15.2 C
Toronto
Friday, August 28, 2026
spot_img
Homeਪੰਜਾਬਸ਼ਹੀਦ ਊਧਮ ਸਿੰਘ ਦਾ 78ਵਾਂ ਬਲੀਦਾਨ ਦਿਵਸ ਸੁਨਾਮ 'ਚ ਮਨਾਇਆ ਗਿਆ

ਸ਼ਹੀਦ ਊਧਮ ਸਿੰਘ ਦਾ 78ਵਾਂ ਬਲੀਦਾਨ ਦਿਵਸ ਸੁਨਾਮ ‘ਚ ਮਨਾਇਆ ਗਿਆ

ਸ਼ਹੀਦ ਊਧਮ ਸਿੰਘ ਦਾ 78ਵਾਂ ਬਲੀਦਾਨ ਦਿਵਸ ਸੁਨਾਮ ‘ਚ ਮਨਾਇਆ ਗਿਆਸੂਬਾ ਪੱਧਰੀ ਸਮਾਗਮ ਵਿਚ ਸ਼ਰਧਾਂਜਲੀ ਦੇਣ ਦੋ ਘੰਟੇ ਲੇਟ ਪਹੁੰਚੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
ਸੁਨਾਮ/ਬਿਊਰੋ ਨਿਊਜ਼
ਅੱਜ ਸੁਨਾਮ ਵਿੱਚ ਸ਼ਹੀਦ ਊਧਮ ਸਿੰਘ ਦਾ 78ਵਾਂ ਬਲੀਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਵਿੱਚ ਸ਼ਰਧਾਂਜਲੀ ਦੇਣ ਪੁੱਜੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਮਿਥੇ ਸਮੇਂ ਤੋਂ ਦੋ ਘੰਟੇ ਬਾਅਦ ਹੀ ਪਹੁੰਚੇ। ਮੰਤਰੀ ਨੇ ਇਸ ਮੌਕੇ ਸ਼ਹੀਦ ਦੀ ਯਾਦ ਵਿੱਚ ਅਜਾਇਬ ਘਰ ਬਣਵਾਉਣ ਤੇ ਸ਼ਹੀਦ ਊਧਮ ਸਿੰਘ ਦਾ ਸਾਮਾਨ ਵਿਦੇਸ਼ ਤੋਂ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਭਰੋਸਾ ਵੀ ਦਿੱਤਾ। ਸ਼ਹੀਦੀ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕਰਨ ਤੋਂ ਬਾਅਦ ਧਰਮਸੋਤ ਨੇ ਸ਼ਹੀਦ ਨੂੰ ਯਾਦ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਸ਼ਹੀਦ ਉਧਮ ਸਿੰਘ ਨੇ ਆਜ਼ਾਦੀ ਦੀ ਲੜਾਈ ਵਿੱਚ ਆਪਣਾ ਯੋਗਦਾਨ ਦਿੰਦੇ ਹੋਏ ਆਪਣੀ ਕੁਰਬਾਨੀ ਦਿੱਤੀ, ਉਸ ਦਾ ਦੇਣ ਕੋਈ ਨਹੀਂ ਦੇ ਸਕਦਾ।

RELATED ARTICLES
POPULAR POSTS