Breaking News
Home / ਕੈਨੇਡਾ / ਕੀਰਤਨ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਦਿੱਤੇ ਪ੍ਰਸੰਸਾ ਪੱਤਰ

ਕੀਰਤਨ ਮੁਕਾਬਲਿਆਂ ਦੇ ਜੇਤੂ ਬੱਚਿਆਂ ਨੂੰ ਦਿੱਤੇ ਪ੍ਰਸੰਸਾ ਪੱਤਰ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਰਾਜ ਮਿਊਜ਼ਿਕ ਅਕੈਡਮੀ ਵੱਲੋਂ ਉੱਘੇ ਸੰਗੀਤਕਾਰ ਰਜਿੰਦਰ ਸਿੰਘ ਰਾਜ ਦੀ ਨਿਰਦੇਸ਼ਨਾਂ ਹੇਠ ਸਲਾਨਾ ਕੀਰਤਨ ਮੁਕਾਬਲੇ ਅਤੇ ਧਾਰਮਿਕ ਸਮਾਗਮ ਬਰੈਂਪਟਨ ਦੇ ਗੁਰੂਦੁਆਰਾ ਜੋਤ ਪ੍ਰਕਾਸ਼ ਸਾਹਿਬ ਵਿਖੇ ਕਰਵਾਏ ਗਏ। ਅਕੈਡਮੀ ਦੇ ਸਿੱਖਿਆਰਥੀਆਂ ਨੇ ਨਾਂ ਸਿਰਫ ਧਾਰਮਿਕ ਗੀਤ-ਸੰਗੀਤ ਵਿੱਚ ਹਿੱਸਾ ਲਿਆ ਸਗੋਂ ਸੰਗੀਤ ਵਿਚਲੇ ਸਾਜਾਂ ਅਤੇ ਸੰਗੀਤ ਦੀਆਂ ਬਾਰੀਕੀਆਂ ਸਬੰਧੀ ਲਿਖਤੀ ਰੂਪ ਵਿੱਚ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਤਿੰਨ ਹਿੱਸਿਆਂ ਕਲਾਸੀਕਲ ਸੰਗੀਤ, ਸੈਮੀ ਕਲਾਸੀਕਲ ਸੰਗੀਤ ਅਤੇ ਧਾਰਮਿਕ ਗੀਤ-ਸੰਗੀਤ ਵਿੱਚ ਵੰਡੇ ਇਹਨਾਂ ਮੁਕਾਬਲਿਆਂ ਵਿੱਚ ਕੋਈ ਤਿੰਨ ਦਰਜਨ ਦੇ ਕਰੀਬ ਪ੍ਰਤੀਯੋਗੀਆਂ ਨੇ ਹਿੱਸਾ ਲਿਆ। ਦੁਪਿਹਰ 12 ਵਜੇ ਤੋਂ ਲੈ ਕੇ ਸ਼ਾਮ ਦੇ ਪੰਜ ਵਜੇ ਤੱਕ ਚੱਲੇ ਇਸ ਧਾਰਮਿਕ ਸਮਾਗਮ ਵਿੱਚ ਸਟੇਜ ਦੀ ਕਾਰਵਾਈ ਨੌਜਵਾਨ ਗਾਇਕ ਮਨਦੀਪ ਕਮਲ ਅਤੇ ਜਸਵਿੰਦਰ ਸਿੰਘ ਮੁਕੇਰੀਆਂ ਨੇ ਨਿਭਾਈ। ਹਰਮੋਨੀਅਮ ਤੇ ਉਸਤਾਸ ਰਜਿੰਦਰ ਸਿੰਘ ਰਾਜ, ਤਬਲੇ ਤੇ ਗਗਨਦੀਪ ਸਿੰਘ ਰਾਜ, ਰਵਨੀਤ ਸਿੰਘ ਰਾਜ ਅਤੇ ਬਲਜੀਤ ਸਿੰਘ ਬੱਲ ਨੇ ਆਪਣੀ ਹਾਜ਼ਰੀ ਲੁਆਈ। ਸਮਾਗਮ ਦੀ ਸ਼ੁਰੂਆਤ ਸੈਮੀ ਕਲਾਸੀਕਲ ਰਾਊਂਡ ਵਿੱਚ ਬਹੁਤ ਛੋਟੇ ਬੱਚੇ ਧਰੁਵ ਮਡਾਰ ਨੇ ઑਸੇਵਕ ਕੀ ਅਰਦਾਸ ਪਿਆਰੇ਼ ਤੋਂ ਕੀਤੀ ਉਪਰੰਤ ਪ੍ਰਿੰਸੀਪਲ ਅੜੀ, ਹਰਨੀਤ ਕੌਰ ਬਾਜਵਾ/ਤਾਨੀਆ ਬਾਜਵਾ, ਬਲਜੀਤ ਕੌਰ, ਸ਼ੀਨਾ ਟੰਡਨ, ਮਨਪ੍ਰਤਾਪ ਸਿੰਘ, ਰਾਜਪ੍ਰਤਾਪ ਸਿੰਘ, ਪਾਲ ਧੰਜਲ, ਜਸਵਿੰਦਰ ਸਿੰਘ ਮੁਕੇਰੀਆਂ ਨੇ ਸ਼ਬਦ ਗਾਇਨ ਨਾਲ ਹਾਜ਼ਰੀ ਲੁਆਈ ਜਦੋਂ ਕਿ ਕਲਾਸੀਕਲ ਰਾਊਂਡ ਵਿੱਚ ਪ੍ਰਭਸਿਮਰ ਕੌਰ, ਹਰਸਿਮਰ ਕੌਰ, ਅਸੀਸ ਕੌਰ ਨੇ ਰਾਗ ਗੁਜ਼ਰੀ ਟੋਡੀ, ਪ੍ਰੀਤਬਖ਼ਸ਼ ਸਿੰਘ ਰਹਿਲ ਅਤੇ ਗੁਰਬਖ਼ਸ਼ ਸਿੰਘ ਰਹਿਲ ਨੇ ਰਾਗ ਤਿਲੰਗ, ਦਿਲਜੀਤ ਕੌਰ ਨੇ ਰਾਗ ਸੂਹੀ, ਜਪਜੋਤ ਕੌਰ ਅਤੇ ਤਵਨੀਤ ਕੌਰ ਨੇ ਰਾਗ ਤਖੁਾਰੀ, ਪ੍ਰਨੀਤ ਕੌਰ ਅਤੇ ਸਿਮਰਲੀਨ ਕੌਰ ਨੇ ਰਾਗ ਰਾਮਕਲੀ, ਅਸ਼ਨੂਰ ਕੌਰ ਅਰੋੜਾ ਅਤੇ ਪਵਿੱਤਪਾਲ ਸਿੰਘ ਅਰੋੜਾ ਨੇ ਰਾਗ ਬਿਹਾਗੜਾ, ਆਸ਼ੀਮਾ ਮਡਾਰ, ਜਸਲੀਨ ਚੋਪੜਾ ਅਤੇ ਜੈਸਮੀਨ ਮਡਾਰ ਨੇ ਰਾਗ ਧਨਾਸਰੀ ਵਿੱਚ ਸ਼ਬਦ ਗਾਇਨ ਕਰਕੇ ਆਪਣੀ ਹਾਜ਼ਰੀ ਲੁਆਈ, ਸਮਾਗਮ ਦੇ ਆਖਰੀ ਰਾਊਂਡ ਧਾਰਮਿਕ ਗੀਤਾਂ ਵਿੱਚ ਮਲਿਕਾ ਬੈਂਸ, ਗੁਰਤੇਜ ਔਲਖ, ਪਰਮਵੀਰ ਔਲਖ, ਗੀਤਾ ਚੌਪੜਾ, ਅਨੂ ਚੋਪੜਾ, ਮਨਦੀਪ ਕਮਲ, ਰਾਜੀਵ ਟੰਡਨ ਅਤੇ ਇੰਦਰਪ੍ਰੀਤ ਪ੍ਰੀਤੀ ਨੇ ਆਪਣੀ ਹਾਜ਼ਰੀ ਲੁਆਈ। ਇਸ ਮੌਕੇ ਜਿੱਥੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫਿਕੇਟ ਦਿੱਤੇ ਗਏ ਉੱਥੇ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਵੀ ਸਾਰਿਆਂ ਨੂੰ ਇਸ ਧਾਰਮਿਕ ਸਮਾਗਮ ਦੀ ਸਫਲਤਾ ਲਈ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਪ੍ਰਸਿੱਧ ਲੋਕ ਗਾਇਕ ਵਿਨੋਦ ਹਰਪਾਲ ਪੁਰੀ, ਬਲਵਿੰਦਰ ਸਿੰਘ ਚੋਪੜਾ, ਭਾਈ ਪਰਮਜੀਤ ਸਿੰਘ, ਭਾਈ ਗੁਰਨਾਮ ਸਿੰਘ ਹੀਰਾ, ਬੀਬੀ ਅਮਰਜੀਤ ਕੌਰ ਰਾਜ ਆਦਿ ਵੀ ਮੌਜੂਦ ਸਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …