Breaking News
Home / ਕੈਨੇਡਾ / Front / ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੈਲੂਨ ਮਾਲਕ ਨੇ ਸੁਣਵਾਈ ਆਪਣੀ ਵਿੱਥਿਆ

ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਸੈਲੂਨ ਮਾਲਕ ਨੇ ਸੁਣਵਾਈ ਆਪਣੀ ਵਿੱਥਿਆ

ਕਿਹਾ : ਦਿਨ ਭਰ ਕੰਮ ਕਰਨ ਤੋਂ ਬਾਅਦ ਵੀ ਕੁੱਝ ਨਹੀਂ ਬਚਦਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਸੀਨੀਅਰ ਕਾਂਗਰਸੀ ਆਗੂ ਅਤੇ ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਸ਼ੋਸ਼ਲ ਮੀਡੀਆ ’ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਜਿਸ ’ਚ ਉਹ ਦਿੱਲੀ ਦੇ ਇਕ ਸੈਲੂਨ ਵਿਚ ਸ਼ੇਵ ਕਰਵਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਨਾਲ ਰਾਹੁਲ ਗਾਂਧੀ ਨੇ ਲਿਖਿਆ ਕੁੱਝ ਨਹੀਂ ਬਚਤਾ। ਉਨ੍ਹਾਂ ਅੱਗੇ ਲਿਖਿਆ ਕਿ ਭਾਰਤ ਦੇ ਹਰ ਮਿਹਨਤਕਸ਼ ਵਿਅਕਤੀ ਅਤੇ ਹਰ ਗਰੀਬ ਵਿਅਕਤੀ ਦੀ ਇਹੀ ਕਹਾਣੀ ਹੈ। ਸੈਲੂਨ ਚਲਾਉਣ ਵਾਲੇ ਅਜੀਤ ਨੇ ਰਾਹੁਲ ਗਾਂਧੀ ਨੂੰ ਦੱਸਿਆ ਕਿ ਉਹ ਦਿਨ ਭਰ ਕੰਮ ਕਰਦੇ ਹਨ ਤਾਂ ਕਿ ਕੁੱਝ ਪੈਸੇ ਬਚਾਏ ਜਾ ਸਕਣ, ਪਰ ਕੁੱਝ ਨਹੀਂ ਬਚਦਾ ਕਿਉਂਕਿ ਮਹਿੰਗਾਈ ਬਹੁਤ ਵਧ ਚੁੱਕੀ ਹੈ। ਸੈਲੂਨ ਮਾਲਕ ਅਜੀਤ ਨੇ ਰਾਹੁਲ ਗਾਂਧੀ ਨੂੰ ਆਪਣੀ ਕਹਾਣੀ ਸੁਣਾਉਣ ਤੋਂ ਬਾਅਦ ਖੁਸ਼ੀ ਅਤੇ ਤਸੱਲੀ ਮਹਿਸੂਸ ਕੀਤੀ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਇਕ ਦਲਿਤ ਪਰਿਵਾਰ ਦੇ ਘਰ ਸਬਜੀ ਬਣਾਉਂਦੇ ਅਤੇ ਖਾਣਾ ਖਾਂਦੇ ਹੋਏ ਵੀ ਨਜ਼ਰ ਆਏ ਜਦਕਿ ਇਕ ਦਫ਼ਾ ਉਹ ਮੋਚੀ ਦੀ ਦੁਕਾਨ ’ਤੇ ਪਹੁੰਚ ਕੇ ਜੁੱਤੇ ਸਿਲਣ ਦਾ ਕੰਮ ਕਰਦੇ ਹੋਏ ਵੀ ਨਜ਼ਰ ਆਏ ਸਨ।

Check Also

ਫਰੀਦਕੋਟ ਦੀ ਸਿਫਤ ਕੌਰ ਸਮਰਾ ਨੇ ਭਾਰਤ ਦੀ ਝੋਲੀ ਪਾਇਆ ਸੋਨ ਤਗ਼ਮਾ

ਅਰਜਨਟੀਨਾ ਸ਼ੂਟਿੰਗ ’ਚ ਚੱਲ ਰਹੇ ਸ਼ੂਟਿੰਗ ਮੁਕਾਬਲੇ ’ਚ ਸਿਫ ਨੇ ਜਿੱਤਿਆ ਤਮਗਾ ਨਵੀਂ ਦਿੱਲੀ/ਬਿਊਰੋ ਨਿਊਜ਼ …