Breaking News
Home / ਕੈਨੇਡਾ / ਬੀਬੀ ਤੇਜਿੰਦਰ ਕੌਰ ਬਾਹਰਾ ਇਸ ਦੁਨੀਆ ਵਿਚ ਨਹੀਂ ਰਹੇ

ਬੀਬੀ ਤੇਜਿੰਦਰ ਕੌਰ ਬਾਹਰਾ ਇਸ ਦੁਨੀਆ ਵਿਚ ਨਹੀਂ ਰਹੇ

ਬਰੈਂਪਟਨ/ਬਿਊਰੋ ਨਿਊਜ਼ : ਬੜੇ ਹੀ ਦੁੱਖ ਨਾਲ ਇਹ ਖ਼ਬਰ ਸਾਂਝੀ ਕੀਤੀ ਜਾ ਰਹੀ ਹੈ ਕਿ ਗਿਆਨ ਸਿੰਘ ਦਰਦੀ ਦੀ ਸੁਪਤਨੀ ਬੀਬੀ ਤੇਜਿੰਦਰ ਕੌਰ ਬਾਹਰਾ ਲੰਘੇ ਸ਼ਨੀਵਾਰ 17 ਨਵੰਬਰ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ ਅਤੇ ਹਸਪਤਾਲ ਵਿਚ ਜ਼ੇਰੇ-ਇਲਾਜ ਸਨ ਜਿੱਥੇ ਉਨ੍ਹਾਂ ਨੇ ਆਪਣੇ ਆਖ਼ਰੀ ਸੁਆਸ ਲਏ। ਉਨ੍ਹਾਂ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਅਤੇ ਸਸਕਾਰ ਮਿਤੀ 25 ਨਵੰਬਰ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਬਾਅਦ ਦੁਪਹਿਰ 2.00 ਵਜੇ ਤੱਕ ਲੋਟਸ ਫ਼ਿਊਨਰਲ ਐਂਡ ਕਰੀਮੇਸ਼ਨ ਸੈਂਟਰ ਵਿਚ ਕੀਤੇ ਜਾਣਗੇ ਜੋ ਕਿ 121 ਸਿਟੀ ਵਿਊ ਡਰਾਈਵ ਟੋਰਾਂਟੋ ਵਿਖੇ ਸਥਿਤ ਹੈ। ਹੋਰ ਜਾਣਕਾਰੀ ਲਈ 647-547-8188 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਬੀਬੀ ਜੀ ਦੇ ਨਮਿਤ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਰੈਕਸਡੇਲ ਸਿੰਘ ਸਭਾ ਸੈਂਟਰ, 47 ਬੇਅਵੁੱਡ ਰੋਡ ਵਿਖੇ ਬਾਅਦ ਦੁਪਹਿਰ 2.00 ਵਜੇ ਤੋਂ 4.00 ਵਜੇ ਤੱਕ ਪਵੇਗਾ, ਗੁਰਬਾਣੀ ਦਾ ਸੋਗਮਈ ਕੀਰਤਨ ਹੋਵੇਗਾ ਅਤੇ ਅੰਤਮ-ਅਰਦਾਸ ਹੋਵੇਗੀ। ਸਮੂਹ ਰਿਸ਼ਤੇਦਾਰਾਂ, ਸਾਕਾਂ-ਸਬੰਧੀਆਂ, ਦੋਸਤਾਂ ਮਿੱਤਰਾਂ ਅਤੇ ਜਾਣ ਪਹਿਚਾਣ ਵਾਲਿਆਂ ਨੂੰ ਇਸ ਸੋਗਮਈ ਮੌਕੇ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗਿਆਨ ਸਿੰਘ ਬਾਹਰਾ (ਦਰਦੀ) ਨੂੰ 416-854-5161 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …