ਕਿਹਾ, ਕਈ ਸਿਆਸੀ ਪਾਰਟੀਆਂ ਉਨ੍ਹਾਂ ਦੇ ਸੰਪਰਕ ਵਿਚ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਹੁਣ ਤੀਜੇ ਸਿਆਸੀ ਬਦਲ ਲਈ ਤਿਆਰੀ ਚੱਲ਼ ਰਹੀ ਹੈ। ਲੋਕ ਸਭਾ ਚੋਣਾਂ ਲਈ ਲੋਕ ਇਨਸਾਫ ਪਾਰਟੀ, ਬੀਐਸਪੀ, ਸੀਪੀਆਈ, ਸੀਪੀਆਈ (ਐਮ) ਤੇ ਕੁਝ ਹੋਰ ਸਿਆਸੀ ਪਾਰਟੀਆਂ ਗੱਠਜੋੜ ਕਰ ਸਕਦੀਆਂ ਹਨ। ਇਹ ਦਾਅਵਾ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀਐਸਪੀ, ਸੀਪੀਆਈ, ਸੀਪੀਆਈ (ਐਮ) ਤੇ ਕੁਝ ਹੋਰ ਸਿਆਸੀ ਪਾਰਟੀਆਂ ਉਨ੍ਹਾਂ ਦੇ ਸੰਪਰਕ ਵਿੱਚ ਹਨ। ਆਮ ਆਦਮੀ ਪਾਰਟੀ ਵੀ ਗੱਠਜੋੜ ਦਾ ਹਿੱਸਾ ਬਣ ਸਕਦੀ ਹੈ। ਬੈਂਸ ਨੇ ਕਿਹਾ ਕਿ ਲੋਕ ਅਕਾਲੀ ਦਲ ਤੇ ਕਾਂਗਰਸ ਤੋਂ ਨਾਰਾਜ਼ ਹਨ। ਇਸ ਲਈ ਤੀਜੇ ਬਦਲ ਦੀ ਲੋੜ ਹੈ। ਬੈਂਸ ਨੇ ਕਿਹਾ, “ਮੈਂ 2020 ਰੈਫਰੈਂਡਮ ਵਿਚ ਵੋਟ ਨਹੀਂ ਪਾਵਾਂਗਾ ਤੇ ਨਾ ਹੀ ਇਸ ਦੇ ਪੱਖ ਵਿਚ ਹਾਂ। ਉਨ੍ਹਾਂ ਕਿਹਾ ਕਿ ਖਹਿਰਾ ਨੇ ਵੀ ਰੈਫਰੈਂਡਮ 2020 ਦਾ ਸਮਰਥਨ ਨਹੀਂ ਕੀਤਾ।
Check Also
ਉਦਯੋਗਪਤੀ ਨਿਤਿਨ ਕੋਹਲੀ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ
ਕੋਹਲੀ ਨੂੰ ਜਲੰਧਰ ਸੈਂਟਰਲ ਹਲਕੇ ਦਾ ਇੰਚਾਰਜ ਕੀਤਾ ਗਿਆ ਨਿਯੁਕਤ ਜਲੰਧਰ/ਬਿਊਰੋ ਨਿਊਜ਼ : ਜਲੰਧਰ ਦੇ …