1.6 C
Toronto
Thursday, November 27, 2025
spot_img
HomeਕੈਨੇਡਾFrontਪੰਜਾਬ ਪੁਲੀਸ ਦੇ 2 ਡੀਐੱਸਪੀਜ਼ ਸਮੇਤ 7 ਪੁਲੀਸ ਮੁਲਾਜ਼ਮ ਮੁਅੱਤਲ

ਪੰਜਾਬ ਪੁਲੀਸ ਦੇ 2 ਡੀਐੱਸਪੀਜ਼ ਸਮੇਤ 7 ਪੁਲੀਸ ਮੁਲਾਜ਼ਮ ਮੁਅੱਤਲ


ਗੈਂਗਸਟਰ ਲਾਰੈਂਸ ਦੀ ਜੇਲ੍ਹ ਅੰਦਰੋਂ ਹੋਈ ਇੰਟਰਵਿਊ ਦਾ ਹੈ ਮਾਮਲਾ
ਚੰਡੀਗੜ੍ਹ/ਬਿਊਰੋ ਨਿਊਜ਼ : ਖਰੜ ਸੀਆਈਏ ਸਟੇਸ਼ਨ ’ਤੇ ਪੰਜਾਬ ਪੁਲੀਸ ਦੀ ਗਿਰਫ਼ਤ ’ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟੀਵੀ ਇੰਟਰਵਿਊ ਕਥਿਤ ਸਹੂਲਤ ਦੇਣ ਦੇ ਮਾਮਲੇ ’ਚ ਦੋ ਡੀਐਸਪੀਜ਼ ਸਮੇਤ ਸੱਤ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਲਾਰੈਂਸ ਬਿਸ਼ਨੋਈ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ’ਚ ਮੁਲਜ਼ਮ ਹੈ ਅਤੇ ਮੁੰਬਈ ਵਿੱਚ ਬਾਬਾ ਸਿੱਦੀਕੀ ਕਤਲ ਕੇਸ ਵਿੱਚ ਸਾਜਸ਼ਿਕਰਤਾ ਦਾ ਵੀ ਸ਼ੱਕੀ ਹੈ। ਗ੍ਰਹਿ ਵਿਭਾਗ ਪੰਜਾਬ ਨੇ ਡਿਪਟੀ ਸੁਪਰਡੈਂਟ ਰੈਂਕ ਦੇ ਅਧਿਕਾਰੀਆਂ ਗੁਰਸ਼ੇਰ ਸਿੰਘ ਸੰਧੂ ਅਤੇ ਸਮਰ ਵਨੀਤ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ। ਮੁਅੱਤਲ ਕੀਤੇ ਗਏ ਹੋਰਾਂ ਵਿੱਚ ਐਸਆਈ ਰੀਨਾ, ਐਸਆਈ ਜਗਤਪਾਲ ਜਾਂਗੂ, ਐਸਆਈ ਸ਼ਗਨਜੀਤ ਸਿੰਘ, ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਲਾਰੈਂਸ ਬਿਸ਼ਨੋਈ ਦੇ ਦੋ ਇੰਟਰਵਿਊ ਮਾਰਚ 2023 ਵਿੱਚ ਇੱਕ ਟੀਵੀ ਚੈਨਲ ਵੱਲੋਂ ਪ੍ਰਸਾਰਿਤ ਕੀਤੇ ਗਏ ਸਨ ਜਦੋਂ ਉਹ ਪੰਜਾਬ ਅਤੇ ਰਾਜਸਥਾਨ ਪੁਲੀਸ ਦੀ ਹਿਰਾਸਤ ਵਿੱਚ ਸੀ।

RELATED ARTICLES
POPULAR POSTS