Breaking News
Home / ਪੰਜਾਬ / ‘ਆਪ’ ਦੀ ਆਕਸੀਮੀਟਰ ਮੁਹਿੰਮ ਨੇ ਪੰਜਾਬ ਦੀ ਸਿਆਸਤ ਮਘਾਈ

‘ਆਪ’ ਦੀ ਆਕਸੀਮੀਟਰ ਮੁਹਿੰਮ ਨੇ ਪੰਜਾਬ ਦੀ ਸਿਆਸਤ ਮਘਾਈ

Image Courtesy :jagbani(punjabkesar)

ਰਾਜ ਕੁਮਾਰ ਵੇਰਕਾ ਬੋਲੇ – ਪੰਜਾਬ ਦੀ ਜਨਤਾ ਦਾ ਆਕਸੀਜਨ ਲੈਵਲ ਬੇਹੱਦ ਮਜ਼ਬੂਤ
ਚੰਡੀਗੜ੍ਹ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਵੱਲੋਂ ਵਿੱਢੀ ਗਈ ਆਕਸੀਮੀਟਰ ਮੁਹਿੰਮ ‘ਤੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਮੁਹਿੰਮ ਤਹਿਤ ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਰਕਰ ਪੰਜਾਬ ਦੇ ਪਿੰਡਾਂ ਵਿੱਚ ਆਕਸੀਮੀਟਰ ਵੰਡ ਰਹੇ ਹਨ ਤਾਂ ਜੋ ਕਰੋਨਾ ਪੀੜਤ ਲੋਕ ਆਪਣਾ ਆਕਸੀਜਨ ਲੈਵਲ ਜਾਂਚ ਸਕਣ। ਇਸ ‘ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਤਨਜ਼ ਕਸਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਦਾ ਆਕਸੀਜਨ ਲੈਵਲ ਬੇਹੱਦ ਮਜ਼ਬੂਤ ਹੈ, ਪਰ ਆਮ ਆਦਮੀ ਪਾਰਟੀ ਦਾ ਆਕਸੀਜਨ ਲੈਵਲ ਡਿੱਗਦਾ ਜਾ ਰਿਹਾ ਹੈ। ਵੇਰਕਾ ਨੇ ‘ਆਪ’ ਦੀ ਮੁਹਿੰਮ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਕਰੋਨਾ ਪੀੜਤ ਆਪਣਾ ਇਲਾਜ ਹਸਪਤਾਲਾਂ ਵਿਚ ਕਰਵਾਉਣਗੇ ਨਾ ਕਿ ਆਮ ਆਦਮੀ ਪਾਰਟੀ ਦੇ ਦਫ਼ਤਰਾਂ ਵਿੱਚ ਜਾ ਕੇ ਦਾਖਲ ਹੋਣਗੇ। ਉਧਰ ਅਕਾਲੀ ਦਲ ਨੇ ਵੀ ਆਕਸੀਮੀਟਰ ‘ਤੇ ਪੰਜਾਬ ਸਰਕਾਰ ਦੇ ਨਾਲ-ਨਾਲ ਆਮ ਆਦਮੀ ਪਾਰਟੀ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ਨੇ ਅਸਲ ਵਿੱਚ ਸੇਵਾ ਕਰਨੀ ਹੈ ਤਾਂ ਹਸਪਤਾਲਾਂ ਵਿਚ ਜਾ ਕੇ ਮਰੀਜ਼ਾਂ ਦੀ ਸੇਵਾ ਕਰਨ।

Check Also

ਕਾਂਗਰਸੀ MP ਜਸਬੀਰ ਸਿੰਘ ਡਿੰਪਾ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਟਿਕਟ ਦੀ ਦਾਅਵੇਦਾਰੀ ਛੱਡੀ

ਕਿਹਾ : ਟਿਕਟ ਮਿਲੇ ਜਾਂ ਨਾ ਮਿਲੇ ਕਾਂਗਰਸ ਪਾਰਟੀ ਵਿਚ ਹੀ ਰਹਾਂਗਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …