Breaking News
Home / ਕੈਨੇਡਾ / ਕੈਨੇਡਾ ਵਿੱਚ ਮੰਗਲ ਹਠੂਰ ਦੀ ਪੁਸਤਕ ਲੋਕ ਅਰਪਣ ਹੋਈ

ਕੈਨੇਡਾ ਵਿੱਚ ਮੰਗਲ ਹਠੂਰ ਦੀ ਪੁਸਤਕ ਲੋਕ ਅਰਪਣ ਹੋਈ

ਬਰੈਂਪਟਨ/ਹਰਜੀਤ ਬਾਜਵਾ
ਪ੍ਰਸਿੱਧ ਸ਼ੋਅ ਪ੍ਰਮੋਟਰ ਅਤੇ ਆਰ.ਕੇ ਇੰਟਰਟੇਨਮੈਂਟ ਦੇ ਸੰਚਾਲਕ ਸ੍ਰ. ਜਸਵਿੰਦਰ ਖੋਸਾ ਅਤੇ ਨਾਮਵਰ ਸੰਗੀਤਕਾਰ/ਗਾਇਕ ਹੈਰੀ ਸੰਧੂ ਵੱਲੋਂ ਬੀਤੇ ਦਿਨੀ ਇੱਕ ਸਾਹਿਤਕ ਅਤੇ ਸੰਗੀਤਕ ਸਮਾਗਮ ਮਿਸੀਸਾਗਾ ਦੇ ਨਟਰਾਜ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ ਜਿਸ ਵਿੱਚ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾਂ’ ਲੋਕ ਅਰਪਣ ਕੀਤੀ ਗਈ ਇਸ ਮੌਕੇ ਪੰਜਾਬੀ ਲਹਿਰਾਂ ਰੇਡੀਓ ਦੇ ਸੰਚਾਲਕ ਸ੍ਰ. ਸਤਿੰਦਰਪਾਲ ਸਿੰਘ ਸਿੱਧਵਾਂ ਨੇ ਸਟੇਜ ਦੀ ਕਾਰਵਾਈ ਤੋਰਦਿਆਂ ਮੰਗਲ ਹਠੂਰ ਦੀ ਜ਼ਿੰਦਗੀ ਅਤੇ ਸਾਹਿਤਕ ਸਫਰ ਬਾਰੇ ਗੱਲ ਕਰਦਿਆਂ ਆਖਿਆ ਕਿ ਮੰਗਲ ਨੇ ਇੱਕ ਸਧਾਰਨ ਪ੍ਰੀਵਾਰ ਵਿੱਚ ਜਨਮ ਲੈ ਕੇ ਆਪਣੀ ਸੋਚ ਅਤੇ ਲੇਖਣੀ ਦੇ ਸਿਰ ‘ਤੇ ਆਪਣੇ ਪਿੰਡ ਹਠੂਰ ਦਾ ਨਾਮ ਉੱਚਾ ਕੀਤਾ ਹੈ ਪਹਿਲਾਂ ਗੀਤਕਾਰੀ ਦੇ ਸਿਰ ਉੱਤੇ ਅਤੇ ਫਿਰ ਇਸੇ ਵਿਸ਼ੇ ਤੇ’ ਲਗਾਤਾਰ 11 ਪੁਸਤਕਾਂ ਲਿਖ ਕੇ ਉਸਨੇ ਪੰਜਾਬੀ ਪਾਠਕਾਂ ਦੀ ਝੋਲੀ ਪਾਈਆਂ ਹਨ। ਇਸ ਸਮਾਗਮ ਦੌਰਾਨ ਮੰਗਲ ਹਠੂਰ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਆਪਣੀ ਪੁਸਤਕ ਵਿੱਚੋਂ ਕੁਝ ਗੀਤ ਆਪਣੇ ਅੰਦਾਜ਼ ਵਿੱਚ ਸੁਣਾਏ ਜਦੋਂ ਕਿ ਗਾਇਕ ਹੈਰੀ ਸੰਧੂ ਵੱਲੋਂ ਮੰਗਲ ਹਠੂਰ ਦੇ ਲਿਖੇ ਕੁਝ ਗੀਤਾਂ ਨੂੰ ਗਾ ਕੇ ਸੁਣਾਇਆ। ਇਸ ਮੌਕੇ ਰੇਡੀਓ ਧਮਾਲ ਵਿੰਨੀਪੈਗ ਤੋਂ ਆਏ ਭੁਪਿੰਦਰ ਤੂਰ, ਮੰਮੂ ਸ਼ਰਮਾ, ਡਾ. ਕੁਮਾਰ, ਪ੍ਰੀਤ ਕਿਰਨ ਗਿੱਲ, ਰਾਜਵੀਰ ਰਿੰਕੂ, ਰਾਜਕਰਨ ਬਰਾੜ, ਓਂਕਾਰ ਸਿੰਘ ਸਾਬੀ, ਗੀਤਕਾਰ ਗੈਰੀ ਟੋਰਾਂਟੋਂ, ਰਵਿੰਦਰ ਤੂਰ ਅਤੇ ਪਰਮਜੀਤ ਕਲੇਰ ਆਦਿ ਵੀ ਮੌਜੂਦ ਸਨ।

Check Also

”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ

ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …