ਬਰੈਂਪਟਨ : ਇਕਬਾਲ ਮਾਹਲ ਵਲੋਂ ਆਪਣੀ ਮੀਡੀਆਕਾਰ ਵਜੋਂ ਚਾਲੀਵੀ ਸ਼ਤਾਬਦੀ ਮਨਾਈ। ਮਿਸੀਸਾਗਾ ਦੇ ਸੁੰਂਦਰ ਕੇਟਰੀਨਾ ਪੇਲੇਸ ਵਿਚ ਅੱਠ ਵਜੇ ਪੂਰੀ ਗਹਿਮਾ ਗਹਿਮੀ ਹੋ ਗਈ। ਵੜਦਿਆ ਹੀ ਖੁਲੀ ਬਾਰ ਦੇ ਦਰਸ਼ਣ ਹੋਏ। ਗਲਾਸੀ ਸ਼ੌਕੀਨ ਲੋਕ ਹਾਲ ਵਿਚ ਵੜਨ ਤੋਂ ਪਹਿਲਾਂ ਹੀ ਮਦਰਾਪਾਨ ਕਰ ਰਹੇ ਸਨ। ਅੰਦਰ ਦੀ ਸਟੇਜ ਵੇਖ ਮਨ, ਸਤਰੰਗਾ ਹੋ ਜਾਂਦਾ ਸੀ। ਖਾਲਸ, ਇੰਦਰ ਧਨੁਸ਼ੀ ਪਰਦੇ ਲਟਕ ਰਹੇ ਸਨ। ਜਦ ਵੀ ਆਈ ਪੀ ਮਿਲਣੀਆਂ ਤੋਂ ਬਾਅਦ ਗਜ਼ਲਗੋ ਜਗਜੀਤ ਸਿੰਘ ਦੇ ਸ਼ਗਿਰਦ ਅਤੇ ਉਸੇ ਮਖਮਲੀ ਅਵਾਜ਼ ਵਾਲੇ ਜਤਿੰਦਰ ਸ਼ਰਮਾ ਜੀ ਦੇ ਅਲਾਪ ਸ਼ੁਰੂ ਹੋਏ ਤਾਂ ਹਰ ਇਕ ਦੀ ਜ਼ੁਬਾਨ ਤੇ ਇਕੋ ਸ਼ਬਦ ਉਗਿਆ, ਐਹਿ ਹੁੰਦੇ ਨੇ ਸੰਗੀਤਕ ਪ੍ਰੋਗਰਾਮ। ਕਮਾਲ ਦਾ ਤੱਬਲਾ ਵਾਦਿਕ, ਉਸੇ ਵਰਗੇ ਬੰਸਰੀ ਪਲੇਅਰ ਅਤੇ ਕੀਬੋਰਡ ਉਪਰ ਬਿਰਾਜਮਾਨ ਸੱਜਣ ਪੂਰਾ ਜੱਚ ਰਹੇ ਸਨ। ਪੂਰੇ ਦੋ ਘੰਟੇ ਸੰਗੀਤ ਰੱਸ ਦਾ ਅਨੰਦ ਲੋਕਾਂ ਲਿਆ ਅਤੇ ਇਕ ਉਭਰ ਰਹੇ ਕਲਾਕਾਰ ਨੂੰ ਸਥਾਪਿਤ ਕਰਨ ਦੀ ਭੂਮਿਕਾ ਨਿਭਾਈ। ਜਿਥੇ ਇਹ ਸਮਾਗਮ, ਇਕਬਾਲ ਜੀ ਦਾ ਨਿਜੀ ਪ੍ਰੋਗਰਾਮ ਸੀ ਉਤੇ ਜਗਜੀਤ ਜੀ ਨੂੰ ਸ਼ਰਧਾਂਜਲੀ ਵੀ ਸੀ। ਪੂਰੇ ਤਿੰਨ ਮਹੀਨੇ ਤੋਂ ਇਸ ਦੀ ਧੁਮ ਸੋਸ਼ਿਲ ਮੀਡੀਆ ਉਪਰ ਪਈ ਹੋਈ ਸੀ। ਮਹਿਮਾਨ ਕਿਸੇ ਜ਼ਾਫਤੇ ਵਿਚ ਰੱਖਣ ਲਈ, ਇਸ ਸਮਾਗਮ ਦੀ ਟਿਕਟ ਰੱਖੀ ਗਈ ਸੀ। ਫਲਸਰੂਪ ਉਹੀ ਮਹਿਮਾਨ ਪਹੁੰਚੇ ਜੋ ਸਚੇ ਪ੍ਰੇਮੀ ਸਨ, ਇਕਬਾਲ ਜੀ ਦੇ, ਉਸਦੇ ਹੁਨਰ ਦੇ ਅਤੇ ਉਸਦੀ ਜੀਵਨ ਯਾਚ ਦੇ। ਹੈਰਾਨੀ ਇਸ ਗਲ ਦੀ ਰਹੀ, ਕਿ ਸਥਾਨਿਕ ਮੀਡੀਆ ਦੇ ਬੜੇ ਘਟ ਚੇਹਰੇ ਵੇਖੇ ਗਏ ਸੀਨੀਅਰ ਕਲੱਬਾਂ ਨੂੰ ਤਾਂ ਸ਼ਾਇਦ ਜਾਣਕਾਰੀ ਹੀ ਨਾ ਹੋਵੇ, ਕਿਓਂਕਿ ਉਨ੍ਹਾ ਦਾ ਸੋਰਸ ਆਫ ਇਨਫਰਮੇਸ਼ਨ ਕੇਵਲ ਅਖਬਾਰਾ ਹਨ, ਸੋਸ਼ਿਲ ਮੀਡੀਆ ਨਹੀਂ। ਰਾਜਨੀਤਕ, ਬੀਬੀ ਰੂਬੀ ਸਹੋਤਾ, ਬੀਬੀ ਹਰਿੰਦਰ ਮੱਲੀ ਅਤੇ ਵੈਟਰਨ ਪੰਜਾਬੀ ਸਿਆਸਤ ਦਾਨ ਹਰਿੰਦਰ ਤੱਖੜ ਬੁਲਾਰਿਆ ਵਿਚ ਸ਼ਾਮਲ ਸਨ। ਬਹੁਤ ਸਾਰੇ ਪਾਕਿਸਤਾਨੀ ਮੀਡੀਆਕਾਰ ਅਤੇ ਵਡੇ ਬੰਦੇ ਵੀ ਵੇਖੇ ਗਏ। ਉਹ ਹੋਸਟ ਨੂੰ ਇਕਬਾਲ ਮਾਹਲ ਦੀ ਬਜਾਏ ਇਕਬਾਲ ਮਹਿਲ ਕਹਿ ਰਹੇ ਸਨ। ਸਟੇਜ ਦੀ ਸਾਫ ਸੁਥਰੀ ਕਾਰਵਾਈ ਦਾ ਜ਼ਿਮਾ ਹਮੇਸ਼ਾ ਦੀ ਤਰ੍ਹਾਂ ਬੀਬੀ ਬਲਵਿੰਦਰ ਨੀਟਾ ਜੀ ਦਾ ਹੀ ਸੀ।
Check Also
ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੇ 40ਵੇਂ ਸਾਲ ‘ਤੇ ਐਬਸਫੋਰਡ ਵਿਖੇ ਖੂਨਦਾਨ ਕੈਂਪ ਨੂੰ ਬੇਮਿਸਾਲ ਹੁੰਗਾਰਾ
ਐਬਸਫੋਰਡ/ ਡਾ. ਗੁਰਵਿੰਦਰ ਸਿੰਘ : ਸਿੱਖ ਕੌਮ ਵੱਲੋਂ ਸਿੱਖ ਨਸਲਕੁਸ਼ੀ 1984 ਦੀ ਯਾਦ ਵਿੱਚ, ਕੈਨੇਡਾ …