ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨਾਰਥ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਰੂਬੀ ਸਹੋਤਾ ਤੀਜੀ ਵਾਰ ਚੋਣ ਮੈਦਾਨ ਵਿਚ ਉਤਰ ਰਹੀ ਹੈ। 21 ਅਗਸਤ ਦਿਨ ਸ਼ਨੀਵਾਰ ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਦਫ਼ਤਰ ‘ਚ ਲਿਬਰਲ ਆਗੂ ਇਕੱਠੇ ਹੋਣਗੇ ਅਤੇ ਉਨ੍ਹਾਂ ਨੇ ਆਉਣ ਵਾਲੇ ਫੈਡਰਲ ਚੋਣਾਂ ਦੇ ਲਈ ਰੂਬੀ ਸਹੋਤਾ ਦੇ ਚੋਣ ਪ੍ਰਚਾਰ ਦੀ ਸ਼ੁਰੂਆਤ ਕਰਨਗੇ। ਰੂਬੀ ਸਹੋਤਾ ਆਮ ਲੋਕਾਂ ਨਾਲ ਜੁੜੀ ਇਕ ਕਮਿਊਨਿਟੀ ਆਗੂ ਹੈ ਅਤੇ ਇਕ ਉਹ ਇਕ ਅਨੁਭਵੀ ਵਕੀਲ ਹੈ। ਇਸ ਦੇ ਨਾਲ ਹੀ ਉਹ ਦੋ ਬੱਚਿਆਂ ਦੀ ਮਾਂ ਵੀ ਹਨ। ਉਹ ਆਪਣੇ ਪਤੀ ਦੇ ਨਾਲ ਬਰੈਂਪਟਨ ‘ਚ ਹੀ ਰਹਿੰਦੀ ਹੈ। ਉਹ ਲਗਾਤਾਰ ਬਰੈਂਪਟਨ ਨਾਰਥ ਤੋਂ ਫੈਮਲੀ ਦੇ ਵੈਲਫੇਅਰ, ਲੋਕਾਂ ਦੇ ਲਈ ਸਸਤੇ ਘਰ, ਵਾਤਾਵਰਣ ਸੁਰੱਖਿਆ, ਲੋਕਾਂ ਦੇ ਲਈ ਵਧੀਆ ਨੌਕਰੀਆਂ ਦਾ ਪ੍ਰਬੰਧ ਕਰਨਗੇ ਅਤੇ ਸਾਰੇ ਕੈਨੇਡੀਅਨਾਂ ਨੂੰ ਕਰੋਨਾ ਮਹਾਮਾਰੀ ਤੋਂ ਸੁਰੱਖਿਅਤ ਰੱਖਣ ਦੇ ਲਈ ਕੰਮ ਕਰ ਰਹੀ ਹੈ। ਟੀਮ ਸਹੋਤਾ ਚੋਣ ਪ੍ਰਚਾਰ ਦੀ ਸ਼ੁਰੂਆਤ ਰੂਬੀ ਸਹੋਤਾ ਅਤੇ ਸੀਨੀਅਰ ਲਿਬਰਲ ਆਗੂ ਨਵਦੀਪ ਬੈਂਸ ਦੇ ਭਾਸ਼ਣਾਂ ਦੇ ਨਾਲ ਕਰਨਗੇ। ਪ੍ਰੋਗਰਾਮ ਦੁਪਹਿਰ 1 ਤੋਂ 3 ਵਜੇ ਤੱਕ, 50 ਸਨੀ ਮੈਡੋ ਬੁਲੇਵਾਰਡ, ਸੁਈਟ 100, ਬਰੈਂਪਟਨ, ਓਨਟਾਰੀਓ ‘ਚ 21 ਅਗਸਤ ਨੂੰ ਹੋਵੇਗਾ।
ਰੂਬੀ ਸਹੋਤਾ 21 ਅਗਸਤ ਤੋਂ ਸ਼ੁਰੂ ਕਰੇਗੀ ਆਪਣੀ ਚੋਣ ਮੁਹਿੰਮ
RELATED ARTICLES

