ਜਗਜੀਤ ਕੌਰ ਅਗਲੇ ਹਫਤੇ ਪਹੁੰਚ ਜਾਵੇਗੀ ਆਪਣੇ ਮਾਪਿਆਂ ਕੋਲ
ਅੰਮ੍ਰਿਤਸਰ/ਬਿਊਰੋ ਨਿਊਜ਼
ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ ਨੂੰ ਅਗਲੇ ਹਫ਼ਤੇ ਤਕ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ। ਫਿਲਹਾਲ ਅਦਾਲਤੀ ਹੁਕਮਾਂ ਦੇ ਚੱਲਦਿਆਂ ਜਗਜੀਤ ਕੌਰ ਨੂੰ ਲਾਹੌਰ ਦਾਰੂਲ ਅਮਨ (ਸ਼ੈਲਟਰ ਹੋਮ) ‘ਚ ਰੱਖਿਆ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਦੇ ਜ਼ਿਲ੍ਹਾ ਮੁਲਤਾਨ ਤੋਂ ਐੱਮ ਪੀ ਏ ਅਤੇ ਪਾਰਲੀਮਾਨੀ ਸਕੱਤਰ ਮਹਿੰਦਰਪਾਲ ਸਿੰਘ ਨੇ ਦੱਸਿਆ ਕਿ ਅੱਜ ਉਕਤ ਸਿੱਖ ਕੁੜੀ ਦੇ ਕਥਿਤ ਅਗਵਾਕਾਰ ਮੁਹੰਮਦ ਅਹਿਸਾਨ ਦੇ ਪਿਤਾ ਜੁਲਫਿਕਾਰ ਅਲੀ ਖ਼ਾਨ ਅਤੇ ਭਾਈ ਭਗਵਾਨ ਸਿੰਘ ਨੂੰ ਪਰਿਵਾਰਕ ਮੈਂਬਰਾਂ ਸਮੇਤ ਲਾਹੌਰ ਸਥਿਤ ਗਵਰਨਰ ਹਾਊਸ ਵਿਖੇ ਬੁਲਾਇਆ ਗਿਆ। ਗਵਰਨਰ ਦੀ ਹਾਜ਼ਰੀ ‘ਚ ਮੁਹੰਮਦ ਅਹਿਸਾਨ ਦੇ ਪਿਤਾ ਨੇ ਸਵੀਕਾਰ ਕੀਤਾ ਕਿ ਉਹ ਲੜਕੀ ਨੂੰ ਇੱਜ਼ਤ-ਮਾਣ ਨਾਲ ਬਿਨਾ ਸ਼ਰਤ ਉਸ ਦੇ ਪਰਿਵਾਰ ਦੇ ਸਪੁਰਦ ਕਰਨ ਲਈ ਤਿਆਰ ਹਨ ਅਤੇ ਅਗਾਂਹ ਉਹ ਜਾਂ ਉਨ੍ਹਾਂ ਦਾ ਪੁੱਤਰ ਜਗਜੀਤ ਕੌਰ ਨਾਲ ਕਿਸੇ ਪ੍ਰਕਾਰ ਦਾ ਕੋਈ ਸੰਪਰਕ ਨਹੀਂ ਰੱਖੇਗਾ।
Check Also
ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੇ ਅਕਾਲੀ ਦਲ ਦਾ ਸੰਕਟ ਹੋਰ ਵਧਾਇਆ
ਸਿੱਖ ਜਥੇਬੰਦੀਆਂ ਵੱਲੋਂ ਧਾਮੀ ਦਾ ਅਸਤੀਫਾ ਦੁਖਦਾਈ ਕਰਾਰ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ …