ਬਰੈਂਪਟਨ/ ਬਿਊਰੋ ਨਿਊਜ਼ : ਬੀਤੇ ਦਿਨੀਂ ਵਲੰਟੀਅਰ ਐਮ.ਬੀ.ਸੀ. ਐਨੁਅਲ ਹਾਲੀਡੇਅ ਓਪਨ ਹਾਊਸ ‘ਚ ਇੰਟਰਨੈਸ਼ਨਲ ਵਲੰਟੀਅਰ ਡੇਅ ਮਨਾਇਆ ਗਿਆ। ਇੰਟਰਨੈਸ਼ਨਲ ਵਲੰਟੀਅਰ ਡੇਅ ਨੂੰ ਯੂ.ਐਨ.ਮਹਾਂਸਭਾ ਨੇ ਉਨ੍ਹਾਂ ਲੋਕਾਂ ਦੀ ਯਾਦ ‘ਚ ਮਨਾਉਣ ਲਈ ਤੈਅ ਕੀਤਾ ਹੈ, ਜਿਹੜੇ ਕਿ ਦੂਜਿਆਂ ਦੀ ਮਦਦ ਕਰਦਿਆਂ ਸਮਾਜ ‘ਚ ਆਪਣਾ ਯੋਗਦਾਨ ਪਾਉਂਦਾ ਹੈ। ਇਸ ਦਿਨ ਵਲੰਟੀਅਰ ਐਮ.ਬੀ.ਸੀ. ਨੇ ਆਪਣੇ ਵਲੰਟੀਅਰਸ ਤੋਂ ਹਾਸਲ ਸਮਰਥਨ ਦੇ ਨਾਲ ਇਕੱਠਿਆਂ ਸਮਾਜ ਦੀ ਸੇਵਾ ਲਈ ਵੱਖ-ਵੱਖ ਪ੍ਰੋਗਰਾਮਾਂ ਨੂੰ ਚਲਾਉਣ ਦਾ ਉਤਸਵ ਮਨਾਇਆ।
ਜਥੇਬੰਦੀ ਨਾਲ ਜੁੜੇ ਵਲੰਟੀਅਰਾਂ ਨੇ ਸਥਾਨਕ ਭਾਈਚਾਰੇ ਦੀ ਸੇਵਾ ‘ਚ ਆਪਣਾ ਯੋਗਦਾਨ ਪਾਇਆ ਹੈ। ਇਸ ਮੌਕੇ ਵਲੰਟੀਅਰ ਐਮ.ਬੀ.ਸੀ. ਐਗਜ਼ੀਕਿਊਟਿਵ ਦੇ ਡਾਇਰੈਕਟਰ ਕੇਰੀਨ ਸਟ੍ਰਾਂਗ ਨੇ ਦੱਸਿਆ ਕਿ ਅਸੀਂ ਆਪਣੇ ਵਲੰਟੀਅਰਾਂ ਦੇ ਬੇਹੱਦ ਧੰਨਵਾਦੀ ਹਾਂ, ਜਿਨ੍ਹਾਂ ਨੇ ਖੁੱਲ੍ਹੇ ਦਿਲ ਨਾਲ ਆਪਣਾ ਸਮਾਂ, ਪ੍ਰਤਿਭਾ ਅਤੇ ਹੁਨਰ ਇਸ ਸਾਲ ਸਾਡੇ ਸੈਂਟਰ ਨੂੰ ਦਿੱਤਾ ਹੈ ਅਤੇ ਪੀਲ ਖੇਤਰ ‘ਚ ਲਗਾਤਾਰ ਸਾਡੇ ਪ੍ਰੋਗਰਾਮਾਂ ਨੂੰ ਅੱਗੇ ਵਧਾਇਆ ਹੈ। ਉਨ੍ਹਾਂ ਦੇ ਯੋਗਦਾਨ ਤੋਂ ਬਿਨਾਂ ਅਸੀਂ ਆਪਣੀਆਂ ਸੇਵਾਵਾਂ ਨਹੀਂ ਦੇ ਸਕਦੇ। ਇਸ ਸਾਲਾਨਾ ਸਮਾਗਮ ਦੌਰਾਨ ਪੀਲ ਭਾਈਚਾਰੇ ਦੇ ਲੋਕਾਂ ਨੂੰ ਵਲੰਟੀਅਰਸ ਐਮ.ਬੀ.ਸੀ. ਦੇ ਸਟਾਫ਼, ਬੋਰਡ ਆਫ਼ ਡਾਇਰੈਕਟਰਸ ਅਤੇ ਇੰਟਰਨਲਵਲੰਟੀਅਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇਸ ਪ੍ਰੋਗਰਾਮ ਨਾਲ ਪੀਲ ਵਾਸੀਆਂ ਨੂੰ ਵੀ ਇਨ੍ਹਾਂ ਪ੍ਰੋਗਰਾਮਾਂ ਅਤੇ ਸੇਵਾਵਾਂ ਬਾਰੇ ਵਧੇਰੇ ਜਾਨਣ ਦਾ ਮੌਕਾ ਮਿਲੇਗਾ। ਉਨ੍ਹਾਂ ਨੂੰ ਸਥਾਨਕ ਵਲੰਟੀਅਰ ਸੈਂਟਰ ਬਾਰੇ ਵੀ ਜਾਣਕਾਰੀ ਮਿਲੀ। ਇਸ ਪ੍ਰੋਗਰਾਮ ਦੌਰਾਨ ਮਹਿਮਾਨਾਂ ਨੂੰ ਇਕ ਸਾਈਲੈਂਟ ਨਿਲਾਮੀ ‘ਚ ਵੀ ਹਿੱਸਾ ਲੈਣ ਦਾ ਮੌਕਾ ਮਿਲਿਆ, ਜਿਨ੍ਹਾਂ ਵਿਚ ਕਈ ਵੱਖਰੀਆਂ ਆਈਟਮਾਂ ਅਤੇ ਸਾਰੇ ਵਰਗਾਂ ਲਈ ਉਪਹਾਰਾਂ ਨੂੰ ਨਿਲਾਮ ਕੀਤਾ ਗਿਆ। ਇਸ ਨਿਲਾਮੀ ਤੋਂ ਪ੍ਰਾਪਤ ਫ਼ੰਡਾਂ ਨੂੰ ਸਿੱਧਾ ਸਥਾਨਕ ਵਲੰਟੀਅਰ ਸੈਂਟਰ ਦੀ ਮਦਦ ਲਈ ਵਰਤੋਂ ਵਿਚ ਲਿਆਂਦਾ ਜਾਵੇਗਾ। ਇਸ ਦੌਰਾਨ ਉਨ੍ਹਾਂ ਨੂੰ ਸਿੱਖਿਆ ਅਤੇ ਸਿਖਲਾਈ ਦੇ ਰਾਹੀਂ ਇਕ ਦੂਜੇ ਨਾਲ ਵੀ ਮਿਲਣ ਦਾ ਮੌਕਾ ਮਿਲਦਾ ਹੈ। ਵਲੰਟੀਅਰ ਐਮ.ਬੀ.ਸੀ. ਦੇ ਬੋਰਡ ਆਫ਼ ਡਾਇਰੈਕਟਰ ਦੇ ਪ੍ਰਧਾਨ ਜੈਕ ਧੀਰ ਨੇ ਕਿਹਾ ਕਿ ਵਲੰਟੀਅਰ ਐਮ.ਬੀ.ਸੀ.ਇਕ ਬਿਹਤਰ ਪੀਲ ਦਾ ਆਧਾਰ ਹੈ। ਇਸ ਨਾਲ ਕਮਿਊਨਿਟੀ ਸਰਵਿਸ ਜਥੇਬੰਦੀਆਂ ਨੂੰ ਵਲੰਟੀਅਰ ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ ਅਤੇ ਉਹ ਲੋੜਵੰਦਾਂ ਨੂੰ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਦੇਣ ਵਿਚ ਸਮਰੱਥ ਹੋ ਸਕਦੇ ਹਨ। ਸਾਲ 2016 ਦੇ ਅੰਤ ਤੱਕ ਵਲੰਟੀਅਰ ਐਮ.ਬੀ.ਸੀ. ਪਹਿਲਾਂ ਹੀ 30 ਹਜ਼ਾਰ ਵਲੰਟੀਅਰਾਂ ਨੂੰ ਤਿਆਰ ਕਰਕੇ ਉਨ੍ਹਾਂ ਨੂੰ ਅਰਥਪੂਰਨ ਪ੍ਰੋਗਰਾਮਾਂ ਨਾਲ ਜੋੜ ਚੁੱਕਿਆ ਹੈ ਅਤੇ ਉਹ ਹੁਣ ਤੱਕ 3,55,6000 ਵਲੰਟੀਅਰ ਘੰਟਿਆਂ ਦਾ ਯੋਗਦਾਨ ਦਿੱਤਾ ਹੈ। ਵਲੰਟੀਅਰ ਐਮ.ਬੀ.ਸੀ. ਹਾਲੀਡੇਅ ਓਪਨ ਹਾਊਸ ‘ਚ ਰੀਜ਼ਨ ਆਫ਼ ਪੀਲ, ਬਰੈਂਪਟਨ ਸਿਟੀ, ਮਿਸੀਸਾਗਾ ਸਿਟੀ, ਟਾਊਨ ਆਫ਼ ਕੇਲੇਡਨ, ਯੂਨਾਈਟਿਡ ਵੇਅ, ਓਨਟਾਰੀਓ ਟ੍ਰਿਲੀਅਮ ਫ਼ਾਊਂਡੇਸ਼ਨ ਅਤੇ ਕਮਿਊਨਿਟੀ ਫ਼ਾਊਂਡੇਸ਼ਨ ਆਫ਼ ਮਿਸੀਸਾਗਾ ਨੇ ਵੀ ਸਮਰਥਨ ਦਿੱਤਾ ਹੈ। ਸਾਰੇ ਲੋਕਾਂ ਦਾ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਧੰਨਵਾਦ ਕੀਤਾ ਗਿਆ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …