਟ ਆਦਿ ਲਈ ਹੀਰਾ ਰੰਧਾਵਾ ਨੂੰ 416-319-0551, ਕੁਲਵਿੰਦਰ ਖ਼ਹਿਰਾ ਨੂੰ 647-407-1955 ਜਾਂ ਫਿਰ ਪਰਮਜੀਤ ਦਿਓਲ ਨੂੰ ਫੋਨ ਨੰਬਰ 647-295-7351 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …