2.1 C
Toronto
Friday, November 14, 2025
spot_img
Homeਕੈਨੇਡਾਯਾਸਿਰ ਨਕਵੀ ਨੇ ਲੀਡਰਸ਼ਿਪ ਦੌੜ 'ਚ ਹਿੱਸਾ ਲੈਣ ਲਈ ਛੱਡਿਆ ਪਾਰਲੀਮੈਂਟਰੀ ਅਹੁਦਾ

ਯਾਸਿਰ ਨਕਵੀ ਨੇ ਲੀਡਰਸ਼ਿਪ ਦੌੜ ‘ਚ ਹਿੱਸਾ ਲੈਣ ਲਈ ਛੱਡਿਆ ਪਾਰਲੀਮੈਂਟਰੀ ਅਹੁਦਾ

ਓਟਵਾ/ਬਿਊਰੋ ਨਿਊਜ਼ : ਲਿਬਰਲ ਐਮਪੀ ਯਾਸਿਰ ਨਕਵੀ ਨੇ ਪਾਰਲੀਮੈਂਟਰੀ ਸੈਕਟਰੀ ਦਾ ਆਪਣਾ ਅਹੁਦਾ ਛੱਡ ਦਿੱਤਾ ਹੈ ਤੇ ਸੰਭਾਵੀ ਤੌਰ ਉੱਤੇ ਹੁਣ ਉਹ ਓਨਟਾਰੀਓ ਦੀ ਲਿਬਰਲ ਲੀਡਰਸ਼ਿਪ ਦੌੜ ਵਿੱਚ ਹਿੱਸਾ ਲੈਣਗੇ।
ਨਕਵੀ ਓਟਵਾ ਸੈਂਟਰ ਸੀਟ ਉੱਤੇ ਬਣੇ ਰਹਿਣਗੇ ਪਰ ਉਹ ਕਿੰਗਜ ਪ੍ਰਿਵੀ ਕਾਊਂਸਲ ਫੌਰ ਕੈਨੇਡਾ ਦੇ ਪ੍ਰੈਜੀਡੈਂਟ ਤੇ ਮਨਿਸਟਰ ਆਫ ਐਮਰਜੈਂਸੀ ਪ੍ਰਿਪੇਅਰਡਨੈੱਸ ਦੇ ਪਾਰਲੀਮੈਂਟਰੀ ਸੈਕਟਰੀ ਵਜੋਂ ਕੰਮ ਨਹੀਂ ਕਰਨਗੇ।
ਉਨ੍ਹਾਂ ਦੇ ਆਫਿਸ ਵੱਲੋਂ ਇੱਕ ਲਿਖਤੀ ਬਿਆਨ ਵਿੱਚ ਇਹ ਪੁਸ਼ਟੀ ਕੀਤੀ ਗਈ ਕਿ ਨਕਵੀ ਵੱਲੋਂ ਓਨਟਾਰੀਓ ਲਿਬਰਲ ਪਾਰਟੀ ਦੀ ਲੀਡਰਸ਼ਿਪ ਲਈ ਆਪਣੇ ਪਰ ਤੋਲਣ ਵਾਸਤੇ ਇਹ ਕਦਮ ਚੁੱਕਿਆ ਗਿਆ ਹੈ।
ਇਸ ਦੌਰਾਨ ਐਮਰਜੈਂਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੇ ਨਕਵੀ ਦੇ ਇਸ ਫੈਸਲੇ ਉੱਤੇ ਉਨ੍ਹਾਂ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਤੇ ਇਹ ਵੀ ਆਖਿਆ ਕਿ ਉਨ੍ਹਾਂ ਨਾਲ ਰਲ ਕੇ ਉਨ੍ਹਾਂ ਨੇ ਕੈਨੇਡਾ ਵਿੱਚ ਐਮਰਜੈਂਸੀ ਮੈਨੇਜਮੈਂਟ ਨੂੰ ਮਜ਼ਬੂਤ ਕਰਨ ਲਈ ਕਾਫੀ ਕੰਮ ਕੀਤਾ।
ਨਕਵੀ 2021 ਵਿੱਚ ਫੈਡਰਲ ਪੱਧਰ ਉੱਤੇ ਚੁਣੇ ਗਏ ਸਨ ਪਰ ਲੱਗਭਗ ਨੌਂ ਸਾਲ ਤੱਕ ਉਨ੍ਹਾਂ ਕੁਈਨਜ ਪਾਰਕ ਵਿਖੇ ਸੇਵਾ ਨਿਭਾਈ ਸੀ। ਇਸ ਅਰਸੇ ਦੌਰਾਨ ਉਹ ਓਨਟਾਰੀਓ ਦੇ ਅਟਾਰਨੀ ਜਨਰਲ ਤੇ ਲੇਬਰ ਮੰਤਰੀ ਵੀ ਰਹੇ ਸਨ।
ਓਨਟਾਰੀਓ ਦੀ ਲਿਬਰਲ ਪਾਰਟੀ ਪਿਛਲੇ ਜੂਨ ਵਿੱਚ ਹੋਈਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਅੰਤ੍ਰਿਮ ਆਗੂ ਦੇ ਸਹਾਰੇ ਚੱਲ ਰਹੀ ਹੈ ਤੇ ਪਾਰਟੀ ਦਾ ਨਵਾਂ ਲੀਡਰ ਚੁਣਨ ਲਈ ਅਜੇ ਲਿਬਰਲਾਂ ਵੱਲੋਂ ਤਰੀਕ ਤੈਅ ਕੀਤੀ ਜਾਣੀ ਬਾਕੀ ਹੈ।

RELATED ARTICLES
POPULAR POSTS