ਮਿੱਸੀਸਾਗਾ/ਪਰਵਾਸੀ ਬਿਊਰੋ : ਲੰਘੇ ਸ਼ਨੀਵਾਰ ਨੂੰ ਇੰਡੋ-ਕੈਨੇਡੀਅਨ ਆਰਟਸ ਐਂਡ ਕਲਚਰ ਇੰਨੀਸ਼ਿਏਟਿਵ ਸੰਸਥਾ ਵੱਲੋਂ ਗਰੈਂਡ ਤਾਜ ਬੈਂਕੁਅਟ ਹਾਲ ਵਿੱਚ ਆਯੋਜਤ ਕੀਤੇ ਗਏ ਇਕ ਸਮਾਗਮ ਵਿੱਚ 9 ਮਹਿਲਾਵਾਂ ਨੂੰ ੜੱਖ-ਵੱਖ ਖੇਤਰਾਂ ਵਿੱਚ ਕੀਤੇ ਵਧੀਆ ਕੰਮਾਂ ਕਾਰਣ ਸਨਮਾਨਤ ਕੀਤਾ ਗਿਆ। ਸੰਸਥਾ ਦੀ ਡਾਇਰੈਕਟਰ ਮੋਕਸ਼ੀ ਵਿਰਕ ਨੇ ਦੱਸਿਆ ਕਿ ਇਸ ਪੰਜਵੇ ਸਾਲਾਨਾ ਸਮਾਗਮ ਵਿੱਚ 300 ਤੋਂ ਵੀ ਵੱਧ ਮਹਿਮਾਨ ਸ਼ਾਮਲ ਸਨ। ਜਿਨ੍ਹਾਂ ਵਿੱਚ ਐਮਪੀ ਸੋਨੀਆ ਸਿੱਧੂ, ਰੂਬੀ ਸਹੋਤਾ, ਐਮਪੀਪੀ ਹਰਿੰਦਰ ਮੱਲੀ੍ਹ, ਮੇਅਰ ਲਿੰਡਾ ਜੈਫਰੀ, ਰੀਜਨਲ ਕੌਂਸਲਰ ਗੇਲ ਮਾਇਲਸ, ਕੌਂਸਲਰ ਮਾਰਟਿਨ ਮਿਡੋਰਸ ਅਤੇ ਗੁਰਪ੍ਰੀਤ ਡਿੱਲੋਂ ਸ਼ਾਮਲ ਸਨ। ਅਨੁ ਸ਼੍ਰੀਵਾਸਤਵ ਅਤੇ ਰੁਪਿੰਦਰ ਕੌਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ ਵੀ ਕਮਿਉਨਿਟੀ ਦੀਆਂ ਕਈ ਹੋਰ ਮੰਨੀਆਂ ਪ੍ਰਮੰਨੀਆਂ ਹਸਤੀਆਂ ਵੀ ਸ਼ਾਮਲ ਸਨ। ਅਵਾਰਡ ਜੇਤੂਆਂ ਦੇ ਨਾਂਅ ਇਸ ਪ੍ਰਕਾਰ ਹਨ: ਲਤਾ ਪੱਡਾ- ਆਰਟਸ, ਟੀਨਾ ਲਾਰਸਨ- ਬਿਜ਼ਨਸ, ਬਲਬੀਰ ਸੋਹੀ- ਕਮਿਉਨਿਟੀ ਸਰਵਿਸ, ਫਾਜ਼ੀਆ ਖਾਨ- ਡਾਇਵਰਸਿਟੀ, ਮੀਡੀਆ- ਸੁਰਭੀ ਗੁਲੇਰੀਆ ਜੋਸ਼ੀ, ਸ਼ੋਸ਼ਲ ਸਰਵਿਸ- ਡਾ. ਆਇਸ਼ਾ ਅਲੀ, ਕਮਿਉਨਿਟੀ ਇੰਨੀਸ਼ੀਏਟਿਵ- ਅੰਜੂ ਮਲਹੋਤਰਾ, ਯੰਗ ਅਚੀਵਰ- ਰੀਮਾ ਰੰਜਨ ਅਤੇ ਖੁਸ਼ੀ ਦੇਵ ਇਸ ਪ੍ਰੋਗਰਾਮ ਵਿੱਚ ਕਈ ਤਰਾ੍ਹਂ ਦੇ ਮਨੋਰੰਜਨ ਦਾ ਵੀ ਵਧੀਆ ਪ੍ਰਬੰਧ ਸੀ। ਜਿਸ ਦਾ ਦਰਸ਼ਕਾਂ ਨੇ ਖੂਬ ਆਨੰਦ ਮਾਣਿਆ। ਸੁਨੀਤਾ ਕੁਲੈਕਸ਼ਨ ਅਤੇ ਸਿੰਗਾਪੁਰ ਜਿਊਲਰਜ਼ ਨੇ ਵੀ ਆਪਣਾ ਯੋਗਦਾਨ ਪਾਇਆ। ਵਰਨਣਯੋਗ ਹੈ ਕਿ ਇਹ ਸਮਾਗਮ ਅੰਤਰ-ਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਆਯੋਜਤ ਕੀਤਾ ਗਿਆ।
ਆਈਸੀਏਸੀਆਈ ਨੇ 9 ਮਹਿਲਾਵਾਂ ਨੂੰ ਕੀਤਾ ਸਨਮਾਨਤ
RELATED ARTICLES

