Breaking News
Home / ਕੈਨੇਡਾ / ਪੰਜਾਬੀ ਚੈਰਿਟੀ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲਿਆਂ ‘ਚ ਬੱਚਿਆਂ ਤੇ ਬਾਲਗਾਂ ਨੇ ਭਾਗ ਲਿਆ

ਪੰਜਾਬੀ ਚੈਰਿਟੀ ਵੱਲੋਂ ਕਰਵਾਏ ਗਏ ਪੰਜਾਬੀ ਭਾਸ਼ਣ ਮੁਕਾਬਲਿਆਂ ‘ਚ ਬੱਚਿਆਂ ਤੇ ਬਾਲਗਾਂ ਨੇ ਭਾਗ ਲਿਆ

ਬਰੈਂਪਟਨ/ਡਾ. ਝੰਡ : ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਰਵਾਇਤ ਨੂੰ ਅੱਗੇ ਤੋਰਦਿਆਂ ਹੋਇਆਂ ઑਪੰਜਾਬੀ ਚੈਰਿਟੀ ਫਾਊਂਡੇਸ਼ਨ਼ ਵੱਲੋਂ ਪੰਜਾਬੀ ਭਾਸ਼ਣ ਮੁਕਾਬਲੇ ਮਾਲਟਨ ਦੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਲੰਘੇ ਐਤਵਾਰ ਪਹਿਲੀ ਮਾਰਚ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕਰਵਾਏ ਗਏ। ਹਰ ਸਾਲ ਵਾਂਗ ਇਸ ਵਾਰ ਵੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲਿਆਂ ਲਈ ਵੱਖ-ਵੱਖ ਉਮਰ-ਵਰਗਾਂ ਲਈ ਵੱਖੋ-ਵੱਖਰੇ ਵਿਸ਼ੇ ਰੱਖੇ ਗਏ ਸਨ। ਜਿੱਥੇ ਜੇ.ਕੇ/ਐੱਸ.ਕੇ. ਤੋਂ ਲੈ ਕੇ ਗਰੇਡ 7-8 ਤੱਕ ਵਿਸ਼ਾ ઑਮਨਪਸੰਦ ਖੇਡ ਅਤੇ ਖੇਡਾਂ ਦੀ ਜੀਵਨ ਵਿਚ ਮਹੱਤਤਾ਼ ਰੱਖਿਆ ਗਿਆ ਸੀ, ਉੱਥੇ ਗਰੇਡ 9-12 ਅਤੇ ਬਾਲਗਾਂ ਦੇ ਲਈ ਵਿਸ਼ਾ ઑਔਰਤ ਦਾ ਸਾਡੇ ਸਮਾਜ ਵਿਚ ਯੋਗਦਾਨ਼ ਸੀ। ਇਨ੍ਹਾਂ ਭਾਸ਼ਣ ਮੁਕਾਬਲਿਆਂ ਵਿਚ ਤਿੰਨ ਸਾਲ ਦੇ ਛੋਟੇ ਬੱਚਿਆਂ ਤੋਂ ਲੈ ਕੇ ਤੋਂ ਲੈ ਕੇ 50 ਸਾਲ ਦੇ 35 ਪ੍ਰਤੀਯੋਗੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਵਾਰ ਇਨ੍ਹਾਂ ਮੁਕਾਬਲਿਆਂ ਦੀ ਇਹ ਖ਼ਾਸੀਅਤ ਰਹੀ ਕਿ ਇਨ੍ਹਾਂ ਵਿਚ ਲਹਿੰਦੇ ਪੰਜਾਬ (ਪਾਕਿਸਤਾਨੀ ਪੰਜਾਬ) ਦੇ ਵੀ ਕਈ ਬੱਚਿਆਂ ਨੇ ਬੜਾ ਉਤਸ਼ਾਹ ਵਿਖਾਇਆ। ਸ਼ਾਹਮੁਖੀ ਲਿਪੀ ਵਿਚ ਲਿਖੇ ਅਤੇ ਚੰਗੀ ਤਰ੍ਹਾਂ ਤਿਆਰ ਕੀਤੇ ਹੋਏ ਆਪਣੇ ਭਾਸ਼ਣਾਂ ਨੂੰ ਉਨ੍ਹਾਂ ਨੇ ਠੇਠ-ਪੰਜਾਬੀ ਵਿਚ ਬਾਖ਼ੂਬੀ ਪੇਸ਼ ਕੀਤਾ ਅਤੇ ਹਾਜ਼ਰੀਨ ਦੀ ਖ਼ੂਬ ਵਾਹ-ਵਾਹ ਖੱਟੀ। ਪਾਕਿਸਤਾਨੀ ਮੂਲ ਦੀ ਵਿਦਿਆਰਥਣ ਨਿਸ਼ਾ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਇੱਕੀਵੀਂ ਸਦੀ ਵਿਚ ਵੀ ਅੱਜ ਔਰਤਾਂ ਦੀ ਜੋ ਦੁਰ-ਦਸ਼ਾ ਹੋ ਰਹੀ ਹੈ, ਉਸ ਵੱਲ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਉਣੀ ਚਾਹੀਦੀ ਹੈ। ਇਨ੍ਹਾਂ ਮੁਕਾਬਲਿਆਂ ਦੇ ਪ੍ਰਬੰਧਕਾਂ ਡਾ. ਗੁਰਨਾਮ ਸਿੰਘ ਢਿੱਲੋਂ, ਬਲਿਹਾਰ ਸਿੰਘ ਨਵਾਂ ਸ਼ਹਿਰ ਤੇ ਗੁਰਜੀਤ ਸਿੰਘ ਨੇ ਪਾਕਿਸਤਾਨੀ ਬੱਚਿਆਂ ਦੀ ਸ਼ਮੂਲੀਅਤ ਬਾਰੇ ਆਪਣਾ ਪ੍ਰਤੀਕਰਮ ਦੱਸਦਿਆਂ ਹੋਇਆਂ ਇਸ ਨੂੰ ਪੰਜਾਬੀ ਜ਼ਬਾਨ ਲਈ ઑਸ਼ੁਭ-ਸ਼ਗਨ਼ ਕਰਾਰ ਦਿੱਤਾ। ਛੁੱਟੀ ਦਾ ਦਿਨ ਹੋਣ ਕਾਰਨ ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ਼ ਮੈਂਬਰ ਵੀ ਹਾਜ਼ਰ ਸਨ। ਪ੍ਰਿੰਸੀਪਲ ਲੋਇਸ ਅਗਾਰਡ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਬੱਚਿਆਂ ਦੀ ਸ਼ਖਸੀਅਤ ਨੂੰ ਹੋਰ ਨਿਖਾਰਨ ਲਈ ਅਜਿਹੇ ਪ੍ਰੋਗਰਾਮ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ। ਇਸ ਪ੍ਰੋਗਰਾਮ ਦੌਰਾਨ ਕਈ ਬੱਚਿਆਂ ਨੇ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਰੁਚਿਤ ਹੋਣ ਬਾਰੇ ਆਪਣੇ ਵਿਚਾਰ ਬਹੁਤ ਪੇਸ਼ ਕਰਦਿਆਂ ਕਿਹਾ ਕਿ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਖੇਡਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਗਰੇਡ-1 ਤੇ 2 ਦੇ ਬੱਚਿਆਂ ਵਿੱਚੋਂ ਪਹਿਲਾ ਇਨਾਮ ਗੋਬਿੰਦਪ੍ਰੀਤ ਸਿੰਘ, ਦੂਸਰਾ ਹਰਜਾਪ ਸਿੰਘ ਅਤੇ ਤੀਸਰਾ ਹਸਰਤ ਕੌਰ ਨੂੰ ਮਿਲਿਆ। ਏਸੇ ਤਰ੍ਹਾਂ ਗਰੇਡ 3-4 ਵਿੱਚੋਂ ਅਸਨੀਰ ਕੌਰ ਮਾਂਗਟ ਪਹਿਲੇ, ਗੁਰਨੀਤ ਕੌਰ ਦੂਸਰੇ ਅਤੇ ਅਰਮਾਨ ਸਿੰਘ ਤੀਸਰੇ ਸਥਾਨ ઑਤੇ ਰਹੇ, ਜਦ ਕਿ ਗਰੇਡ 5 ਤੇ 6 ਦੇ ਪ੍ਰਤੀਯੋਗੀਆਂ ਵਿੱਚੋਂ ਪ੍ਰਭਸਿਦਕ ਸਿੰਘ ਨੇ ਪਹਿਲੇ, ਦਸਵੀਰ ਸਿੰਘ ਮਾਂਗਟ ਦੇ ਦੂਸਰੇ ਤੇ ਰਮਨਦੀਪ ਕੌਰ ਨੇ ਤੀਸਰੇ ਸਥਾਨ ਦੇ ਇਨਾਮ ਜਿੱਤੇ। ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਪ੍ਰਤੀਯੋਗੀਆਂ ਨੂੰ ਸਰਟੀਫ਼ੀਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗ਼ਮ ਦੇ ਅਖ਼ੀਰ ਵਿਚ ਪ੍ਰਬੰਧਕਾਂ ਵੱਲੋਂ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ ਗਿਆ।

Check Also

ਬਹੁ-ਸੱਭਿਆਚਾਰਕ ਦੇਸ਼ ਕੈਨੇਡਾ ‘ਚ ਨਫ਼ਰਤ ਦੀ ਕੋਈ ਜਗ੍ਹਾ ਨਹੀਂ ਹੈ, ਆਓ ਸਾਰੇ ਮਿਲ ਕੇ ਇਸ ਨੂੰ ਦੂਰ ਕਰੀਏ : ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ : ਅਨੇਕਤਾ ਵਿਚ ਏਕਤਾ ਕੈਨੇਡਾ ਦੀ ਸਭ ਤੋਂ ਵੱਡੀ ਤਾਕਤ ਹੈ। ਇੱਥੇ ਹਰ …