Breaking News
Home / ਕੈਨੇਡਾ / ਨਵੇਂ ਆਉਣ ਵਾਲਿਆਂ ਲਈ ਨਿਵੇਸ਼ ਯੋਜਨਾਵਾਂ ਦੀ ਸੂਚੀ ਵਿੱਚ TFSA ਸਭ ਤੋਂ ਉੱਪਰ ਹੈ

ਨਵੇਂ ਆਉਣ ਵਾਲਿਆਂ ਲਈ ਨਿਵੇਸ਼ ਯੋਜਨਾਵਾਂ ਦੀ ਸੂਚੀ ਵਿੱਚ TFSA ਸਭ ਤੋਂ ਉੱਪਰ ਹੈ

ਇਹ ਸਾਲ ਦਾ ਉਹ ਸਮਾਂ ਹੈ – ਅਤੇ ਜਦੋਂ ਅਸੀਂ ਨਵੀਆਂ ਰੂਟੀਨਾਂ, ਨਵੇਂ ਬਜਟਾਂ ਅਤੇ ਨਵੇਂ ਸਾਲ ਵਿੱਚ ਢਲ ਰਹੇ ਹੁੰਦੇ ਹਾਂ, ਇਹ ਚੀਜ਼ਾਂ ਦੀ ਸਹੀ ਸ਼ੁਰੂਆਤ ਕਰਨ ਦਾ ਵੀ ਮੌਕਾ ਹੁੰਦਾ ਹੈ। ਪਰ ਸ਼ੁਰੂਆਤ ਕਿੱਥੋਂ ਕੀਤੀ ਜਾਵੇ?
ਕਿਸੇ ਨਵੇਂ ਦੇਸ਼ ਵਿੱਚ ਪਹੁੰਚਣ ਵਾਲੇ ਲੋਕਾਂ ਲਈ, ਨਿੱਜੀ ਅਤੇ ਵਿੱਤੀ ਰੂਟੀਨ ਸਥਾਪਿਤ ਕਰਨ ਨਾਲ ਮਦਦ ਮਿਲਦੀ ਹੈ। ਨਵੇਂ ਆਉਣ ਵਾਲੇ ਕਈ ਵਿਅਕਤੀ ਇਹ ਦੱਸਦੇ ਹਨ ਕਿ ਉਹ ਕੈਨੇਡਾ ਪਹੁੰਚਣ ਤੋਂ ਥੋੜ੍ਹੇ ਸਮੇਂ ਬਾਅਦ ਕਿਸੇ ਨਿਵੇਸ਼ ਉਤਪਾਦ ਦੀ ਖਰੀਦ ਨੂੰ ਮੁੱਖ ਤਰਜੀਹ ਦਿੰਦੇ ਹਨ। ਅਸਲ ਵਿੱਚ, RBC ਦੇ ਇੱਕ ਸਰਵੇਖਣ ਨੇ ਇਹ ਦਿਖਾਇਆ ਹੈ ਕਿ ਪੰਜ ਸਾਲ ਜਾਂ ਘੱਟ ਸਮੇਂ ਤੋਂ ਕੈਨੇਡਾ ਵਿੱਚ ਰਹਿ ਰਹੇ ਨਵੇਂ ਆਏ ਵਿਅਕਤੀਆਂ ਵਿੱਚੋਂ 71 ਪ੍ਰਤਿਸ਼ਤ ਲੋਕਾਂ ਕੋਲ ਕੋਈ ਨਿਵੇਸ਼ ਉਤਪਾਦ ਹੈ, ਜਿਨ੍ਹਾਂ ਵਿੱਚ 40 ਪ੍ਰਤਿਸ਼ਤ ਨਾਲ ਟੈਕਸ-ਫ੍ਰੀ ਸੇਵਿੰਗ ਅਕਾਉਂਟ (TFSA) ਯਾਨੀ ਕਰ-ਰਹਿਤ ਬਚਤ ਖਾਤਾ ਸਭ ਤੋਂ ਪ੍ਰਸਿੱਧ ਚੋਣ ਹੈ।
”ਉਹਨਾਂ ਨਵੇਂ ਕੈਨੇਡੀਅਨਾਂ ਲਈ, ਜੋ ਕੈਨੇਡਾ ਵਿੱਚ ਆਉਣ ਤੋਂ ਬਾਅਦ ਜਲਦ ਹੀ ਨਿਵੇਸ਼ ਕਰਨਾ ਚਾਹੁੰਦੇ ਹਨ, TFSA ਖੋਲ੍ਹਣਾ ਇੱਕ ਵਧੀਆ ਚੋਣ ਹੈ। ਇਹ ਬਚਤ ਕਰਨ ਅਤੇ ਪੈਸਾ ਨਿਵੇਸ਼ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬਣਾਇਆ ਗਿਆ ਹੈ ਅਤੇ ਤੁਹਾਨੂੰ ਵਾਪਸੀ ਵਿੱਚ ਮਿਲਣ ਵਾਲਾ ਫਾਇਦਾ ਟੈਕਸ ਮੁਕਤ ਹੁੰਦਾ ਹੈ। ਜਦੋਂ ਤੁਹਾਨੂੰ ਲੋੜ ਹੋਵੇ ਤੁਸੀਂ ਪੈਸੇ ਕਢਵਾ ਸਕਦੇ ਹੋ, ਜਿਸ ਨਾਲ ਇਹ ਤੁਹਾਡੇ ਭਵਿੱਖ ਦੇ ਟੀਚਿਆਂ ਲਈ ਬਚਤ ਕਰਨ ਦਾ ਲਚਕਦਾਰ ਤਰੀਕਾ ਬਣ ਜਾਂਦਾ ਹੈ,” RBC ਵਿਖੇ ਬਹੁ-ਸੱਭਿਆਚਾਰਕ ਮਾਰਕੀਟਾਂ ਦੀ ਸੀਨੀਅਰ ਡਾਇਰੈਕਟਰ, ਆਇਵੀ ਚਿਉ (Ivy Chiu) ਸਮਝਾਉਂਦੀ ਹੈ। ”ਇਸ ਤੋਂ ਇਲਾਵਾ TFSA ਵਿੱਚ ਯੋਗਦਾਨ ਪਾ ਸਕਣ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕੋਈ ਆਮਦਨ ਕਮਾਈ ਹੋਵੇ। ਇਸ ਲਈ ਨਵੇਂ ਆਉਣ ਵਾਲੇ ਲੋਕ TFSA ਖੋਲ੍ਹ ਕੇ ਤੁਰੰਤ ਬਚਤ ਕਰਨਾ ਸ਼ੁਰੂ ਕਰ ਸਕਦੇ ਹਨ।”
ਇੱਥੇ ਦਿੱਤਾ ਹੈ ਕਿ TFSA ਖਾਤਿਆਂ ਬਾਰੇ ਕੀ ਪਤਾ ਹੋਣਾ ਚਾਹੀਦਾ ਹੈ :
ਯੋਗਤਾ: ਨਵੇਂ ਆਏ ਵਿਅਕਤੀ ਵੱਜੋਂ, ਤੁਹਾਨੂੰ ਇਸ ਤੱਥ ਤੋਂ ਲਾਭ ਹੁੰਦਾ ਹੈ ਕਿ ਯੋਗਦਾਨ ਸੀਮਾ ਇਕੱਠੀ ਕਰਨ ਲਈ ਤੁਹਾਨੂੰ ਕਮਾਈ ਹੋਈ ਆਮਦਨ ਦੀ ਲੋੜ ਨਹੀਂ ਹੁੰਦੀ।
ਸਾਰੇ ਕੈਨੇਡੀਅਨ ਟੈਕਸ ਵਸਨੀਕ ਜਿਨ੍ਹਾਂ ਦੀ ਉਮਰ ਘੱਟੋ-ਘੱਟ 18 ਸਾਲ ਹੈ, ਦੀ 2017 ਲਈ $5,500 ਦੀ ਇੱਕੋ ਜਿਹੀ ਯੋਗਦਾਨ ਸੀਮਾ ਹੈ। ਅਕਾਉਂਟ ਖੋਲ੍ਹਣ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਸੂਬੇ ਵਿੱਚ ਬਾਲਗ ਹੋਣ ਦੀ ਉਮਰ ਤੱਕ ਪਹੁੰਚ ਗਏ ਹੋਵੋ ਅਤੇ ਤੁਹਾਡੇ ਕੋਲ ਸੋਸ਼ਲ ਇੰਸ਼ੋਰੈਂਸ ਨੰਬਰ ਹੋਵੇ।
ਯੋਗਦਾਨ: ਸ਼ੁਰੂਆਤ ਕਰਨ ਲਈ ਤੁਹਾਡੇ ਕੋਲ ਪੂਰੇ $5,500 ਹੋਣ ਦੀ ਲੋੜ ਨਹੀਂ ਹੁੰਦੀ। ਅਣ-ਵਰਤੀ ਯੋਜਨਾ ਸੀਮਾ ਇਕੱਠੀ ਹੋ ਜਾਂਦੀ ਹੈ ਅਤੇ ਇਸ ਨੂੰ ਇੱਕ ਸਾਲ ਤੋਂ ਅਗਲੇ ਸਾਲ ਅੱਗੇ ਲਿਜਾਇਆ ਜਾ ਸਕਦਾ ਹੈ। ਜੇ ਤੁਸੀਂ ਆਪਣੇ TFSA ਤੋਂ ਰਕਮ ਕਢਵਾਉਂਦੇ ਹੋ, ਤਾਂ ਤੁਹਾਡੀ ਕਢਵਾਈ ਗਈ ਪੂਰੀ ਰਕਮ ਨੂੰ ਭਵਿੱਖ ਦੇ ਸਾਲਾਂ ਵਿੱਚ ਵਾਪਸ ਪਾਇਆ ਜਾ ਸਕਦਾ ਹੈ। ਥੋੜ੍ਹਾ ਧਿਆਨ ਰੱਖੋ, ਕਿਉਂਕਿ ਇੱਕੋ ਕਲੰਡਰ ਵਰ੍ਹੇ ਵਿੱਚ ਮੁੜ-ਯੋਗਦਾਨ ਪਾਉਣ ਦੇ ਨਤੀਜੇ ਵੱਜੋਂ ਲੋੜ ਤੋਂ ਵੱਧ ਯੋਗਦਾਨ ਬਣ ਸਕਦਾ ਹੈ ਜੋ ਪੈਨੇਲਟੀ ਟੈਕਸ ਦੇ ਘੇਰੇ ਵਿੱਚ ਆਉਂਦਾ ਹੈ।
ਟੈਕਸ ਲਾਭ: ਕਮਾਈ ਗਈ ਆਮਦਨ ਅਤੇ TFSA ਤੋਂ ਕਢਵਾਈਆਂ ਰਕਮਾਂ ਨੂੰ ਟੈਕਸ ਉਦੇਸ਼ਾਂ ਲਈ ਆਮਦਨ ਵੱਜੋਂ ਸ਼ਾਮਲ ਨਹੀਂ ਕੀਤਾ ਜਾਂਦਾ।  ਇਸ ਦਾ ਅਰਥ ਹੈ ਕਿ TFSA ਉੱਚ ਦਰਜੇ ਦੀ ਲਚਕਤਾ ਪੇਸ਼ ਕਰਦਾ ਹੈ ਅਤੇ ਤੁਹਾਡੇ ਆਮਦਨ ਟੈਕਸ ਨੂੰ ਘੱਟ ਤੋਂ ਘੱਟ ਕਰਨ ਵਿੱਚ ਮਦਦ ਕਰੇਗਾ। ਤੁਸੀਂ ਆਪਣੇ TFSA ਵਿੱਚ ਜੋ ਪੈਸੇ ਜਮਾਂ ਕਰਦੇ ਹੋ ਉਹ ਥੋੜ੍ਹੇ ਸਮੇਂ ਦੇ, ਦਰਮਿਆਨੇ ਸਮੇਂ ਦੇ ਜਾਂ ਲੰਬੇ ਸਮੇਂ ਦੇ ਟੀਚਿਆਂ ਨੂੰ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੀ ਹੈ।
TFSA ਤੁਹਾਡੇ ਭਵਿੱਖ ਲਈ ਬਚਤ ਕਰਨ ਵਿੱਚ ਮਦਦ ਕਰਨ ਦਾ ਬਹੁਤ ਵਧੀਆ ਤਰੀਕਾ ਹੈ। RBC ਦੇ ਕਿਸੇ ਵਿੱਤੀ ਸਲਾਹਕਾਰ ਨਾਲ ਗੱਲ ਕਰਨ ਨਾਲ ਤੁਹਾਨੂੰ TFSA ਅਤੇ ਤੁਹਾਡੇ ਟੀਚਿਆਂ ਦੇ ਅਨੁਸਾਰ ਨਿਵੇਸ਼ ਦੇ ਬਿਹਤਰੀਨ ਸਮਾਧਾਨਾਂ ਨੂੰ ਸਮਝਣ ਵਿੱਚ ਮਦਦ ਮਿਲ ਸਕਦੀ ਹੈ।  rbc.com/newcomers ‘ਤੇ ਕੈਨੇਡਾ ਵਿੱਚ ਬੈਂਕਿੰਗ ਬਾਰੇ ਹੋਰ ਜਾਣੋ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …