ਬਰੈਂਪਟਨ/ਬਿਊਰੋ ਨਿਊਜ਼ : ਐਮ ਪੀ ਪੀ ਵਿੱਕ ਢਿੱਲੋਂ ਵੱਲੋਂ ਐਤਵਾਰ, ਜੁਲਾਈ 9, 2017 ਨੂੰ ਦੁਪਿਹਰ 1:00 ਤੋਂ 4:00 ਵਜੇ ਤੱਕ ਗਾਰਡਨ ਸਕਵੇਅਰ, ਬਰੈਂਪਟਨ ਵਿਚ ਸਫਲ ਕਮਿਊਨਿਟੀ ਬਾਰਬੀਕਿਊ ਦਾ ਆਯੋਜਨ ਕੀਤਾ ਗਿਆ। 1000 ਤੋਂ ਵੱਧ ਲੋਕਾਂ ਨੇ ਖੁਬਸੂਰਤ ਮੌਸਮ ਵਿਚ ਬਾਰਬੀਕਿਊ ਦਾ ਆਨੰਦ ਲਿਆ। ਕੁਝ ਸੰਸਥਾਵਾਂ ਨੇ ਬਾਰਬੀਕਿਊ ਦੌਰਾਨ ਲੋਕਾਂ ਨੂੰ ਲਾਭਕਾਰੀ ਜਾਣਕਾਰੀ ਵੀ ਦਿੱਤੀ, ਜਿਵੇਂ: ਅਮਰ ਕਰਮਾ, ਐਨਬਰਿਜ ਗੈਸ ਡਿਸਟ੍ਰੀਬਿਊਸ਼ਨ, ਸੇਵਾ ਫੂਡ ਬੈਂਕ, ਨਾਈਟਸ ਟੇਬਲ, ਪੀਲ ਰੀਜ਼ਨਲ ਪੁਲਿਸ – ਡਿਵੀਜ਼ਨ 22, ਰੀਜਨ ਆਫ ਪੀਲ, ਐਮ ਪੈਕ, ਸਕਿਲਸ ਫਾਰ ਚੈਂਜ, ੳਡੀਐਸਪੀ, ਡਾਈਬਿਟੀਜ਼ ਕੈਨੇਡਾ, ਦੋ ਫ੍ਰੈਂਚ ਸੰਸਥਾਵਾਂ, ਸੈਂਟ ਜੋਨਜ਼ ਐਬੂਲੈਂਸ ਅਤੇ ਪੀਲ ਫੈਮਿਲੀ ਮਿਡਿਏਸ਼ਨ ਸਰਵਿਸਸ। ਐਮ ਪੀ ਪੀ ਵਿੱਕ ਢਿੱਲੋਂ ਨੇ ਸਾਰੇ ਆਏ ਮਹਿਮਾਨਾਂ ਦਾ ਤਹਿ ਦਿਲ ਨਾਲ ਧੰਨਵਾਦ ਕੀਤਾ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …